ਅਮਲੋਹ, 6 ਜੂਨ (ਰਣਜੀਤ ਸਿੰਘ ਘੁੰਮਣ)-ਜਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਮਲੋਹ ਪੁਲਿਸ ਵੱਲੋਂ ਡੀ.ਐਸ.ਪੀ ਮਨਪ੍ਰੀਤ ਸਿੰਘ ਅਤੇ ਥਾਣਾ ਮੁਖੀ ਕੁਲਜੀਤ ਸਿੰਘ ਦੀ ਅਗਵਾਈ ਵਿੱਚ ਅੱਜ ਸ਼ਹਿਰ ਅਮਲੋਹ ਅੰਦਰ ਘੁੱਲੂਘਾਰੇ ਨੂੰ ਮੁੱਖ ਰੱਖਦਿਆ ਪੁਲਿਸ ਵੱਲੋਂ ਅਮਨਸਾਂਤੀ ਕਾਇਮ ਰੱਖਣ ਲਈ ਪੁੱਖਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਤੇ ਸਬ ਇੰਸਪੈਕਟਰ ਕੁਲਵੰਤ ਸਿੰਘ ਵੱਲੋਂ ਮੰਡੀ ਗੌਬਿੰਦਗੜ੍ਹ ਚੌਕ ਅਮਲੋਹ ਵਿਖੇ ਪੁਲਿਸ ਪਾਰਟੀ ਸਮੈਤ ਨਾਕਾਬੰਦੀ ਕੀਤੀ ਗਈ ਅਤੇ ਆਉਣ ਜਾਣ ਵਾਲੇ ਵਾਹਨਾ ਦੀ ਚੈਕਿੰਗ ਵੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਹਿਰ ਅੰਦਰ ਅਮਨਸਾਂਤੀ ਕਾਇਮ ਰੱਖਣ ਲਈ ਵਾਹਨਾ ਦੀ ਚੈਕਿੰਗ ਕੀਤੀ ਗਈ ਹੈ ਅਤੇ ਜਿਹੜੇ ਵਿਅਕਤੀ ਕੋਲ ਚੈਕਿੰਗ ਦੌਰਾਨ ਕਾਗਜ ਪੱਤਰ ਪੂਰੇ ਨਹੀ ਪਾਏ ਗਏ ਉਨ੍ਹਾਂ ਦੇ ਚਾਲਾਨ ਵੀ ਕੱਟੇ ਗਏ ਹਨ। ਇਸ ਮੌਕੇ ਤੇ ਏ.ਐਸ.ਆਈ ਜਸਪਾਲ ਸਿੰਘ, ਨਸ਼ੀਬ ਸਿੰਘ ਹੈਡ ਕਾਸਟੇਬਲ, ਕੁਲਵਿੰਦਰ ਸਿੰਘ ਅਤੇ ਹੋਰ ਪੁਲਿਸ ਮੁਲਾਜਮ ਹਾਜ਼ਰ ਸਨ।
‘ਘੁੱਲੂਘਾਰਾ ਦਿਵਸ’ ਮੌਕੇ ਅਮਲੋਹ ’ਚ ਅਮਨ ਸ਼ਾਂਤੀ ਕਾਇਮ ਰਹੀ



