May 30, 2026 10:26 am

ਕਿਤਾਮੁਖੀ ਕੋਰਸਾਂ ਦੇ ਲੋੜਵੰਦ ਵਿਦਿਆਰਥੀਆਂ ਵਾਸਤੇ ਵਜ਼ੀਫੇ ਲਈ ਅਰਜ਼ੀਆਂ ਦੀ ਮੰਗ

ਫਰੀਦਕੋਟ, 10 ਜੂਨ (ਗੁਰਜੀਤ ਰੋਮਾਣਾ)-ਸਿਖ ਹਿਊਮਨ ਡਿਵਲੈਪਮੈਂਟ ਫਾਊਂਡੇਸ਼ਨ ਅਮਰੀਕਾ ਅਤੇ ਨਿਸ਼ਕਾਮ ਸਿਖ ਵੈਲਫੇਅਰ ਕੌਂਸਲ ਵਲੋਂ ਪੰਜਾਬ ਦੇ ਕਿਤਾਮੁਖੀ ਕੋਰਸ ਕਰ ਰਹੇ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਲਈ ਵਜ਼ੀਫਿਆਂ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਸ਼ਕਾਮ ਸਿਖ ਵੈਲਫੇਅਰ ਕੌਂਸਲ ਦੇ ਫਰੀਦਕੋਟ ਜੋਨ ਦੇ ਕੋਆਰਡੀਨੇਟਰ ਹਰਵਿੰਦਰ ਸਿੰਘ ਖਾਲਸਾ ਅਤੇ ਖਜ਼ਾਨਚੀ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦਸਿਆ ਕਿ ਦੋਹਾਂ ਸੰਸਥਾਵਾਂ ਵਲੋਂ ਹਰ ਸਾਲ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜਿਸਦੀ ਘੋਖ ਪੜਤਾਲ ਉਪਰੰਤ ਲਿਖਤੀ ਇਮਤਿਹਾਨ ਲਿਆ ਜਾਂਦਾ ਹੈ।ਲਿਖਤੀ ਇਮਤਿਹਾਨ ਵਿਚ ਮੈਰਿਟ ‘ਚ ਆਉਣ ਵਾਲੇ ਵਿਦਿਆਰਥੀਆਂ ਦੀ ਇੰਟਰਵਿਊ ਅਤੇ ਨਿਜੀ ਪੜਤਾਲ ਕਰਨ ਉਪਰੰਤ ਯੋਗ ਪਾਏ ਜਾਣ ਵਾਲੇ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ ਵਧ ਤੋਂ ਵਧ 30 ਹਜਾਰ ਰੁਪਏ ਸਲਾਨਾ ਵਜ਼ੀਫਾ ਦਿਤਾ ਜਾਂਦਾ ਹੈ।ਹਰਵਿੰਦਰ ਸਿੰਘ ਖਾਲਸਾ ਨੇ ਦਸਿਆ ਕਿ ਇਸ ਵਾਰ ਅਰਜੀਆਂ ਭੇਜਣ ਦੀ ਆਖਰੀ ਮਿਤੀ 15 ਜੂਨ 2018 ਹੈ।ਚਾਹਵਾਨ ਵਿਦਿਆਰਥੀ ਨਿਸ਼ਕਾਮ ਸਿਖ ਵੈਲਫੇਅਰ ਕੌਂਸਲ ਦੀ ਵੈਬਸਾਈਟ ‘ਤੇ ਜਾ ਕੇ ਫਾਰਮ ਡਾਊਨਲੋਡ ਕਰਕੇ ਵਿਦਿਆਰਥੀ ਨਿਸ਼ਕਾਮ ਸਿਖ ਵੈਲਫੇਅਰ ਕੌਂਸਲ ਦੇ ਦਫਤਰ ਨੂੰ ਭੇਜਣ ਅਤੇ ਪੰਜਾਬ ਦੇ ਇੰਜਨੀਅਰਿੰਗ, ਡਾਕਟਰੀ, ਮੈਡੀਕਲ, ਪੈਰਾ ਮੈਡੀਕਲ, ਬੀ.ਐਡ, ਕਾਮਰਸ ਆਦਿ ਵਿਸ਼ਿਆਂ ਦੀ ਕਿਤਾਮੁਖੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਇਸ ਵਜ਼ੀਫੇ ਲਈ ਫਾਰਮ ਭਰ ਸਕਦੇ ਹਨ। ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦਸਿਆ ਕਿ ਪਿਛਲੇ ਸਾਲ ਇਹਨਾਂ ਵਜ਼ੀਫਿਆਂ ਤਹਿਤ ਲਗਭਗ ਸਾਢੇ 3 ਕਰੋੜ ਰੁਪਏ ਦੀ ਰਾਸ਼ੀ ਪੂਰੇ ਪੰਜਾਬ ਵਿਚ ਵੰਡੀ ਗਈ।

Send this to a friend