ਚੰਡੀਗੜ੍ਹ ਤੋਂ ਸਵਿਤਾ ਭੱਟੀ ਨੂੰ ਉਤਾਰਿਆ ਚੋਣ ਮੈਦਾਨ ’ਚ
ਨਵੀਂ ਦਿੱਲੀ, 1 ਮਾਰਚ (ਪੀ. ਟੀ.)- ਆਮ ਆਦਮੀ ਪਾਰਟੀ (ਆਪ) ਨੇ ਲੋਕ ਸਭਾ ਚੋਣਾਂ ਲਈ ਅੱਜ ਆਪਣੇ ਉਮੀਦਵਾਰਾਂ ਦੀ ਤੀਸਰੀ ਸੂਚੀ ਜਾਰੀ ਕਰ ਦਿੱਤੀ। ਪਾਰਟੀ ਨੇ ਛੇ ਸੂਬਿਆਂ ਤੋਂ 20 ਉਮੀਦਵਾਰਾਂ ਦਾ ਨਾਮ ਐਲਾਨ ਕੀਤਾ ਹੈ। ਆਪ ਨੇ ਚੰਡੀਗੜ੍ਹ ਤੋਂ ਸ਼ਵਿਤਾ ਭੱਟੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਜਦੋਂ ਕਿ ਹੋਰਨਾਂ ਸੂਬਿਆਂ ਵਿਚ ਐਲਾਨੇ ਗਏ ਉਮੀਦਵਾਰਾਂ ਦੇ ਨਾਮ ਇਸ ਤਰ੍ਹਾਂ ਹਨ।
ਬਿਹਾਰ ਦੀ ਦਰਬੰਗਾ ਸੀਟ ਤੋਂ ਡਾ. ਪ੍ਰਭਾਤ ਰੰਜਨ ਦਾਸ ਨੂੰ ਉਮੀਦਵਾਰ ਐਲਾਨਿਆ ਹੈ, ਜਦੋਂ ਕਿ ਨੌਰਥ ਈਸਟ ਦਿੱਲੀ ਤੋਂ ਆਨੰਦ ਕੁਮਾਰ, ਨੌਰਥ ਵੈਸਟ ਦਿੱਲੀ ਤੋਂ ਮਹਿੰਦਰ ਸਿੰਘ, ਕੇਰਲ ਦੀ ਥ੍ਰੀਸੂਰ ਸੀਟ ਤੋਂ ਸਾਰਾਹ ਜੋਸਫ, ਤਿਰੂਵਨਤਪੂਰਵਮ ਤੋਂ ਅਜੀਤ ਰਾਏ, ਮੱਧ ਪ੍ਰਦੇਸ਼ ਦੀ ਭੋਪਾਲ ਸੀਟ ਤੋਂ ਰਚਨਾ ਢੀਂਗਰਾ, ਇੰਦੌਰ ਤੋਂ ਅਨਿਲ ਤ੍ਰਿਵੇਦੀ, ਬੇਤੂਲ ਤੋਂ ਰਾਜੇਸ਼ ਸਾਰੇਰਾਮ, ਹੋਸ਼ੰਗਾਬਾਦ ਤੋੀ ਮਾਇਆ ਵਿਸ਼ਵਾਕਰਮਾ, ਸਿੱਧੀ ਤੋਂ ਪੰਕਜ ਸਿੰਘ, ਗੁਣਾ ਤੋਂ ਸ਼ੈਰੈਂਦਰ ਸਿੰਘ ਖੁਸ਼ਵਾਹਾ, ਸਾਗਾਰ ਤੋਂ ਅਤੁਲ ਮਿਸ਼ਰਾ, ਉੜੀਸ਼ਾ ਦੀ ਭੁਵਨੇਸ਼ਵਰ ਸੀਟ ਤੋਂ ਬਿਸ਼ਮਾਇਆ ਮਾਹਾਪਤਰਾ, ਬਹਿਰਮਪੁਰ ਤੋਂ ਡਾ. ਧੰਦਾ ਕਾਂਤਾ ਮਿਸ਼ਰਾ, ਕਟਕ ਤੋਂ ਡਾ. ਬਿਕਾਸ਼ ਦਾਸ, ਧੇਨਕਨਾਲ ਤੋਂ ਜੀਮੁਤਾ ਪ੍ਰਸਾਦ ਮਿਸ਼ਰਾ, ਬਾਲਾਸੋਰ ਤੋਂ ਮਮਤਾ ਕੁਨਦੂ, ਕਾਲਾਹਨੰਦੀ ਤੋਂ ਸੱਤਿਆ ਮਾਹਾਰ ਤੇ ਪੁਰੀ ਤੋਂ ਨਿਰਾਦਾ ਬਰਾਨਾ ਖੁਨਟੀਆ ਨੂੰ ਉਮੀਦਵਾਰ ਐਲਾਨਿਆ ਗਿਆ ਹੈ।