ਪੰਚਾਇਤੀ ਚੋਣਾਂ ਹਿੱਤ ਵਰਕਰਾਂ ਦੀ ਲਾਮਬੰਦੀ ਲਈ ਹਲਕਾ ਪੱਧਰੀ ਮੀਟਿੰਗ ਕੀਤੀ

ਭਗਤਾ ਭਾਈ ਕਾ, 3 ਜੂਨ (ਸਵਰਨ ਸਿੰਘ ਭਗਤਾ)- ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਸੂਬੇ ਦੇ ਲੋਕਾਂ ਨਾਲ ਗੁਟਕਾ ਸਾਹਿਬ ਦੀ ਕਸ਼ਮ ਖਾ ਕੇ ਝੂਠੇ ਵਾਅਦੇ ਕਰਕੇ ਵੋਟਾਂ ਵਟੋਰੀਆਂ ਅਤੇ ਸੱਤਾ ਸੰਭਾਲਣ ਉਪਰੰਤ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਪਹਿਲਾ ਮਿਲਦੀਆਂ ਸਹੂਲਤਾਂ ਵੀ ਬੰਦ ਕਰ ਰਹੀ ਹੈ। ਇੰਨ•ਾ ਵਿਚਾਰਾ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਦੀ ਮਲੂਕਾ ਵਿਖੇ ਹਲਕਾ ਪੱਧਰੀ ਮੀਟਿੰਗ ਨੂੰ ਸੰਬੋਧਣ ਕਰਦਿਆਂ ਸਿਕੰਦਰ ਸਿੰਘ ਮਲੂਕਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਨੇ ਕੀਤਾ। ਇਸ ਮੌਕੇ ਮਲੂਕਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸਸਤੀ ਬਿਜਲੀ ਪ੍ਰਾਪਤ ਕਰਕੇ ਮਹਿੰਗੇ ਭਾਅ ’ਤੇ ਦੂਜਿਆਂ ਸੂਬਿਆਂ ਨੂੰ ਵੇਚ ਰਹੀ ਹੈ। ਜਿਸ ਕਰਕੇ ਪੰਜਾਬ ਅੰਦਰ ਅਣ-ਐਲਾਨੇ ਕੱਟ ਲੱਗ ਰਹੇ ਹਨ। ਉਨ•ਾਂ ਕਿਹਾ ਕਿ ਕਾਂਗਰਸ ਨੇ ਸੂਬੇ ਦੇ ਲੋਕਾਂ ਨਾਲ ਸਾਰਾ ਕਰਜਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਜੋ ਪੂਰਾ ਕਰਨਾ ਚਾਹੀਦਾ ਹੈ। ਉਨ•ਾ ਕਿਹਾ ਕਿ ਪੰਜਾਬ ਸਰਕਾਰ ਕੀਤੇ ਵਾਅਦੇ ਮੁਤਾਬਕ ਸ਼ਗਨ ਸਕੀਮ ’ਚ ਵੀ ਤਰੁੰਤ ਵਾਧਾ ਕਰੇ ਅਤੇ ਨੌਜਵਾਨਾਂ ਨੂੰ ਵਾਅਦੇ ਅਨੁਸਾਰ ਬੇਰੁਜਗਾਰੀ ਭੱਤਾ ਵੀ ਦੇਵੇ। ਉਨ•ਾ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਚਾਹ-ਪੱਤੀ ਦੇਣ ਦਾ ਵਾਅਦਾ ਕੀਤਾ ਸੀ ਪਰ ਅਕਾਲੀ-ਭਾਜਪਾ ਸਰਕਾਰ ਵੱਲੋਂ ਸੁਰੂ ਕੀਤੀ ਆਟਾ-ਦਾਲ ਸਕੀਮ ਦੇ ਕਾਰਡ ਵੀ ਵੱਡੀ ਪੱਧਰ ’ਤੇ ਕੱਟੇ ਗਏ ਹਨ। ਇਸ ਮੌਕੇ ਉਨ•ਾ ਨੇ ਆਉਣ ਵਾਲੀਆਂ ਜਿਲ•ਾ ਪ੍ਰੀਸ਼ਦ, ਬਲਾਕ ਸੰਮਤੀ, ਨਗਰ ਪੰਚਾਇਤਾਂ ਅਤੇ ਗ੍ਰਾਮ ਪੰਚਾਇਤ ਚੋਣਾਂ ਦੀ ਤਿਆਰੀ ਲਈ ਵਰਕਰਾਂ ਨੂੰ ਲਾਮਬੰਦ ਕੀਤਾ। ਇਸ ਮੌਕੇ ਗਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲ•ਾ ਪ੍ਰੀਸ਼ਦ ਬਠਿੰਡਾ, ਜੱਥੇਦਾਰ ਸਤਨਾਮ ਸਿੰਘ ਭਾਈਰੂਪਾ, ਜਗਮੋਹਨ ਲਾਲ ਭਗਤਾ, ਗਗਨਦੀਪ ਸਿੰਘ ਗਰੇਵਾਲ, ਰਾਕੇਸ ਕੁਮਾਰ ਗੋਇਲ, ਮੇਵਾ ਸਿੰਘ ਮਾਨ, ਹਰਜੀਤ ਸਿੰਘ ਮਲੂਕਾ, ਹਰਿੰਦਰ ਸਿੰਘ ਹਿੰਦਾ, ਕਰਮਜੀਤ ਸਿੰਘ ਕਾਂਗੜ, ਮਨਜੀਤ ਸਿੰਘ ਧੁੰਨਾ, ਰਾਮ ਸਿੰਘ ਬਾਦਲ, ਗੋਲੂ ਸਿੰਘ ਬਰਾੜ, ਬਾਬਾ ਸੰਤੋਖ ਸਿੰਘ ਦਿਆਲਪੁਰਾ, ਸੁਖਮੰਦਰ ਸਿੰਘ ਕੋਠਾ ਗੁਰੂ, ਬੂਟਾ ਸਿੰਘ ਭਗਤਾ, ਸੁਖਜਿੰਦਰ ਸਿੰਘ ਖਾਨਦਾਨ, ਸੁਲੱਖਣ ਸਿੰਘ ਵੜਿੰਗ, ਹਰਦੇਵ ਸਿੰਘ ਗੋਗੀ, ਹਰਭਜਨ ਸਿੰਘ ਭਗਤਾ, ਲਖਵੀਰ ਸਿੰਘ ਮੋੜ•, ਨਾਇਬ ਸਿੰਘ ਹਮੀਰਗੜ•, ਜਗਦੀਸ਼ ਸਿੰਘ ਜਲਾਲ, ਗੁਲਾਬ ਚੰਦ ਸਿੰਗਲਾ, ਗੁਰਬਚਨ ਸਿੰਘ ਕਲੇਰ, ਪਿੰਟੂ ਸਿੰਘ ਜਲਾਲ, ਵਿੱਕੀ ਸੇਲਬਰਾਹ, ਹਰਮਨ ਢਪਾਲੀ, ਲਵਲੀ ਬੁਰਜ, ਕੁਲਵੰਤ ਸਿੰਘ ਘੰਡਾਬੰਨਾ ਆਦਿ ਹਾਜ਼ਰ ਸਨ।



