May 30, 2026 4:58 am

ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ਸਮਰ ਕੈਂਪ

ਬਠਿੰਡਾ, 14 ਜੂਨ (ਸੁਖਵਿੰਦਰ ਸਰਾਂ)-ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਨੇ ਗਤੀਵਿਧੀ ‘ਝੂਮੇ, ਨਾਚੇ ਗਾਏਂ’ ਦਾ ਆਯੋਜਨ ਕੀਤਾ। ਇਸ ਦਾ ਮੁੱਢਲਾ ਮੰਤਵ ਵਿਦਿਆਰਥੀਆਂ ਨੂੰ ਉਹਨਾਂ ਦੀ ਯੋਗਤਾ ਅਤੇ ਰੁਚੀ ਅਨੁਸਾਰ ਖਾਸ ਕੋਰਸਾਂ ਨੂੰ ਚੁਨਣ ਅਤੇ ਸਿੱਖਿਆ ਦੀ ਭਵਿੱਖਮਈ ਯੋਜਨਾ ਬਾਰੇ ਸਲਾਹ ਦੇਣਾ ਸੀ । ਇਸ ਗਤੀਵਿਧੀ ਦੌਰਾਨ ਸੰਸਥਾ ਦੇ ਡਿਪਟੀ ਡਾਇਰੈਕਟਰ ( ਕਰੀਅਰ ਗਾਈਡੈਂਸ ਐਂਡ ਕਾਊਂਸਲਿੰਗ) ਸ੍ਰੀ ਬੀ.ਡੀ. ਸ਼ਰਮਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਭਵਿੱਖ ਲਈ ਸਹੀ ਕੋਰਸ ਚੁਨਣ ਬਾਰੇ ਸਲਾਹ ਦਿੱਤੀ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੇ ਸੋਲੋ ਡਾਂਸ, ਸੋਲੋ ਗੀਤ ਅਤੇ ਅੰਤਾਕਸ਼ਰੀ ਦੇ ਮੁਕਾਬਲੇ ਵੀ ਕਰਵਾਏ ਗਏ। ਸੋਲੋ ਡਾਂਸ ਦੇ ਮੁਕਾਬਲੇ ਵਿੱਚ ਰਮਨਦੀਪ ਸਿੰਘ ਨੇ ਪਹਿਲੀ ਪੁਜੀਸ਼ਨ , ਨੇਹਾ ਰਾਣੀ ਨੇ ਦੂਜੀ ਪੁਜੀਸ਼ਨ ਅਤੇ ਈਸ਼ਾ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ । ਸੋਲੋ ਗੀਤ ਮੁਕਾਬਲੇ ਵਿੱਚ ਮਨਦੀਪ ਕੁਮਾਰ, ਨਵਦੀਪ ਸਿੰਘ ਅਤੇ ਨਾਬਰ ਹੁਸਨ ਨੇ ਕ੍ਰਮਵਾਰ ਪਹਿਲਾ , ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਅੰਤਾਕਸ਼ਰੀ ਦੇ ਮੁਕਾਬਲੇ ਵਿੱਚ ਟੀਮ-ਏ ਦੇ ਸੌਰਵ ਗਰਗ , ਈਸ਼ਾ ਅਤੇ ਪਲਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਅੰਤ ਵਿੱਚ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਉਹਨਾਂ ਦੀ ਬਿਹਤਰੀਨ ਪ੍ਰਫਾਰਮੈਂਸ ਲਈ ਵਧਾਈ ਦਿੱਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

Send this to a friend