ਬੁਢਲਾਡਾ, 14 ਜ਼ੂਨ (ਕੁਲਵਿੰਦਰ ਚਹਿਲ)- ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨਾ ਪੂਰੀਆਂ ਕਰਨ ਦੇ ਰੋਸ ਵਜੋਂ ਪੰਜਾਬ ਮਿਊਸਪਲ ਮੁਲਾਜਮ ਕਮੇਟੀ ਦੇ ਸੱਦੇ ਤੇ ਸਫਾਈ ਕਾਮਿਆਂ ਵੱਲੋਂ ਬਜ਼ਾਰ ਅੰਦਰ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਿਜੈ ਕੁਮਾਰ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਕਾਰਨ ਅੱਜ ਹਰ ਵਰਗ ਦਾ ਮੁਲਾਜਮ ਤੰਗ ਅਤੇ ਪ੍ਰੇਸ਼ਾਨ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਮੁਲਾਜਮ ਪੱਕੇ ਕੀਤੇ ਜਾਣ, ਤਰਸ ਦੇ ਆਧਾਰ ਤੇ ਬਿਨ੍ਹਾ ਸ਼ਰਤ ਨੋਕਰੀ ਦਿੱਤੀ ਜਾਵੇ, ਪੰਜਾਬ ਸਰਕਾਰ ਵੱਲੋਂ ਲਗਾਇਆ ਮੁਲਾਜਮ ਮਾਰੂ ਟੈਕਸ ਬੰਦ ਕੀਤਾ ਜਾਵੇ ਅਤੇ ਕੰਮ ਦੌਰਾਨ ਸਫਾਈ ਕਾਮਿਆਂ ਨੂੰ ਦਸਤਾਨੇ, ਆਈ ਕਵਰ ਸਮੇਤ ਲੋੜੀਦਾ ਸਮਾਨ ਆਦਿ ਮੁਹੱਇਆ ਕਰਵਾਇਆ ਜਾਵੇ ਅਤੇ ਹੁਣ ਤੱਕ ਦਾ ਜੀ ਪੀ ਐਫ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਚਿੱਤ ਮੰਗਾਂ ਵੱਲ੍ਹ ਜਲਦ ਧਿਆਨ ਨਾ ਦਿੱਤਾ ਤਾਂ ਪੂਰਾ ਮੁਲਾਜਮ ਵਰਗ ਤਿੱਖਾ ਸੰਘਰਸ਼ ਕਰੇਗਾ। ਇਸ ਮੋਕੇ ਸਵਿਧਾਨ ਬਚਾਓ ਕਮੇਟੀ ਦੇ ਪ੍ਰਧਾਨ ਕੁਲਦੀਪ ਸ਼ੀਮਾਰ, ਸੁਮਿਤ ਕੁਮਾਰ, ਬਾਲਕ੍ਰਿਸ਼ਨ, ਅਜੈ ਕੁਮਾਰ, ਰਮੇਸ਼ ਕੁਮਾਰ, ਰਾਕੇਸ਼ ਕੁਮਾਰ, ਨਰੇਸ਼ ਕੁਮਾਰ, ਮਾਨੋ ਦੇਵੀ, ਸੁਕੰਤਲਾਂ ਦੇਵੀ, ਉਮਵਤੀ, ਸ਼ਸ਼ੀ ਬਾਲਾ, ਸੰਤੋਸ਼ ਰਾਣੀ, ਮਾਇਆ ਦੇਵੀ ਆਦਿ ਹਾਜ਼ਰ ਸਨ।