ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਉਚ ਪਧਰੀ ਜਾਇਜ਼ਾ ਮੀਟਿੰਗ ਦੌਰਾਨ ਲਿਆ ਫੈਸਲਾ
ਚੰਡੀਗੜ੍ਹ, 25 ਜੂਨ- ਸੂਬੇ ਦੀਆਂ ਜੇਲ੍ਹਾਂ ਦੀ ਸੁਰਖਿਆ ਨੂੰ ਸਖਤ ਬਨਾਉਣ ਦੀਆਂ ਕੋਸ਼ਿਸ਼ ਵਜੋਂ ਪੰਜਾਬ ਸਰਕਾਰ ਨੇ ਜੁਲਾਈ, 2018 ਦੇ ਆਖਰ ਤਕ ਉਚ ਸੁਰਖਿਆ ਵਾਲੀਆਂ 10 ਜੇਲ੍ਹਾਂ ਵਿਚੋਂ 6 ਜੇਲ੍ਹਾਂ ਵਿਚ ਚੈਕਿੰਗ ਦੇ ਵਾਸਤੇ ਸੈਂਟਰਲ ਇੰਡਸਟਰੀਅਲ ਸਕਿਉਰਟੀ ਫੋਰਸ (ਸੀ ਆਈ ਐਸ ਐਫ) ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਉਚ ਪਧਰੀ ਮੀਟਿੰਗ ਦੌਰਾਨ ਲਿਆ ਗਿਆ। ਮੁਖ ਮੰਤਰੀ ਨੇ 6 ਜੇਲ੍ਹਾਂ ਵਿਚ ਸੀ ਆਈ ਐਸ ਐਫ ਤਾਇਨਾਤ ਕਰਨ ਦੀ ਪ੍ਰਕਿਰੀਆ ਵਿਚ ਤੇਜ਼ੀ ਲਿਆਉਣ ਵਾਸਤੇ ਕੇਂਦਰੀ ਅਥਾਰਟੀ ਦੇ ਨਾਲ ਤਾਲਮੇਲ ਕਰਨ ਲਈ ਜੇਲ ਵਿਭਾਗ ਨੂੰ ਹੁਕਮ ਦਿਤੇ। ਜੇਲ੍ਹ ਵਿਭਾਗ ਨੂੰ ਸੀ ਆਈ ਐਸ ਐਫ ਦੀਆਂ ਕੇਂਦਰ ਤੋਂ ਦੋ ਕੰਪਨੀਆਂ ਪ੍ਰਾਪਤ ਹੋ ਰਹੀਆਂ ਹਨ ਅਤੇ ਸੂਬੇ ਦੀਆਂ ਉਚ ਸੁਰਖਿਆ ਵਾਲੀਆਂ 6 ਜੇਲ੍ਹਾਂ ਵਿਚੋਂ ਹਰੇਕ ਵਿਚ ਇਕ ਪਲਟੂਨ ਤਾਇਨਾਤ ਕਰਨ ਦੀ ਯੋਜਨਾ ਹੈ। ਸੀ ਆਈ ਐਸ ਐਫ ਦੇ ਮੁਲਾਜ਼ਮਾਂ ਨੂੰ ਜੇਲ੍ਹ ਦੇ ਮੁਖ ਗੇਟਾਂ ਵਿਚਕਾਰ ਡਿਓਰੀ ਗਲਿਆਰੇ ਵਿਚ ਤਾਇਨਾਤ ਕੀਤਾ ਜਾਵੇਗੀ ਜਿਥੇ ਇਸ ਵੇਲੇ ਚੈਕਿੰਗ ਜੇਲ੍ਹ ਵਾਰਡਨਾਂ/ਮੈਟਰਨਾਂ ਜਾਂ ਪੀ ਈ ਐਸ ਸੀ ਓ ਜਵਾਨਾਂ ਦੁਆਰਾ ਕੀਤੀ ਜਾਂਦੀ ਹੈ। ਬਾਹਰੀ ਦੀਵਾਰਾਂ ਦੇ ਕੋਲ ਨਿਗਰਾਨੀ ਟਾਵਰਾਂ ’ਤੇ ਪੰਜਾਬ ਪੁਲਿਸ ਅਤੇ ਪੰਜਾਬ ਹੋਮ ਗਾਰਡ ਜਵਾਨਾਂ ਦੀ ਤਾਇਨਾਤੀ ਜਾਰੀ ਰਹੇਗੀ। ਉਨ੍ਹਾਂ ਨੇ ਜੇਲ੍ਹਾਂ ਵਿਚ ਫੜੇ ਜਾਂਦੇ ਮੋਬਾਈਲ ਫੋਨਾਂ ਅਤੇ ਨਸ਼ਿਆਂ ਦੇ ਲਈ ਕਾਨੂੰਨ ਨੂੰ ਹੋਰ ਸਖਤ ਬਨਾਉਣ ਲਈ ਕਦਮ ਚੁਕਣ ਵਾਸਤੇ ਵੀ ਹੁਕਮ ਦਿਤੇ ਹਨ। ਮੁਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਉਲੰਘਣਾ ਕਰਨ ਵਾਲਿਆ ਵਿਰੁਧ ਤਿਖੀ ਕਾਰਵਾਈ ਕਰਨ ਵਾਸਤੇ ਡੀ ਜੀ ਪੀ ਨੂੰ ਹੁਕਮ ਦਿਤੇ ਹਨ। ਇਸ ਤੋਂ ਪਹਿਲਾਂ ਵਧੀਕ ਮੁਖ ਸਕਤਰ ਗ੍ਰਹਿ ਨੇ ਮੁਖ ਮੰਤਰੀ ਨੂੰ ਦਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਕੁੱਲ 224 ਗੈਂਗਸਟਰਾਂ ਵਿਚੋਂ 86 ਏ ਸ਼੍ਰੇਣੀ ਦੇ ਗੈਂਗਸਟਰ ਹਨ। ਜਨਵਰੀ, 2017 ਤੋਂ 2000 ਤੋਂ ਵੀ ਵਧ ਮੋਬਾਇਲ ਕੈਦੀਆਂ ਤੋਂ ਫੜੇ ਗਏ ਹਨ। ਕੈਦੀਆਂ ਤੋਂ ਪਾਬੰਦੀਸ਼ੁਦਾ ਨਸ਼ਾ ਫੜੇ ਜਾਣ ਵਿਰੁਧ 389 ਕੇਸ ਦਰਜ ਕੀਤੇ ਹਨ।
ਮੁਖ ਮੰਤਰੀ ਨੇ ਕਿਹਾ ਕਿ ਜੇਲ੍ਹਾਂ ਦੇ ਆਧੁਨਿਕੀਕਰਨ ਵਾਸਤੇ ਸਰਕਾਰ ਦੀਆਂ ਕੋਸ਼ਿਸ਼ਾਂ ਵਿਚ ਫੰਡਾਂ ਦੀ ਕੋਈ ਵੀ ਕਮੀ ਨਹੀਂ ਹੋਣ ਦਿਤੀ ਜਾਵੇਗੀ। ਇਸ ਮੌਕੇ ਹਾਜ਼ਰ ਹੋਰਨਾਂ ਵਿਚ ਜੇਲ੍ਹ ਮਤਰੀ ਸੁਖਜਿੰਦਰ ਸਿੰਘ ਰੰਧਾਵਾ, ਮੁਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁਖ ਸਕਤਰ ਕਰਨ ਅਵਤਾਰ ਸਿੰਘ, ਡੀ ਜੀ ਪੀ ਇੰਟੈਲੀਜੈਂਸ ਦਿਨਕਰ ਗੁਪਤਾ, ਪ੍ਰਮੁਖ ਸਕਤਰ ਮੁਖ ਮੰਤਰੀ ਤੇਜਵੀਰ ਸਿੰਘ, ਏ ਡੀ ਜੀ ਪੀ ਜੇਲ੍ਹਾਂ ਇਕਬਾਲ ਪ੍ਰੀਤ ਸਿੰਘ ਸਹੋਤਾ ਅਤੇ ਆਈ ਜੀ ਜੇਲ੍ਹਾਂ ਆਰ ਕੇ ਅਰੋੜਾ ਸ਼ਾਮਲ ਸਨ।



