Skip to content
Independent perspectives. Global stories.
BREAKING

ਮਾਨਸਾ ਨੂੰ ਜਲਦ ਮਿਲੇਗੀ ਪਲਾਸਟਿਕ ਤੋਂ ਮੁਕਤੀ : ਐਸ.ਡੀ.ਐਮ

Share this story

ਮਾਨਸਾ, 6 ਜੂਨ (ਨਛੱਤਰ ਸਿੰਘ ਕਾਹਨਗੜ੍ਹ)-ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਲੜੀ ਤਹਿਤ ਐਸ.ਡੀ.ਐਮ ਮਾਨਸਾ ਸ੍ਰੀ ਅਭੀਜੀਤ ਕਪਲਿਸ਼ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ 70 ਮੁਲਾਜ਼ਮਾਂ ਨੂੰ ਇਕ ਪ੍ਰੋਫਾਰਮਾ ਬਣਾ ਕੇ ਸ਼ਹਿਰ ਦੀਆਂ ਦੁਕਾਨਾਂ ਦਾ ਜਾਇਜ਼ਾ ਲੈਣ ਲਈ ਕਿਹਾ। 70 ਮੁਲਾਜ਼ਮਾਂ ਦੀ ਇਹ ਟੀਮ ਸ਼ਹਿਰ ਦੀ ਹਰ ਦੁਕਾਨ ਤੇ ਜਾ ਕੇ ਪਲਾਸਟਿਕ ਦੇ ਸਾਮਾਨ ਦਾ ਜਇਜ਼ਾ ਲੈਣ ਦੇ ਨਾਲ ਨਾਲ ਉਨ੍ਹਾਂ ਨੂੰ ਇਸ ਦੀ ਵਰਤੋ ਦੇ ਨੁਕਸਾਨ ਸਬੰਧੀ ਜਾਗਰੂਕ ਵੀ ਕਰੇਗੀ। ਹਰ ਦੁਕਾਨਦਾਰ ਨੂੰ ਇਕ ਹਫ਼ਤੇ ਦੀ ਹਦਾਇਤ ਦੇ ਕੇ ਪਲਾਸਟਿਕ ਦੀ ਵਰਤੋ ਤੇ ਪਾਬੰਦੀ ਲਗਾਉਣ ਅਤੇ ਉਨ੍ਹਾਂ ਕੋਲ ਪਏ ਸਟਾਕ ਦਾ ਨਿਪਟਾਰਾ ਕਰਨ ਦੇ ਹੁਕਮ ਜਾਰੀ ਕਰੇਗੀ ਅਤੇ ਇਕ ਹਫ਼ਤੇ ਬਾਅਦ ਇਸ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਦੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚਲਾਣ ਕੱਟੇ ਜਾਣਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ 1 ਮੁਲਾਜ਼ਮ ਕਰੀਬ 12 ਦੁਕਾਨਾਂ ਤੇ ਜਾਵੇਗਾ ਅਤੇ ਇਸ ਤਰਾਂ ਵੱਖ ਵੱਖ ਵਿਭਾਗਾਂ ਦੇ 70 ਮੁਲਾਜ਼ਮ ਇਕ ਹਫ਼ਤੇ ਵਿਚ 900 ਦੁਕਾਨਾਂ ਦਾ ਜਾਇਜ਼ਾ ਲੈਣਗੇ। ਉਨ੍ਹਾਂ ਇਸ ਸਬੰਧੀ ਮੁਲਾਜ਼ਮਾਂ ਨੂੰ ਇਕ ਪ੍ਰੋਫਾਰਮਾ ਤਿਆਰ ਕਰਕੇ ਅਤੇ ਮੌਕੇ ਤੇ ਦੁਕਾਨਦਾਰ ਨੂੰ ਗਲਣਸ਼ੀਲ ਲਿਫਾਫੇਆਂ ਦੀ ਇਕ ਕਿੱਟ ਦਿੰਦੇ ਹੋਏ ਇਕ ਫੋਟੋ ਕਲਿੱਕ ਕਰਕੇ ਇਹ ਰਿਕਾਰਡ ਮੇਨਟੇਨ ਰੱਖਣ ਲਈ ਕਿਹਾ। ਪਲਾਸਟਿਕ ਦੀ ਵਰਤੋ ਦੇ ਨੁਕਸਾਨ ਬਾਰੇ ਗੱਲ ਕਰਦਿਆਂ ਸ੍ਰੀ ਕਪਲਿਸ਼ ਨੇ ਕਿਹਾ ਕਿ ਪਲਾਸਟਿਕ ਦੀ ਵਰਤੋ ਨਾਲ ਸੀਵਰੇਜ਼ ਬਲੌਕੇਜ਼, ਵਾਤਾਵਰਨ ਪ੍ਰਦੂਸ਼ਣ ਜਿਹੀਆਂ ਸਮੱਸਿਆਵਾਂ ਤਾਂ ਆਉਂਦੀਆਂ ਹੀ ਹਨ ਅਤੇ ਨਾਲ ਹੀ ਆਵਾਰਾ ਪਸ਼ੂ ਇਸ ਨੂੰ ਖਾ ਕੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੇ ਚੰਗਾ ਅਤੇ ਗਲਣਸ਼ੀਲ ਪਲਾਸਟਿਕ ਵੇਚਣ ਵਾਲਿਆਂ ਨਾਲ ਤਾਲਮੇਲ ਕੀਤਾ ਹੋਇਆ ਹੈ। ਉਨ੍ਹਾਂ ਨੇ 70 ਮੁਲਾਜ਼ਮਾਂ ਨੂੰ ਪ੍ਰੇਰਿਆ ਕਿ ਉਹ ਲੋਕਾਂ ਨੂੰ ਇਸ ਗਲਣਸ਼ੀਲ ਪਲਾਸਟਿਕ ਅਤੇ ਚੌਲਾਂ ਦੇ ਬੂਰ ਤੋਂ ਬਣੇ ਲਿਫਾਫੇਆਂ ਦੀ ਵਰਤੋ ਕਰਨ ਲਈ ਪ੍ਰੇਰਿਤ ਕਰਨ।

WRITTEN BY