Skip to content
Independent perspectives. Global stories.
BREAKING

ਗਟਰ ਦੀ ਸਫ਼ਾਈ ਸਮੇਂ ਹਾਦਸੇ ’ਚ ਪੁਲਿਸ ਮੁਲਾਜ਼ਮ ਸਮੇਤ ਤਿੰਨ ਮੌਤਾਂ

Share this story

ਫ਼ਿਰੋਜ਼ਪੁਰ, 3 ਜੂਨ(ਪੰਜਾਬ ਟਾਇਮਜ਼ ਬਿਊਰੋ)- ਪੁਲਿਸ ਲਾਈਨ ਫ਼ਿਰੋਜ਼ਪੁਰ ਛਾਉਣੀ ਵਿਖੇ ਗਟਰ ਦੀ ਸਫ਼ਾਈ ਕਰਨ ਸਮੇਂ ਵਾਪਰੇ ਦਰਦਨਾਕ ਹਾਦਸੇ ‘ਚ ਤਿੰਨ ਦੀ ਮੌਤ ਅਤੇ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।ਮ੍ਰਿਤਕਾਂ ‘ਚ ਇਕ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹੈ। ਜਾਣਕਾਰੀ ਦੇ ਅਨੁਸਾਰ, ਪੁਲਿਸ ਲਾਈਨ ਅੰਦਰ ਗਟਰ ਦੀ ਸਫ਼ਾਈ ਕਰਨ ਸਮੇਂ ਰਵੀ ਕੁਮਾਰ ਗਟਰ ‘ਚ ਡਿਗ ਗਿਆ, ਜਿਸ ਨੂੰ ਬਚਾਉਂਦੇ ਹੋਏਂ ਕ੍ਰਿਸ਼ਨ ਕੁਮਾਰ ਅਤੇ ਬਲਬੀਰ ਸਿੰਘ ਵੀ ਗਟਰ ‘ਚ ਡਿਗ ਗਏ। ਉਕਤ ਤਿੰਨਾਂ ਜਣਿਆ ਦੇ ਡਿ¤ਗਣ ‘ਤੇ ਡਿਊਟੀ ‘ਤੇ ਤਾਇਨਾਤ ਪੁਲਿਸ ਦੇ ਮੁਲਾਜ਼ਮ ਲਛਮਣ ਸਿੰਘ ਵੀ ਉਨ੍ਹਾਂ ਨੂੰ ਬਚਾਉਂਦਾ ਹੋਇਆ ਗਟਰ ‘ਚ ਜਾ ਡਿ¤ਗਿਆ। ਹਾਦਸੇ ‘ਚ ਸਫ਼ਾਈ ਸੇਵਕ ਰਵੀ ਕੁਮਾਰ, ਕ੍ਰਿਸ਼ਨ ਕੁਮਾਰ ਅਤੇ ਪੁਲਿਸ ਮੁਲਾਜ਼ਮ ਲਛਮਣ ਸਿੰਘ ਦੀ ਮੌਤ ਹੋ ਗਈ ਜਦਕਿ ਬਲਬੀਰ ਸਿੰਘ ਇਲਾਜ ਅਧੀਨ ਹੈ।

WRITTEN BY