ਮੁੱਲਾਂਪੁਰ, 25 ਜੂਨ (ਸੰਜੀਵ ਵਰਮਾ)- ਗੁਰਦੁਆਰਾ ਸਿੰਘ ਸਭਾ ਅਤੇ ਸਮੂਹ ਨਗਰ ਨਿਵਾਸੀ ਪਿੰਡ ਹਸਨਪੁਰ ਅਤੇ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ (ਰਜਿ:) ਵਲੋ ਇਲਾਕੇ ਦੀਆਂ ਸਮੂਹ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮੂਹ ਸ੍ਰੀ ਗੁਰੂ ਰਵਿਦਾਸ ਯੂਥ ਕਲਬਾਂ, ਸਮੂਹ ਸ੍ਰੀ ਗੁਰੂ ਰਵਿਦਾਸ ਜੀ ਧਰਮਸਾਲਾ ਕਮੇਟੀਆਂ ਅਤੇ ਸਮੂਹ ਨੋਜਵਾਨ ਸਭਾਵਾਂ ਅਤੇ ਸਿਖ ਸੰਗਤਾਂ ਦੇ ਸਹਿਯੋਗ ਦੋ ਰੋਜਾ ਧਾਰਮਿਕ ਦੀਵਾਨ ਗੁਰਦੁਆਰਾ ਸਿੰਘ ਸਭਾ ਪਿੰਡ ਹਸਨਪੁਰ ਵਿਖੇ 30 ਜੂਨ ਅਤੇ 1 ਜੁਲਾਈ ਨੂੰ ਸ਼ਾਮ 7 ਵਜੇ ਤੋ 10 ਵਜੇ ਤਕ ਧੰਨ ਧੰਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸਜਾਏ ਜਾ ਰਹੇ ਹਨ ਸੰਬੰਧੀ ਪ੍ਰਚਾਰ ਸਮਗਰੀ ਅਜ ਭਾਈ ਬਲਰਾਮ ਸਿੰਘ ਜੀ ਖਾਲਸਾ ਮੁੱਖ ਪ੍ਰਚਾਰਕ ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਅਸਥਾਨ ਸ਼੍ਰੀ ਖੁਰਾਲਗੜ• ਸਾਹਿਬ ਵਾਲਿਆਂ ਨੇ ਜਾਰੀ ਕੀਤੀ।ਇਸ ਸਮੇ ਉਨ੍ਹਾਂ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਅਤੇ ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਅਸਥਾਨ ਸ਼੍ਰੀ ਖੁਰਾਲਗੜ• ਸਾਹਿਬ ਨਾਲ ਜੁੜੀ ਸੰਗਤ ਨੂੰ ਅਪੀਲ ਕੀਤੀ ਕਿ ਇਹਨਾਂ ਦੀਵਾਨਾਂ ਵਿਚ ਜਰੂਰ ਹਾਜਰੀਆਂ ਭਰਨ ਤਾਂ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਣ।ਇਸ ਸਮੇਂ ਬਾਬਾ ਨਰੇਸ਼ ਸਿੰਘ ਜੀ ਹੈਡ ਗ੍ਰੰਥੀ ਤਪ ਅਸਥਾਨ ਸ੍ਰੀ ਖੁਰਾਲਗੜ• ਸਾਹਿਬ, ਗੁਰਮੁਖ ਸਿੰਘ ਬੁਢੇਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ, ਮਨਜੀਤ ਸਿੰਘ ਹਸਨਪੁਰ, ਦਰਸ਼ਨ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਖਜਾਨਚੀ ਅਛਰ ਸਿੰਘ, ਬਲਵਿੰਦਰ ਸਿੰਘ ਹਸਨਪੁਰ, ਹਰਜੀਤ ਸਿੰਘ ਪ੍ਰਧਾਨ ਨੋਜਵਾਨ ਸਭਾ, ਪ੍ਰੇਮ ਸਿੰਘ ਲੀਲ, ਡਾ ਸੁਖਰਾਜ ਸਿੰਘ ਥਰੀਕੇ, ਕੁਲਦੀਪ ਸਿੰਘ ਬਦੋਵਾਲ, ਸੁਖਵਿੰਦਰ ਸਿੰਘ ਗੋਲੂ ਪਮਾਲੀ, ਗੁਰਮੀਤ ਸਿੰਘ ਪਮਾਲੀ, ਹਰਪ੍ਰੀਤ ਸਿੰਘ ਥਰੀਕੇ, ਰਜਿੰਦਰ ਸਿੰਘ ਰਾਜੂ ਸਰਪੰਚ ਜੋਧਾਂ, ਗੁਰਮੀਤ ਸਿੰਘ ਰਾਣਾ ਜੋਧਾਂ, ਡਾ ਰੁਪਿੰਦਰ ਸਿੰਘ ਸੁਧਾਰ, ਮਿਲਖਾ ਸਿੰਘ, ਸੁਰਜੀਤ ਸਿੰਘ, ਹਰਬੰਸ ਸਿੰਘ, ਮੇਵਾ ਸਿੰਘ, ਡਾ ਰਣਜੀਤ ਸਿੰਘ, ਕੈਪਟਨ ਜਸਵੀਰ ਸਿੰਘ, ਜਸਪਾਲ ਸਿੰਘ, ਥਾਣੇਦਾਰ ਸੁਰਜਨ ਸਿੰਘ, ਬਲਵੰਤ ਸਿੰਘ, ਬਲਵਿੰਦਰ ਸਿੰਘ, ਮਿਸਤਰੀ ਮਨਜੀਤ ਸਿੰਘ, ਸਰਦਾਰਾ ਸਿੰਘ, ਬਲਦੇਵ ਸਿੰਘ, ਜੋਗਿੰਦਰ ਸਿੰਘ, ਡਾ ਮੇਜਰ ਸਿੰਘ, ਗਗਾ ਸਿੰਘ, ਚਮਕੌਰ ਸਿੰਘ, ਬਲਵੀਰ ਸਿੰਘ, ਕਸਮੀਰਾ ਸਿੰਘ ਹਸਨਪੁਰ ਆਦਿ ਹਾਜ਼ਰ ਸਨ।
ਭਾਈ ਬਲਰਾਮ ਸਿੰਘ ਖੁਰਾਲਗੜ ਸਾਹਿਬ ਵਾਲਿਆਂ ਵੱਲੋਂ ਹਸਨਪੁਰ ਦੇ ਧਾਰਮਿਕ ਦੀਵਾਨਾਂ ਸੰਬੰਧੀ ਪ੍ਰਚਾਰ ਸਮੱਗਰੀ ਜਾਰੀ



