Skip to content
Independent perspectives. Global stories.
BREAKING

20 ਸਾਲਾਂ ਬਾਅਦ ਅਕਾਲੀ ਦਲ ਦੇ ਗੜ੍ਹ ਨੂੰ ਕੀਤਾ ਢਹਿ-ਢੇਰੀ : ਸ੍ਰੀਮਤੀ ਬਜਾਜ

Share this story

ਸ਼ਾਹਕੋਟ, 1 ਜੂਨ (ਸੁਰਿੰਦਰ ਸਿੰਘ ਖਾਲਸਾ)- ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਹੋਈ ਵੱਡੀ ਜਿੱਤ ਕੇ ਸ਼ਹਿਰ ਵਾਸੀਆ ਨੂੰ ਝੂੰਮਣ ਲਾ ਦਿੱਤਾ ਕਿਉਕਿ ਪਿਛਲੇ ਲੰਮੇ ਸਮੇਂ ਤੋ ਇਸ ਹਲਕੇ ‘ਚ ਅਕਾਲੀ ਦਲ ਦਾ ਕਬਜ਼ਾ ਸੀ ਪਰ ਵਿਧਾਨ ਸਭਾ ਹਲਕਾ ਸ਼ਾਹਕੋਟ ਵਾਸੀਆ ਨੇ ਇਸ ਜਿੱਤ ਨੂੰ ਇਕ ਇਤਿਹਾਸਕ ਜਿੱਤ ਬਣਾ ਦਿੱਤਾ ਹੈ। ਸ਼ਹਿਰ ਨਿਵਾਸੀਆਂ ਨੇ ਸਵੇਰੇ ਵੋਟਾਂ ਦੀ ਹੋਈ ਰਹੀ ਗਿਣਤੀ ‘ਚ ਪਹਿਲੇ ਗੇੜ ਵਿਚ ਹੀ ਢੋਲਾਂ ਦਾ ਇਤਜਾਮ ਕਰ ਲਿਆ ਸੀ। ਪਰ ਜਦੋਂ ਛੇਵਾਂ ਰਾਊਂਡ ਸਮਾਪਤ ਹੋਇਆ ਤਾਂ ਅਕਾਲੀ ਦਲ ਦੇ ਉਮੀਦਵਾਰ ਨੇ ਗਿਣਤੀ ਵਾਲੀ ਜਗਾ ਤੋ ਬਾਹਰ ਜਾਣ ਬਿਹਤਰ ਸਮਝਿਆ। ਸ਼ਹਿਰ ਅੰਦਰ ਨਗਰ ਪੰਚਾਇਤ ਸ਼ਾਹਕੋਟ ਦੇ ਵਾਈਸ ਪ੍ਰਧਾਨ ਸ੍ਰੀ ਮਤੀ ਪਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਬਿਕਰਮਜੀਤ ਸਿੰਘ ਬਜਾਜ ਨੇ ਢੋਲਾਂ ਨਾਲ ਭੰਗੜੇ ਤੇ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ। ਇਸ ਮੌਕੇ ਸ੍ਰੀ ਮਤੀ ਪਰਮਜੀਤ ਕੌਰ ਬਜਾਜ ਨੇ ਦੱਸਿਆ ਕਿ 20 ਸਾਲਾਂ ਬਾਅਦ ਅਕਾਲੀ ਦਲ ਦੇ ਗੜ੍ਹ ਵਿਚ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸੇਧ ਲਗਾ ਦਿੱਤੀ ਅਤੇ ਅਕਾਲੀ ਦਲ ਦਾ ਕਿਲ੍ਹਾ ਢਹਿ ਢੇਰੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਿੱਡੇ ਮਾਣ ਵਾਲੀ ਗੱਲ ਹੈ ਕਿ ਲਾਡੀ ਸ਼ੇਰੋਵਾਲੀਆ ਨੂੰ ਇਲਾਕੇ ਦੇ ਲੋਕਾਂ ਨੇ ਪਿਆਰ ਤੇ ਸਤਕਾਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਲਾਕੇ ਅੰਦਰ ਵਿਕਾਸ ਦੀ ਹਨੇਰੀ ਆਵੇਗੀ ਜੋ ਕੰਮ ਅਧੂਰੇ ਪਏ ਹਨ ਅਤੇ ਨਵੇਂ ਕੰਮਾਂ ਦੀ ਸ਼ਰੂਆਤ ਵੀ ਹੋਵੇਗੀ। ਉਨ੍ਹਾਂ ਆਮ ਆਦਮੀ ਪਾਰਟੀ ਦਾ ਜਿਕਰ ਕਰਦਿਆ ਕਿਹਾ ਕਿ ਇਸ ਪਾਰਟੀ ਦਾ ਹੁਣ ਕੋਈ ਵਾਜੂਦ ਨਹੀ ਰਹਿ ਗਿਆ। ਇਸੇ ਜਿਤ ਦੀ ਖੁਸ਼ੀ ‘ਤੇ ਜਸ਼ਨ ਅਤੇ ਢੋਲ ਦੀ ਥਾਪ ‘ਤੇ ਥਾ ਥਾਂ ਨੌਜਵਾਨਾਂ ਤੇ ਕਾਂਗਰਸੀ ਵਰਕਰਾਂ ਨੇ ਖੂਬ ਭਗੜੇ ਪਾਏ ਅਤੇ ਲਡੂਆਂ ਨਾਲ ਇਕ ਦੂਜੇ ਦਾ ਮੂੰਹ ਮਿਠਾ ਕਰਵਾਇਆ।ਹਰ ਗਲੀ ਮੁਹੱਲੇ ਅਤੇ ਮੇਨ ਬਜ਼ਾਰ ਵਿੱਚ ਕਾਂਗਰਸੀ ਵਰਕਰਾਂ ਨੇ ਪਟਾਕੇ ਚਲਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਹੋਰਨਾਂ ਤੋ ਇਲਾਵਾ ਨਗਰ ਪੰਚਾਇਤ ਦੇ ਵਾਈਸ ਪ੍ਰਧਾਨ ਸ੍ਰੀ ਮਤੀ ਪਰਮਜੀਤ ਕੌਰ ਬਜਾਜ, ਸਾਬਕਾ ਪ੍ਰਧਾਨ ਪਵਨ ਕੁਮਾਰ ਪੁਰੀ, ਸੀਨੀਅਰ ਕਾਂਗਰਸੀ ਆਗੂ ਬੈਜ ਨਾਥ, ਸਮਾਜ ਸੇਵਕ ਅਮਨ ਮਲਹੋਤਰਾ, ਬੱਬੂ ਦੇਂਦ,ਅਜੇ ਸ਼ਰਮਾ,ਤਰਸੇਮ ਵਡੈਹਿਰਾ, ਲੱਕੀ ਬਧੇਸ਼ਾ,ਵਿਨੋਦ ਉੱਪਲ,ਲੱਕੀ ਸਟਾਰ,ਸੋਨੀ ਬਜਾਜ,ਡੇਜੀ ਬਜਾਜ, ਰਮੇਸ ਕੁਮਾਰ,ਬੰਟੀ ਵਾਲੀਆ, ਗਗਨ ਗੁਪਤਾ, ਰਾਜ ਕੁਮਾਰ ਬਾਂਸਲ,ਕੁਮਰ ਬਜਾਜ, ਡਾ ਨਰੇਸ਼ ਸੱਗੂ, ਰਜਤ ਉਪਲ,ਲੱਕੀ ਬੱਤਰਾ, ਸੋਨੂੰ ਵਿੱਗ, ਮੋਹਿਤ ਜਿੰਦਲ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਹਾਜ਼ਰ ਸਨ।

WRITTEN BY