May 30, 2026 8:19 pm

ਡੇਰਾ ਬਾਬਾ ਭਾਈ ਭਗਤੂ ਵਿਖੇ ਮੁਫ਼ਤ ਵਿਕਲਾਂਗ ਸੇਵਾ ਕੈਂਪ ਲਾਇਆ ਗਿਆ

ਜੈਤੋ, 8 ਜੂਨ (ਸਤਵਿੰਦਰਪਾਲ ਸਿੰਘ ਸੱਤੀ)-ਪਿੰਡ ਰਾਮਗੜ੍ਹ (ਭਗਤੂਆਣਾ) ਦੇ ਤਪਤ ਸਥਾਨ ਡੇਰਾ ਬਾਬਾ ਭਾਈ ਭਗਤੂ ਵਿਖੇ ਮੁਫ਼ਤ ਵਿਕਲਾਂਗ ਸੇਵਾ ਕੈਂਪ ਭਾਰਤ ਸਰਕਾਰ ਦੀ ਸਹਾਇਤਾ ਨਾਲ ਐਨ.ਆਈ.ਵੀ.ਐਚ. ਦੇਹਰਾਦੂਨ(ਉਤਰਾਂਖੰਡ) ਵਲੋਂ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਅਚਾਰੀਆ ਕ੍ਰਿਸ਼ਨਾ ਨੰਦ ਜੀ ਸ਼ਾਸਤਰੀ ਸਟੇਟ ਐਵਾਰਡੀ ਨੇ ਕੀਤੀ ਅਤੇ ਇਸ ਕੈਂਪ ਵਿੱਚ ਖ਼ੁਸੀ ਰਾਮ ਫਾਊਂਡਰੇਸ਼ਨ ਦਾ ਵਿਸ਼ੇਸ ਯੋਗਦਾਨ ਰਿਹਾ। ਜਾਣਕਾਰੀ ਦਿੰਦੀਅ ਬਾਬਾ ਹਜੂਰ ਸਿੰਘ ਨੇ ਦੱਸਿਆ ਗਿਆ ਕਿ ਕੈਂਪ ਵਿੱਚ ਲੋੜਵੰਦ ਵਿਅਕਤੀਆਂ ਨੂੰ 100 ਟਰਾਈ ਸਇਕਲ,70 ਵਹੀਲਚੇਅਰ ਅਤੇ ਫੌੜੀਆਂ, ਖੂੰਡੀਆਂ, ਨਕਲੀ ਅੰਗ ਅਤੇ 100 ਕੰਨਾਂ ਵਾਲੀਆਂ ਮਸ਼ੀਨਾਂ ਮੁਫ਼ਤ ਵੰਡਿਆਂ ਗਇਆਂ। ਇਸ ਕੈਂਪ ਵਿੱਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ(ਬਠਿੰਡਾ), ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ, ਹਲਕਾ ਜੈਤੋ ਦੇ ਮੁੱਖ ਸੇਵਾਦਰ ਜਨਾਬ ਮੁਹੰਮਦ ਸਦੀਕ, ਅਕਾਲੀ ਦਲ ਸੀਨੀਅਰ ਆਗੂ ਸੂਬਾ ਸਿੰਘ ਬਾਦਲ , ਨਾਇਬ ਤਹਿਸੀਲਦਾਰ ਮੈਡਮ ਲੀਲਾ ਵੰਤੀ ਅਤੇ ਹੋਰ ਬਹੁਤੇ ਮਹਾ ਪੁਰਸਾਂ ਵੱਲੋਂ ਇਸ ਕੈਂਪ ਵਿੱਚ ਲੋੜਵੰਦ ਵਿਅਕਤੀਆਂ ਨੂੰ ਸਹਿਯੋਗ ਦਿੰਦੇ ਹੋਏ ਅਸ਼ੀਰਵਾਦ ਦਿੱਤਾ ਗਿਆ। ਇਸ ਕੈਂਪ ਦੌਰਾਨ ਬਾਬਾ ਗਿਆਨੀ ਜੀ ਕਾਰਸੇਵਾ ਜੈਤੋ, ਬਾਬਾ ਗਿਆਨ ਸਰੂਪ ਜੀ, ਬਾਬਾ ਅਮਰਦਾਸ ਜੀ, ਬਾਬਾ ਦਲਬਾਰਾ ਸਿੰਘ, ਬਾਬਾ ਸੰਜੀਵ ਜੀ ਬ੍ਰਹਮਚਾਰੀ ਮੰਦਰ ਜੈਤੋ , ਸੰਤ ਸੱਤਿਆ ਮਿੱਤਰਾਂ ਨੰਦ ਜੀ, ਉੱਘੇ ਸਮਾਜ ਸੇਵੀ ਪ੍ਰੋ ਤਰਸੇਮ ਸਿੰਘ ਨਰੂਲਾ, ਪ੍ਰਿੰਸੀਪਲ ਮੈਡਮ ਵੀਨਾ ਗਰਗ, ਇੰਦਰਜੀਤ ਸ਼ਰਮਾ, ਡਾ. ਲਛਮਣ ਸ਼ਰਮਾ, ਪ੍ਰੇਮ ਸ਼ਰਮਾ, ਜੱਗਾ ਸਿੰਘ, ਸੁਖਦੇਵ ਸਿੰਘ ਬਾਬਾ ਭਗਵਾਨ ਦਾਸ ਬੌਬੀ ਦੁਲੱਟ, ਮਾਸਟਰ ਬਲਤੇਜ ਸਿੰਘ,ਭਰਪੂਰ ਸਿੰਘ ਆਦਿ ਵੱਲੋਂ ਸੇਵਾ ਕੀਤੀ ਗਈ।

Send this to a friend