ਅੰਮ੍ਰਿਤਸਰ, 8 ਜੂਨ (ਦਵਾਰਕਾ ਨਾਥ ਰਾਣਾ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਆਰੰਭ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ੍ਰ ਕਾਹਨ ਸਿੰਘ ਪਨੂੰ ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਨਿਰਦੇਸ਼ਾਂ ਤਹਿਤ ਅੰਮ੍ਰਿਤਸਰ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਟਰੱਕਾਂ, ਬੱਸਾਂ ਦੇ ਪ੍ਰੈਸ਼ਰ ਹਾਰਨ ਅਤੇ ਮੋਟਰ ਸਾਈਕਲ ਦੇ ਪਟਾਖਾ ਸਾਇਲੈਂਸਰਾਂ ਨੂੰ ਚੈਕ ਕਰਨ ਲਈ ਨਾਕੇ ਲਾਏ ਗਏ ਅਤੇ ਪ੍ਰਦੂਸ਼ਣ ਕਰਨ ਵਾਲੇ 28 ਵਾਹਨਾਂ ਦੇ ਚਲਾਨ ਕੀਤੇ ਗਏ। ਪੰਜਾਬ ਪ੍ਰਦੂਸਣ ਕੰਟੋਰਲ ਬੋਰਡ ਦੇ ਇੰਜ: ਕਮਲਜੀਤ ਸਿੰਘ ਅਤੇ ਇੰਜ: ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਵਾਹਨਾਂ ਤੇ ਪ੍ਰੈਸਰ ਹਾਰਨ ਉਤਰਵਾਏ ਗਏ ਅਤੇ ਨਿਯਮਾਂ ਅਨੁਸਾਰ ਚਲਾਨ ਵੀ ਕੀਤੇ ਗਏ। ਇਸ ਤਰ੍ਹਾਂ ਮੋਟਰ ਸਾਈਕਲਾਂ ਦੇ ਸਾਈਲੈਂਸਰ ਨਾਲ ਪਟਾਕੇ ਪਾਉਣ ਵਾਲਿਆ ਤੇ ਵੀ ਕਾਰਵਾਈ ਕੀਤੀ ਗਈ । ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟੋਰਲ ਬੋਰਡ ਦੇ ਨਿਯਮਾਂ ਅਨੁਸਾਰ ਪ੍ਹ੍ਰੈਸਰ ਹੋਰਨ ਬਜਾਉਣਾ ਅਤੇ ਮੋਟਰ ਸਾਈਕਲਾਂ ਨਾਲ ਪਟਾਕੇ ਪਾਉਣਾ ਕਾਨੂੰਨਨ ਅਪਰਾਧ ਹੈ। ਉਨ੍ਹਾ ਦੱਸਿਆ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਸਹਿਯੋਗ ਕੀਤਾ ਜਾਵੇ। ਕਿਉਂਕਿ ਸ਼ੋਰ ਪ੍ਰਦੂਸ਼ਣ ਦਾ ਮੁਨੱਖੀ ਸਿਹਤ ਤੇ ਬਹੁਤ ਮਾੜਾ ਅਸਰ ਹੁੰਦਾ ਹੈ। ਇਸ ਮੌਕੇ ਟ੍ਰੈਫਿਕ ਪੁਲਿਸ ਦੇ ਏ:ਐਸ:ਆਈ ਕਸ਼ਮੀਰ ਸਿੰਘ, ਸ੍ਰ ਰਾਜਕਰਨ ਸਿੰਘ ਅਤੇ ਸ੍ਰੀ ਰਮੇਸ਼ ਕੁਮਾਰ ਵੀ ਹਾਜਰ ਸਨ।