May 30, 2026 8:19 pm

ਸੀਵਰੇਜ਼ ਲੀਕੇਜ ਦੀ ਸਮਸਿਆ ਤੋਂ ਤੰਗ ਆਏ ਸੰਗਤ ਰੋਡ ਨਿਵਾਸੀ

ਤਲਵੰਡੀ ਸਾਬੋ, 8 ਜੂਨ (ਰਾਮ ਰੇਸ਼ਮ ਸ਼ਰਨ)-ਨਗਰ ਪੰਚਾਇਤ ਤਲਵੰਡੀ ਸਾਬੋ ਅਧਿਕਾਰੀਆਂ ਵਲੋਂ ਭਾਵੇਂ ਬੀਤੇ ਦਿਨੀਂ ਇਤਿਹਾਸਿਕ ਨਗਰ ਦੇ ਵਾਰਡਾਂ ਵਿਚ ਪੇਸ਼ ਆ ਰਹੀ ਸੀਵਰੇਜ ਦੀ ਲੀਕੇਜ ਦੀ ਸਮਸਿਆ ਦੇ ਹਲ ਲਈ ਸਥਾਨਕ ਸਰਕਾਰਾਂ ਵਿਭਾਗ ਵਲੋਂ ਸੀਵਰੇਜ ਵਿਭਾਗ ਦੇ ਖਾਤੇ ਵਿਚ ਕਰੀਬ 47 ਲਖ ਰੁਪਏ ਪਾ ਦੇਣ ਦੀ ਗਲ ਆਖੀ ਗਈ ਸੀ ਤੇ ਉਸ ਸਮੇਂ ਨਗਰ ਦੇ ਲੋਕਾਂ ਨੂੰ ਜਲਦੀ ਹੀ ਨਗਰ ਦੀ ਇਸ ਵਡੀ ਸਮਸਿਆ ਦੇ ਹਲ ਹੋਣ ਦੀ ਆਸ ਬਝ ਗਈ ਸੀ ।ਪ੍ਰੰਤੂ ਹੁਣ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਸਫਾਈ ਦਾ ਕੰਮ ਆਰੰਭ ਨਾ ਹੋ ਸਕਣ ਦੇ ਚਲਦਿਆਂ ਇਕ ਵਾਰ ਨਗਰ ਦੇ ਕੁਝ ਇਲਾਕਿਆਂ ਦੇ ਲੋਕ ਸੀਵਰੇਜ ਦੀ ਲੀਕੇਜ ਤੋਂ ਭਾਰੀ ਪ੍ਰੇਸ਼ਾਨ ਹੋ ਗਏ ਹਨ ਤੇ ਉਹ ਸਫਾਈ ਲਈ ਆਉਣ ਵਾਲੀਆਂ ਸੁਪਰ ਸੈਕਸ਼ਨ ਮਸ਼ੀਨਾਂ ਨੂੰ ਜਲਦੀ ਲਿਆਉਣ ਦੀ ਮੰਗ ਕਰ ਰਹੇ ਹਨ।ਆਲਮ ਇਹ ਹੈ ਕਿ ਸੀਵਰੇਜ ਦੀ ਲੀਕੇਜ ਕਾਰਨ ਸੰਗਤ ਰੋਡ ਵਿਚ ਵਡੇ ਵਡੇ ਟੋਏ ਪੈ ਚੁਕੇ ਹਨ ਤੇ ਸੀਵਰੇਜ ਦੇ ਗੰਦੇ ਪਾਣੀ ਕਾਰਣ ਬਿਮਾਰੀਆਂ ਫੈਲਣ ਦਾ ਹਰ ਵੇਲੇ ਖਦਸ਼ਾ ਬਣਿਆ ਹੋਇਆ ਹੈ।ਉਕਤ ਇਲਾਕੇ ਵਿਚ ਰਹਿੰਦੇ ਬੁਧੂ ਸਿੰਘ ਮਹਿਰਮੀਆਂ ਅਨੁਸਾਰ ਵਿਭਾਗ ਕੋਲ ਅਤੇ ਨਗਰ ਪੰਚਾਇਤ ਕੋਲ ਕਈ ਵਾਰ ਗੁਹਾਰ ਲਾਉਣ ਦੇ ਬਾਵਜੂਦ ਹਾਲ ਇਹ ਹੈ ਕਿ ਕੰਮਕਾਜ ਲਈ ਇਥੋਂ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਇਸੇ ਤਰ੍ਹਾਂ ਦਾ ਹੀ ਨਜਾਰਾ ਸਥਾਨਕ ਡੇਰਾ ਤੰਗ ਤੋੜੇ ਤੋਂ ਬੀ.ਡੀ.ਪੀ.ਓ ਦਫਤਰ ਵਲ ਨੂੰ ਜਾਣ ਵਾਲੀ ਸੜਕ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਥੇ ਸੀਵਰੇਜ ਦਾ ਪਾਣੀ ਮੇਨਹੋਲ ਤੋਂ ਲੀਕ ਹੋ ਕੇ ਆਮ ਹੀ ਇਸ ਸੜਕ ਤੇ ਵਗਦਾ ਦਿਖਾਈ ਦਿੰਦਾ ਹੈ।।ਜਦੋਂ ਕਿ ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਸੰਪਰਕ ਕਰਨ ਤੇ ਕਿਹਾ ਕਿ ਪੈਸੇ ਵਿਭਾਗ ਨੂੰ ਅਦਾ ਹੋ ਚੁਕੇ ਹਨ ਤੇ ਜਲਦ ਸਫਾਈ ਦਾ ਕੰਮ ਸ਼ੁਰੂ ਹੋ ਜਾਵੇਗਾ।ਉਧਰ ਨਗਰ ਦੀ ਮਹਿਲਾ ਅਕਾਲੀ ਕੌਂਸਲਰ ਦੇ ਸਪੁਤਰ ਤੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸੁਖਬੀਰ ਸਿੰਘ ਚਠਾ ਨੇ ਕਿਹਾ ਕਿ ਮੌਜੂਦਾ ਨਗਰ ਪੰਚਾਇਤ ਜਿਸ ਕੋਲ ਨਗਰ ਦੀ ਸਾਂਭ ਸੰਭਾਲ ਦਾ ਜਿੰਮਾ ਹੈ ਆਪਣਾ ਫਰਜ ਨਿਭਾਉਣ ਵਿਚ ਅਸਫਲ ਰਹੀ ਹੈ।ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਨੂੰ ਇਸ ਇਤਿਹਾਸਿਕ ਨਗਰ ਵਲ ਧਿਆਨ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਭਾਵੇਂ ਉਕਤ ਸਾਫ ਸਫਾਈ ਸੀਵਰੇਜ ਬੋਰਡ ਦਾ ਕੰਮ ਹੈ ਪਰ ਨਗਰ ਪੰਚਾਇਤ ਵੀ ਬਰਾਬਰ ਦੀ ਜਿੰਮੇਵਾਰ ਹੈ ਅਤੇ ਜੇ ਸਥਾਨਕ ਸਰਕਾਰਾਂ ਵਿਭਾਗ ਨੇ ਲੋੜੀਂਦੀ ਰਾਸ਼ੀ ਸੀਵਰੇਜ ਬੋਰਡ ਦੇ ਖਾਤੇ ਪਾ ਦਿਤੀ ਹੈ ਤਾਂ ਫਿਰ ਸੀਵਰੇਜ ਦੀ ਸਾਫ ਸਫਾਈ ਸ਼ੁਰੂ ਕਿਉਂ ਨਹੀ ਕਰਵਾਈ ਜਾ ਰਹੀ।ਉਨਾਂ ਸੀਵਰੇਜ ਦੀ ਸਾਫ ਸਫਾਈ ਦਾ ਮਸ਼ੀਨਾਂ ਰਾਂਹੀ ਕੰਮ ਤੁਰੰਤ ਸ਼ੁਰੂ ਕਰਵਾਉਣ ਦੀ ਮੰਗ ਰਖੀ।

Send this to a friend