ਪਾਤੜਾਂ, 3 ਜੂਨ (ਹਰਭਜਨ ਸਿੰਘ ਮਹਿਰੋਕ)- ਪੁਲਿਸ ਥਾਣਾ ਘੱਗਾ ਵਿੱਖੇ ਥਾਣਾ ਮੁੱਖੀ ਗੁਰਮੀਤ ਸਿੰਘ ਦੀ ਯੋਗ ਅਗਵਾਈ ਹੇਠ ਸਮੂਹ ਪੁਲਿਸ ਕਰਮਚਾਰੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੁੱਖਸ਼ਾਂਤੀ ਅਤੇ ਇਲਾਕੇ ਦੀ ਚੜ੍ਹਦੀਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਦੌਰਾਨ ਇਲਾਕੇ ਭਰ ਤੋਂ ਸੰਗਤਾਂ, ਸਿਆਸੀ ਆਗੂ ਅਤੇ ਵੱਖ-ਵੱਖ ਥਾਵਾਂ ਤੋਂ ਆਏ ਪੁਲਿਸ ਅਧਿਕਾਰੀਆਂ ਨੇ ਆਪਣੀ ਹਾਜਰੀ ਲਵਾਈ। ਇਸ ਮੌਕੇ ਉਝੱਚੇ ਤੌਰ ਤੇ ਪਹੁੰਚੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕੁੱਝ ਸਮਾ ਪਹਿਲਾਂ ਗੱਠਜੋੜ ਦੀ ਸਰਕਾਰ ਸਮੇ ਲੋਕਾਂ ਨੂੰ ਇਹਨਾ ਥਾਣਿਆਂ ਵਿੱਚ ਆਉਣ ਤੋਂ ਵੀ ਬਹੁਤ ਡਰ ਲਗਦਾ ਸੀ ਪ੍ਰੰਤੂ ਅੱਜ ਕਾਂਗਰਸ ਸਰਕਾਰ ਦੌਰਾਨ ਇਨ੍ਹਾਂ ਥਾਣਿਆਂ ਵਿੱਚ ਪੁਲਿਸ ਦਾ ਲੋਕਾਂ ਪ੍ਰਤੀ ਵਧੀਆ ਰਵੱਈਆ ਹੋਣ ਕਰਕੇ ਜਨਤਾ ਅਤੇ ਪੁਲਿਸ ਦਰਮਿਆਨ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਬਿਹਤਰ ਤਾਲਮੇਲ ਬਣਿਆ ਹੋਇਆ ਹੈ। ਇਸ ਮੌਕੇ ਮਜਿਸਟ੍ਰੇਟ ਜਸਬੀਰ ਸਿੰਘ, ਡਿਪਟੀ ਐਡਵੋਕੇਟ ਜਰਨਲ ਪੰਜਾਬ ਰਣਧੀਰ ਸਿੰਘ ਧੀਰਾ, ਪੁਲਿਸ ਉ¤ਪ ਕਪਤਾਨ ਗੁਰਦੇਵ ਸਿੰਘ ਧਾਲੀਵਾਲ, ਪੁਲਿਸ ਉ¤ਪ ਕਪਤਾਨ ਨਾਭਾ ਚੰਦ ਸਿੰਘ, ਪੁਲਿਸ ਉਪ ਕਪਤਾਨ ਸਮਾਣਾ ਰਾਜਵਿੰਦਰ ਸਿੰਘ ਰੰਧਾਵਾ, ਹਰਨੇਕ ਸਿੰਘ ਤਹਿਸੀਲਦਾਰ ਪਟਿਆਲਾ, ਥਾਣਾ ਪਾਤੜਾਂ ਮੁਖੀ ਰਣਬੀਰ ਸਿੰਘ, ਪ੍ਰਧਾਨ ਨਗਰ ਕੌਂਸਲ ਪਾਤੜਾਂ ਰਣਜੀਤ ਅਰੋੜਾ ਬਿੱਲਾ, ਸਾਬਕਾ ਚੇਅਰਮੈਨ ਜੈ ਪ੍ਰਤਾਪ ਸਿੰਘ ਡੈਜੀ, ਯੂਥ ਵਿੰਗ ਪ੍ਰਧਾਨ ਸਤਨਾਮ ਸਿੰਘ, ਚਿਮਨ ਲਾਲ ਕਲਵਾਣੂ, ਰਮੇਸ਼ਵਰ ਦਾਸ, ਕਲਵੰਤ ਸਿੰਘ ਸੋਹਲ, ਤੇਜ ਗੋਇਲ, ਐਮ. ਐਲ. ਏ. ਦੇ ਸਿਆਸੀ ਸੱਕਤਰ ਅਮਰਜੀਤ ਸਿੰਘ ਬੋਪਾਰਾਏ,ਸਤੀਸ ਗਰਗ, ਸੁਖਵਿੰਦਰ ਸਿੰਘ ਬਰਾਸ, ਕੁਲਦੀਪ ਸਿੰਘ ਬੁਰੜ, ਰਛਪਾਲ ਸਿੰਘ ਬਰਾਸ, ਰਮੇਸ਼ ਬੱਤਰਾ ਘੱਗਾ, ਬਲਵਿੰਦਰ ਸਿੰਘ ਕਾਲਾ ਗੁੱਜਰ, ਮੇਹਰ ਸਿੰਘ ਢਿੱਲੋ, ਮੰਗਤ ਸ਼ਰਮਾ ਬਰਾਸ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾ ਪਹੁੰਚੀਆਂ ਹੋਈਆਂ ਸਨ।
ਇਲਾਕੇ ਦੀ ਚੜ੍ਹਦੀਕਲਾ ਵਾਸਤੇ ਥਾਣਾ ਘੱਗਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ



