Skip to content
Independent perspectives. Global stories.
BREAKING

ਕਿਸਾਨਾਂ ਦੀ 10 ਰੋਜ਼ਾ ਹੜਤਾਲ ਦੇ ਮੱਦੇਨਜ਼ਰ ਦੁੱਧ, ਸਬਜੀਆਂ, ਪੱਠਿਆਂ ਤੇ ਲੱਕੜ ਦੀ ਸਪਲਾਈ ਪ੍ਰਭਾਵਿਤ

Share this story

ਗੜ੍ਹਦੀਵਾਲਾ, 1 ਜੂਨ (ਅਟਵਾਲ)- ਅੱਜ ਵੱਲੋਂ ਕਿਸਾਨ ਵੱਲੋਂ ਅੱਜ ਤੋਂ ਅਣਮਿੱਥੇ ਸਮੇਂ ਤੱਕ ਲੱਕੜ ਦੀ ਵਿਕਰੀ ਤੇ ਕਟਾਈ ਬੰਦ ਕਰਨ ਅਤੇ 10 ਜੂੁਨ ਤੱਕ ਦੁੱਧ, ਸਬਜੀਆਂ, ਪੱਠੇ ਸ਼ਹਿਰ ’ਚ ਨਾ ਵੇਚਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਹੀ ਅੱਜ ਸਵੇਰੇ 4 ਵਜੇਂ ਕਿਸਾਨ ਵੱਲੋਂ ਸ਼ਹਿਰਾਂ ਨੂੰ ਸਪਲਾਈ ਹੰਦੇ ਦੁੱਧ, ਸਬਜੀਆਂ, ਪੱਠਿਆਂ ਤੇ ਲੱਕੜ ਦਾ ਆਮਦ ਨੂੰ ਬੰਦ ਕੀਤਾ ਗਿਆ। ਇਸ ਮੌਕੇ ਗੁਰਜੀਤ ਸਿੰਘ ਨੀਲਾ ਨਲੋਆ, ਸਰਪੰਚ ਸੁਖਵਿੰਦਰ ਸਿੰਘ ਢੱਕੀ, ਸੁਖਵਿੰਦਰ ਸਿੰਘ ਖੁੰਡੇ, ਬਾਬਾ ਸੰਤੋਖ ਸਿੰਘ ਭੀਖੋਵਾਲ, ਬਾਬਾ ਅਵਤਾਰ ਸਿੰਘ ਭੀਖੋਵਾਲ, ਨੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਕਿਸਾਨ ਦੀ ਬਾਂਹ ਨਹੀ ਫੜ੍ਹੀ ਜਿਸ ਕਾਰਨ ਹੀ ਅੱਜ ਫਸਲਾਂ ਦੇ ਭਾਅ ਨਹੀ ਵੱਧ ਰਹੇ ਤੇ ਫਸਲਾਂ ਪੈਦਾ ਕਰਨ ’ਤੇ ਲਾਗਤ ਕਈ ਗੁਣਾ ਵੱਧ ਗਈਂ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ 10-12 ਸਾਲ ਪਹਿਲਾ ਲੱਕੜ ਦਾ ਭਾਅ 1200-1400 ਰੁਪਏ ਸੀ ਪਰ ਹੁਣ ਲੱਕੜ ਦਾ ਭਾਅ 300-400 ਰੁਪਏ ਤੱਕ ਆ ਚੁੱਕਾ ਹੈ ਜਦ ਕਿ ਪਲਾਈ ਤੇ ਬੋਰਡ ਦੀਆਂ ਕੀਮਤਾਂ ’ਚ ਤਿੰਨ ਗੁਣਾਂ ਤੋਂ ਵੱਧ ਵਾਧਾ ਹੋ ਚੁੱਕਾ ਹੈ ਪਰ ਕਿਸਾਨ ਦੀ ਲੱਕੜ ਦਾ ਭਾਅ ਨਿੱਤ ਦਿਨ ਘੱਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਡੀਜਲ, ਲੱਕੜ ਦੀ ਕਟਾਈ, ਲੇਬਰ, ਭਾੜਾ ਤੇ ਹੋਰ ਖਰਚੇ ਕਈ ਗੁਣਾ ਵੱਧ ਗਏ ਹਨ ਪਰ ਹੁਣ ਲੱਕੜ ਦਾ ਭਾਅ ਘੱਟ ਗਿਆ ਹੈ, ਜਿਸ ਪਿਛੇ ਮੰਡੀਬੋਰਡ ਦੀ ਅਧਿਕਾਰੀਆਂ ਦੀ ਮਿਲੀਭੁਗਤ ਹੈ ਕਿਉਕਿ ਅੱਜ ਜਿਲ੍ਹੇ ਅੰਦਰ ਅਨੇਕਾਂ ਹੀ ਨਜਾਇਜ਼ ਪੀ¦ਿਗ (ਪੱਤਾ) ਫੈਕਟਰੀਆਂ ਚੱਲ ਰਹੀਆਂ ਹਨ ਜੋ ਵੀ ਲੱਕੜ ਦਾ ਸਹੀ ਮੁੱਲ ਨਹੀ ਬਣਨ ਦੇ ਰਹੀਆਂ ਤੇ ਸਰਕਾਰ ਨੂੰ ਵੀ ਚੂਨਾਂ ਲਗਾਇਆ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਇਹ ਕਿਸਾਨਾ ਦਾ ਆਪਣਾ ਹੀ ਸੰਘਰਸ਼ ਹੈ ਇਸ ਲਈ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਇਕਮੁੱਠ ਹੋ ਕਿ ਲੱਕੜ ਦੀ ਪੂਰਨ ਤੌਰ ’ਤੇ ਕਟਾਈ ਬੰਦ ਕਰ ਦੇਣ ਤਾਂ ਹੀ ਉਨ੍ਹਾਂ ਨੂੰ ਸਮਰਥੱਕ ਮੁੱਲ ਮਿੱਲ ਸਕੇਗਾ। ਉਨ੍ਹਾਂ ਕਿਹਾ ਕਿ ਬਹੁਤੇ ਆੜਤੀਏ ਕਿਸਾਨਾਂ ਤੇ ਵਪਾਰੀਆਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ ਪਰ ਮੰਡੀ ਬੋਰਡ ਦੇ ਅਧਿਕਾਰੀ ਇਸ ਨੂੰ ਅੱਖਾਂ ਬੰਦ ਕਰਕੇ ਸਭ ਕੁਝ ਹੋਣ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਲੜੀ ¦ਬੀ ਲੜਾਈ ਤੋਂ ਬਾਅਦ ਕੰਡਿਆਂ ’ਤੇ ਲੁੱਕੜ ਦੀ 10 ਫੀਸਦੀ ਲੱਗਦੀ ਕਾਟ ਬੰਦ ਕਰਵਾਈ ਗਈ ਸੀ ਪਰ ਹੁਣ ਇਨ੍ਹਾਂ ਆੜਤੀਆਂ ਵਲੋਂ ਹੋਰ ਤਰੀਕੇ ਅਪਣਾ ਲਏ ਹਨ ਤੇ ਕਿਸਾਨਾਂ ਦੀ ਲੁੱਟ ਜਾਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਵੇਚੀ ਜਾਂਦੀ ਲੱਕੜ ਲਈ ਜੇਕਰ ਨਗਦ ਪੈਸੇ ਲੈਣੇ ਹਨ ਤਾਂ ਆੜਤੀਆਂ ਵੱਲੋਂ 3-4 ਫੀਸਦੀ ਕਟੌਤੀ ਕੀਤੀ ਜਾਂਦੀ ਹੈ ਅਤੇ ਨਾਲ ਹੀ 100 ਕੁਇੰਟਲ ਪਿਛੇ 10, 10 ਕੁਇੰਟਲ ਖਰਾਬ (ਵਿੰਗੀ) ਲੱਕੜ ਕਹਿ ਕੇ ਚੰਗੀ ਲੱਕੜ ਦਾ ਮੁੱਲ ਵੀ ਫੱਟੀ ਦਾ ਲਗਾਇਆ ਜਾਂਦਾ ਹੈ ਤੇ ਕਿਸਾਨਾ ਵੱਲੋਂ 4 ਇੰਚ ਟੱਕਰ ਵਾਲੀ ਲੱਕੜ ਲਿਆਂਦੀ ਜਾ ਰਹੀ ਹੈ ਪਰ ਕਈ ਆੜਤੀਏ ਉਨ੍ਹਾਂ ਨੂੰ ਵੀ ਵਾਪਸ ਮੋੜ ਰਹੇ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਦੇਸ਼ ਦੀਆਂ 172 ਯੂਨੀਅਨ ਦੇ ਸੱਦੇ ’ਤੇ 10 ਜੂਨ ਤੱਕ ਪਿੰਡਾਂ ਅੰਦਰੋਂ ਕਿਸੇ ਕਿਸਮ ਵੀ ਵਿੱਕਰੀ ਨਹੀ ਕਰਨਗੇ ਤੇ ਲੱਕੜ ਦੇ ਕਟਾਈ ਉਸ ਸਮੇਂ ਤੱਕ ਬੰਦ ਰਹੇਗੀ ਜਦ ਤੱਕ ਕਿਸਾਨਾ ਨੂੰ ਲੱਕੜ ਦਾ ਸਮਰਥਕ ਮੁੱਲ ਨਹੀ ਮਿੱਲ ਜਾਂਦਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ, ਕੇਹਰ ਸਿੰਘ, ਜਸਵੀਰ ਸਿੰਘ, ਜੋਗਾ ਸਿੰਘ ਬਸੀ ਬਲਿਦਾਦ, ਜਰਨੈਲ ਸਿੰਘ, ਨੰ: ਸੰਸਾਰ ਸਿੰਘ, ਜੋਗਿੰਦਰ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਗੁਬਚਨ ਸਿੰਘ, ਹਰਦੇਵ ਰਾਜ ਦੇਹਰਾ, ਮਨਜੀਤ ਸਿੰਘ, ਸੁਰਜੀਤ ਸਿੰਘ ਦਸੂਹਾ, ਤਜਿੰਦਰ ਸਿੰਘ, ਮਨਜੀਤ ਸਿੰਘ ਕੋਠੇਜੱਟਾਂ, ਕਰਮ ਚੰਦ, ਮਲੂਕ ਸਿੰਘ, ਪਰਮਜੀਤ ਸਿੰਘ ਬੈਂਸ, ਸੁਖਵਿੰਦਰ ਸਿੰਘ ਰਿਆੜ, ਮੇਜਰ ਸਿੰਘ ਨੌਸ਼ਹਿਰਾ ਜਸਪਾਲ ਸਿੰਘ ਚੱਕਗੁਜਰਾਂ, ਮਨਜੀਤ ਸਿੰਘ, ਸੇਵਾ ਸਿੰਘ, ਸੁਖਦੇਵ ਸਿੰਘ, ਪ੍ਰਭਜੀਤ ਸਿੰਘ, ਸੁੱਚਾ ਸਿੰਘ, ਤਾਜਪੁਰ ਖੁਰਦ, ਹਰਜੀਤ ਸਿੰਘ ਨੰਗਲ, ਉਕਾਰ ਸਿੰਘ ਧਾਮੀ, ਅਮਨਦਾਸ ਢੱਕੀ, ਗੁਰਨਾਮ ਸਿੰਘ, ਮਨਜੀਤ ਸਿੰਘ ਫਹਤਿਪੁਰ, ਕਸ਼ਮੀਰ ਸਿੰਘ, ਬਿਕਰਮ ਸਿੰਘ ਤੇ ਹੋਰ ਹਾਜਰ ਸਨ।

WRITTEN BY