ਬੋਹਾ, 14 ਜੂਨ (ਸੰਤੋਖ ਸਾਗਰ)- ਨੌਜਵਾਨ ਲੋਕ ਭਲਾਈ ਕਲੱਬ ਬੋਹਾ ਵੱਲੋਂ ਆਪਣੇ ਸਲਾਨਾ ਅੱਖਾਂ ਦੇ ਮੁੱਫਤ ਅਪਰੇਸ਼ਨ ਕੈਪ ਦਾ ਆਯੋਜਨ ਸੰਕਰਾਂ ਅੱਖਾਂ ਦਾ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਸਥਾਨਕ ਪੰਜਾਬ ਮਹਾਂਵੀਰ ਦਲ ਧਰਮਸ਼ਾਲਾ ਵਿਖੇ ਕੀਤਾ ਗਿਆ।ਇਸ ਕੈਂਪ ਦਾ ਉਦਘਾਟਨ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸੁਨੀਲ ਕੁਮਾਰ ਗੋਇਲ ਅਤੇ ਨਗਰ ਪੰਚਾਇਤ ਬੋਹਾ ਦੇ ਸਾਬਕਾ ਵਾਇਸ ਪ੍ਰਧਾਨ ਜਗਤਾਰ ਸਿੰਘ ਤਾਰੀ ਨੇ ਕੀਤਾ।ਕੈਪ ਦੀ ਸ਼ੁਰੂਆਤ ਨੌਜਵਾਨ ਲੋਕ ਭਲਾਈ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਪੰਨੂ ਤੇ ਸਰਪ੍ਰਸਤ ਹਰਪਾਲ ਸਿੰਘ ਪੰਮੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ।ਉਹਨਾਂ ਕਿਹਾ ਕਿ ਇਸ ਸਮਾਜਸੇਵੀ ਕਲੱਬ ਦਾ ਮੁੱਖ ਮੰਤਵ ਸਮਾਜ ਦੇ ਲੋੜਵੰਦ ਲੋਕਾਂ ਕੋਲ ਆਪ ਪਹੁੰਚ ਕੇ ਉਹਨਾ ਦਾ ਦੁੱਖ ਵੰਡਾਉਣਾ ਹੈ।ਇਸ ਮੌਕੇ ਤੇ ਮੁੱਖ ਮਹਿਮਾਨ ਸ੍ਰੀ ਸੁਨੀਲ ਗੋਇਲ ਤੇ ਐਮ ਸੀ ਜਗਤਾਰ ਸਿੰਘ ਤਾਰੀ ਨੇ ਕਿਹਾ ਕਿ ਕਿਸੇ ਮਨੁੱਖ ਦੀਆਂ ਅੱਖਾ ਨੂੰ ਰੋਸ਼ਨੀ ਦੇਣੀ ਉਸਨੂੰ ਨਵਾਂ ਜਨਮ ਦੇਣ ਦੇ ਬਰਾਬਰ ਹੈ।ਨੌਜਵਾਨ ਲੋਕ ਭਲਾਈ ਕਲੱਬ ਉਦਮ ਦੀ ਸਲਾਘਾ ਕਰਦਿਆਂ ਉਹਨਾਂ ਕਿਹਾ ਕਿ ਅਜਿਹੀ ਨਿਸ਼ਕਾਮ ਸੇਵਾ ਕਰਨ ਵਾਲੀਆਂ ਸੰਸਥਾਵਾਂ ਬਹੁਤ ਘੱਟ ਹੁੰਦੀਆਂ ਹਨ।ਕੱਲਬ ਦੇ ਆਹੁਦੇਦਾਰ ਡਾ. ਸਤਨਾਮ ਗੁਰੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕੈਪ ਵਿੱਚ 300 ਮਰੀਜਾਂ ਦੀਆ ਅੱਖਾਂ ਦੀ ਜਾਂਚ ਕੀਤੀ ਗਈ ਜਿਨਾ ਵਿਚ 50 ਮਰੀਜਾਂ ਦੀਆ ਅੱਖਾਂ ਦੇ ਅਪਰੇਸ਼ਨ ੇ ਸੰਕਰਾਂ ਹਸਪਤਾਲ ਲੁਧਿਆਣਾ ਵਿੱਖੇ ਕੀਤੇ ਜਾਣਗੇ। ਇਸ ਕੈਪ ਨੂੰ ਸਫਲ ਬਨਾਉਣ ਵਿਚ ਸੁਖਚੈਨ ਸਿੰਘ ਭੰਮੇ, ਸੁਖਜੀਤ ਸਿੰਘ ਵੇਰਕਾ, ਸੁਖਦਰਸ਼ਨ ਭੰਮੇ,ਤਵਾਲੀ ਸਿੰਘ, ਜੁਗਰਾਜ ਸਿੰਘ ਮੰਘਾਣੀਆਂ, ਜੰਟਾ ਸਿੰਘ ਰਿਉਂਦ. ਮਾ. ਸੁੱਖਾ ਸਿੰਘ ,ਲਖਵੀਰ ਸਿੰਘ ਬੋਹਾ, ਬੱਬੀ ਬੋਹਾ,ਸੁਖਦੀਪ ਸਿੰਘ ਤੇ ਅੰਗਰੇਜ ਸਿੰਘ ਬੋਹਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਕੱਲਬ ਵੱਲੋਂ ਮਰੀਜਾਂ ਲਈ ਅਟੁੱਟ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।