ਲੁਧਿਆਣਾ, 21 ਜੂਨ (ਹਨੀਸ਼ ਕਪੂਰ ਹਨੀ)- ਬੀਤੀ ਰਾਤ ਜਲੰਧਰ ਬਾਈਪਾਸ ਦੇ ਕੋਲ ਮੁਹਲਾ ਭਗਤ ਸਿੰਘ ਕਲੋਨੀ ਵਿਖੇ ਚੋਰਾਂ ਨੇ ਗੌਤਮ ਜਲੰਧਰੀ ਦੇ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਘਟਨਾ ਬੀਤੀ ਰਾਤ ਕਰੀਬ 2 ਵਜੇ ਤੋਂ ਬਾਅਦ ਦੀ ਹੈ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਗੌਤਮ ਜਲੰਧਰੀ ਨੇ ਦਸਿਆ ਕਿ ਰਾਤ ਕਰੀਬ 2 ਵਜੇ ਤਕ ਜਾਗਦੇ ਗਲਾਂ ਕਰ ਰਹੇ ਸਨ ਰਹੇ ਸਨ ਉਸ ਤੋਂ ਬਾਅਦ ਉਹ ਸੌਂ ਗਏ ਚੋਰੀ ਦਾ ਉਨ੍ਹਾਂ ਨੂੰ ਸਵੇਰੇ ਉਨ੍ਹਾਂ ਨੂੰ ਸਵੇਰੇ ਪਤਾ ਲਗਾ ਗੌਤਮ ਜਲੰਧਰੀ ਦੇ ਅਨੁਸਾਰ ਚੋਰ ਛਤ ਦੇ ਰਸਤੇ ਤੋਂ ਘਰ ਵਿਚ ਦਾਖਲ ਹੋਏ ਅਤੇ ਚੋਰ ਕਰੀਬ 35 ਤੋਲੇ ਸੋਨੇ ਦੇ ਗਹਿਣੇ ਲੈ ਗਏ ਲੁਧਿਆਣਾ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁਕੇ ਹਨ ਕਿ ਉਹ ਘਰ ਦੇ ਮਾਲਕ ਦੇ ਹੁੰਦਿਆਂ ਹੋਇਆਂ ਹੀ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿਤਾ ਸੂਚਨਾ ਮਿਲਣ ਤੇ ਥਾਣਾ ਸਲੇਮ ਟਾਬਰੀ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਘਟਨਾ ਵਾਲੀ ਥਾਂ ਤੇ ਫਿੰਗਰ ਪ੍ਰਿੰਟ ਐਕਸਪਰਟ ਦੀ ਟੀਮ ਵੀ ਬੁਲਾ ਲਈ ਗਈ ਸੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ ਅਤੇ ਚੋਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਜਲੰਧਰ ਬਾਈਪਾਸ ਨੇੜੇ ਭਗਤ ਸਿੰਘ ਕਲੋਨੀ ਵਿਖੇ ਚੋਰਾਂ ਨੇ ਗੌਤਮ ਜਲੰਧਰੀ ਦੇ ਘਰ ਨੂੰ ਬਣਾਇਆ ਨਿਸ਼ਾਨਾ



