Skip to content
Independent perspectives. Global stories.
BREAKING

‘ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ ਜਿਨ੍ਹਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ : ਢਾਡੀ ਅਮਰ ਸਿੰਘ ਨੂਰ

Share this story

ਗੜਦੀਵਾਲਾ, 6 ਜੂਨ (ਅਟਵਾਲ)-ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁੱਖੀ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ’ਤੇ ਸਮੂਹ ਸੇਵਾਦਾਰਾਂ ਵਲੋਂ ਇਲਾਕੇ ਦੀਆਂ ਸਮੂਹ ਸੰਗਤਾ ਦੇ ਸਹਿਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਚੱਲ ਰਹੀ ਕੀਰਤਨ ਦਰਬਾਰਾਂ ਦੀ ਲੜੀ ਤਹਿਤ ਜੂਨ 1984 ਵਿੱਚ ਸਰਕਾਰ ਵਲੋਂ ਕੀਤੇ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦਾ ਜਵਾਬ ਦਿੰਦੇ ਹੋਏ ਸ਼ਹੀਦ ਹੋਏ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ 7 ਰੋਜ਼ਾ ਸ਼ਹੀਦੀ ਸਮਾਗਮ ਦੇ ਚੌਥੇ ਅਤੇ ਪੰਜਵੇਂ ਦਿਨ ਹਜ਼ਾਰਾ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮਹਾਨ ਕੀਰਤਨ ਦਰਬਾਰ ਦੇ ਚੌਥੇ ਦਿਨ ਬੀਤੀ ਜਗਦੀਸ ਕੌਰ ਹੁਸਿਆਰਪੁਰ, ਭਾਈ ਅਮਰ ਸਿੰਘ ਨੂਰ ਢਾਡੀ, ਭਾਈ ਗੁਰਮੱਖ ਸਿੰਘ ਕਧਾਲਾ ਜੱਟਾ, ਭਾਈ ਸੁਰਪ੍ਰੀਤ ਸਿੰਘ ,ਭਾਈ ਅਵਤਾਰ ਸਿੰਘ, ਭਾਈ ਖੁਸ਼ਵੰਤ ਸਿੰਘ,ਭਾਈ ਸੰਦੀਪ ਸਿੰਘ ਤੋ ਇਲਾਵਾਂ ਪੰਜਵੇਂ ਦਿਨ ਭਾਈ ਜਰਨੈਲ ਸਿੰਘ ਕਨੇਡਾ, ਭਾਈ ਖੜਕ ਸਿੰਘ ਢਾਡੀ, ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਜਗਜੀਤ ਸਿੰਘ ਸੁਲਤਾਨਪੁਰ, ਭਾਈ ਵਰਿੰਦਰ ਸਿੰਘ ਖੱਖ, ਭਾਈ ਰਾਮ ਸਿੰਘ ਸਮਾਧਾ, ਭਾਈ ਅਮੋਲਕ ਸਿੰਘ ਪ੍ਰੀਤਮਪੁਰ, ਭਾਈ ਜੋਗਾ ਸਿੰਘ ਹੈਂਡ ਗ੍ਰੰਥੀ ਗੁਰਦਵਾਰਾਂ ਬੇਰ ਸਾਹਿਬ ਸਲਤਾਨਪੁਰ ਆਦਿ ਦੇ ਰਾਗੀ ਜੱ੍ਯਥਿਆਂ ਨੇ ਸੰਗਤਾਂ ਨੂੰ ਗੁਰ ਜਸ ਸਰਬਣ ਕਰਵਾਉਦਿਆਂ ਗੁਰ ਦੇ ਲੜ ਲੱਗਣ ਲਈ ਪ੍ਰੇਰਿਆ। ਇਸ ਸਮਾਗਮ ਦੌਰਾਨ ਸਟੇਜ਼ ਸਕੱਤਰ ਦੀ ਸੋਵਾ ਭਾਈ ਜਸਵਿੰਦਰ ਸਿੰਘ ਧੁੱਗਾ ਤੇ ਡਾਕਟਰ ਡਾ.ਹਰਮਿੰਦਰ ਸਿੰਘ ਸਹਿਜ ਵਲੋਂ ਬਾਖੂਬੀ ਨਾਲ ਨਿਭਾਈ ਗਈ । ਇਸ ਮੌਕੇ ਡਾ.ਹਰਮਿੰਦਰ ਸਿੰਘ ਸਹਿਜ, ਡਾ.ਹਰਜੀਤ ਸਿੰਘ , ਜਸਵਿੰਦਰ ਸਿੰਘ ਸੈਫ਼, ਹਰਵਿੰਦਰ ਸਿੰਘ ਲਵਲੀ, ਸ਼ਾਇਰ ਸੁਖਜੀਵਨ ਸਿੰਘ ਸਫ਼ਰੀ, ਪ੍ਰਭਦੀਪ ਸਿੰਘ ਸ਼ੇਖੂਪੁਰੀਆ,ਭਾਈ ਮੇਜ਼ਰ ਸਿੰਘ, ਹਰਵਿੰਦਰ ਸਿੰਘ, ਪਰਮਜੀਤ ਸਿੰਘ, ਮਾਸਟਰ ਕੁਲਜੀਤ ਸਿੰਘ, ਗੁਰਦੇਵ ਸਿੰਘ, ਚੰਨਪ੍ਰੀਤ ਸਿੰਘ, ਸਮੇਤ ਭਾਰੀ ਗਿਣਤੀ ਵਿੱਚ ਸੰਗਤਾ ਹਾਜਰ ਸਨ ।

WRITTEN BY