May 31, 2026 12:14 am

ਬੀਕੇਯੂ ਏਕਤਾ ਸਿੱਧੂਪੁਰ ਨੇ ਦਿੱਤਾ ਭਲਕੇ ਪੂਰਨ ਭਾਰਤ ਬੰਦ ਦਾ ਸੱਦਾ

ਮੌੜ ਮੰਡੀ, 8 ਜੂਨ (ਰੇਸ਼ਮ ਸਿੰਘ ਕੁੱਬੇ)-ਡਾਕਟਰ ਸੁਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਜਥੇਬੰਦੀਆਂ ਵਲੋਂ ਸੰਘਰਸ਼ ਜਿਉਂ ਦਾ ਤਿਉਂ ਜਾਰੀ ਚੱਲ ਰਿਹਾ ਹੈ। ਇਸੇ ਤਹਿਤ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਮੌੜ ਵਲੋਂ ਪ੍ਰਧਾਨ ਸੁਰਜੀਤ ਸਿੰਘ ਸੰਦੋਹਾ ਦੀ ਅਗੁਵਾਈ ਵਿਚ ਬਲਾਕ ਦੇ ਪਿੰਡਾਂ ਮੌੜ ਕਲਾਂ, ਮੌੜ ਖੁਰਦ, ਮੌੜ ਚੜ੍ਹਤ ਸਿੰਘ, ਯਾਤਰੀ, ਜੋਧਪੁਰ ਪਾਖਰ, ਬੁਰਜ ਸੇਮਾਂ, ਨੱਛ, ਬੰਗੇਹਰ ਚੜ੍ਹਤ ਸਿੰਘ, ਭੂੰਦੜ, ਕੋਟਭਾਰਾ, ਕੋਟਫੱਤਾ, ਭਾਈ ਬਖਤੌਰ ਆਦਿ ਵਿਚ ਮੋਟਰਸਾਇਕਲਾਂ ਰਾਹੀਂ ਕਾਫਲੇ ਬਣਾਕੇ ਝੰਡਾ ਮਾਰਚ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਤੇ ਕਿਸਾਨਾਂ ਨੂੰ ਲਾਮਬੰਦ ਹੋਣ ਲਈ ਪ੍ਰੇਰਿਤ ਕੀਤਾ ਗਿਆ ਇਸ ਦੇ ਨਾਲ ਹੀ ਪ੍ਰੈਸ ਦੇ ਨਾਮ ਜਾਰੀ ਬਿਆਨ ਵਿਚ ਜਸਵਿੰਦਰ ਸਿੰਘ ਗਹਿਰੀ ਜਨਰਲ ਸਕੱਤਰ ਮੌੜ ਨੇ ਕਿਹਾ ਕਿ ਕਿਸਾਨਾਂ ਦੇ ਫਲ, ਸਬਜੀਆਂ, ਦੁੱਧ ਤੇ ਫਸਲਾਂ ਦੇ ਭਾਅ ਡਾ. ਸੁਵਾਮੀ ਨਾਥਨ ਦੀ ਰਿਪੋਰਟ ਮੁਤਾਬਕ ਲਾਗੂ ਕਰਵਾਉਣ ਲਈ ਤੇ ਕਿਸਾਨਾਂ ਦੇ ਬਲਦੇ ਸਿਵਿਆਂ ਨੂੰ ਠੱਲ ਪਾਉਣ ਲਈ ਜਥੇਬੰਦੀ ਸੰਘਰਸ਼ ਕਰਦੀ ਰਹੇਗੀ ਅਤੇ ਕਿਸਾਨ ਦੇ ਬੱਚਿਆਂ ਨੂੰ ਸੰਜੀਵਨੀ ਬੂਟੀ ਦਾ ਕੰਮ ਕਰਨ ਵਾਲੀ ਇਹ ਰਿਪੋਰਟ ਇਥੋਂ ਦੀਆਂ ਸਰਕਾਰਾਂ ਵਲੋਂ ਦੱਬ ਕੇ ਰੱਖੀ ਗਈ ਹੈ। ਜਿਸ ਨੂੰ ਲਾਗੂ ਕਰਵਾਉਣ ਲਈ ਕਿਸਾਨਾਂ ਨੂੰ ਜਥੇਬੰਦੀ ਨੇ ਅਪੀਲ ਕੀਤੀ ਕਿ ਆਪਣੇ ਪਰਿਵਾਰਾਂ ਨੂੰ ਖੁਦਕੁਸ਼ੀਆਂ ਤੋਂ ਬਚਾਉਣ ਲਈ ਆਉਣ ਵਾਲੀ 10 ਜੂਨ ਨੂੰ ਪੂਰਨ ਤੌਰ ਤੇ ਭਾਰਤ ਬੰਦ ਦੇ ਸੱਦੇ ਨੂੰ ਵੱਧ ਤੋਂ ਵੱਧ ਸਮਰਥਨ ਦੇ ਕੇ ਸਫਲ ਬਣਾਇਆ ਜਾਵੇ। ਇਸ ਮੌਕੇ ਝੰਡਾ ਮਾਰਚ ਵਿਚ ਆਗੂ ਬਲਕਰਨ ਸਿੰਘ ਸੰਦੋਹਾ, ਚੰਚਲ ਸਿੰਘ ਕੁੱਬੇ, ਕਾਕਾ ਸਿੰਘ ਕੋਟਲੀ ਖੁਰਦ, ਬੰਤ ਸਿੰਘ ਮੌੜ ਕਲਾਂ, ਪਰਮਿੰਦਰ ਸਿੰਘ ਗਹਿਰੀ, ਬਾਦਲ ਸਿੰਘ ਗਹਿਰੀ, ਰਾਜਾ ਸਿੰਘ ਮਾਈਸਰ ਖਾਨਾ, ਗੁਰਦਿੱਤਾ ਸਿੰਘ ਮਾਈਸਰ ਖਾਨਾ, ਹਰਚਰਨ ਸਿੰਘ ਕੁੱਤੀਵਾਲ ਕਲਾਂ, ਭੋਲਾ ਸਿੰਘ ਮੌੜ ਚੜ੍ਹਤ ਸਿੰਘ, ਗੁਰਦੀਪ ਸਿੰਘ ਘੁੰਮਣ, ਬਲਜਿੰਦਰ ਸਿੰਘ ਆਦਿ ਸ਼ਾਮਲ ਸਨ।

Send this to a friend