Skip to content
Independent perspectives. Global stories.
BREAKING

ਚੀਨ ਨਾਲ ਦਵੱਲੇ ਮੁੱਦਿਆਂ ਨੂੰ ਸੁਲਝਾਅ ਰਹੇ ਹਾਂ : ਸ੍ਰੀ ਮੋਦੀ

Share this story

ਭਾਰਤ ਅਤੇ ਸਿੰਗਾਪੁਰ ਵੱਲੋਂ ਪ੍ਰਧਾਨ ਮੰਤਰੀ ਦੀ ਹਾਜ਼ਰੀ ’ਚ 7 ਸਮਝੌਤੇ

ਨਵੀਂ ਦਿੱਲੀ, 1 ਜੂਨ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਚੀਨ ਨਾਲ ਦਵੱਲੇ ਮੁੱਦਿਆਂ ਨੂੰ ਸੁਲਝਾਉਣ ਲਈ ਯਤਨਸ਼ੀਲ ਹੈ। ਪ੍ਰਧਾਨ ਮੰਤਰੀ ਸਿੰਗਾਪੁਰ ਦੌਰੇ ਉਪਰ ਹਨ। ਸ਼ੁਕਰਵਾਰ ਨੂੰ ਉਨ੍ਹਾਂ ਨੇ ਸਿੰਗਾਪੁਰ ਦੇ ਸ਼ਾਂਗਰੀ-ਲਾ ਸੰਵਾਦ ’ਚ ਕਿਹਾ ਕਿ ਭਾਰਤ-ਪ੍ਰਸ਼ਾਂਤ ਖੇਤਰ ਦੇ ਘਟਨਾਕ੍ਰਮਾਂ ਨਾਲ ਦੁਨੀਆ ਦੀ ਨਿਯਤੀ ’ਤੇ ਡੂੰਘਾ ਪ੍ਰਭਾਵ ਪਵੇਗਾ ਅਤੇ ਅਸੀਂ ਚੀਨ ਨਾਲ ਆਪਸੀ ਮੁਦੇ ਨੂੰ ਸੁਲਝਾ ਰਹੇ ਹਾਂ।ਭਾਰਤ ਦਾ ਰੂਸ ਦੇ ਨਾਲ ਸਟ੍ਰੈਟੀਜਿਕ ਸਹਿਯੋਗ ਅਤੇ ਅਮਰੀਕਾ ਨਾਲ ਵੀ ਸਾਡੇ ਰਿਸ਼ਤੇ ਕਾਫੀ ਚੰਗੇ ਹਨ। ਇਸ ਦੌਰਾਨ ਭਾਰਤ ਅਤੇ ਸਿੰਗਾਪੁਰ ਨੇ ਜਲ ਸੈਨਾਵਾਂ ਦਰਮਿਆਨ ਆਵਾਜਾਈ ਸਹਿਯੋਗ ਅਤੇ ਅਤਵਾਦ ਦੇ ਮੁਕਾਬਲੇ ਲਈ ਸਾਈਬਰ ਸੁਰਖਿਆ ਸਹਿਯੋਗ ਸਮੇਤ 7 ਸਮਝੌਤਿਆਂ ਉਤੇ ਦਸਤਖਤ ਕੀਤੇ ਅਤੇ ਸਮੁਚੇ ਆਰਥਿਕ ਸਹਿਯੋਗ ਸਮਝੌਤੇ ਦੀ ਦੂਜੀ ਸਮੀਖਿਆ ਪੂਰੀ ਕਰਕੇ ਇਸ ਦੀ ਉਨਤੀ ਦੀ ਘੋਸ਼ਣਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਵਿਚਕਾਰ ਅਜ ਇਥੇ ਹੋਈ ਦੋ-ਪਖੀ ਸਿਖਰ ਬੈਠਕ ਵਿਚ ਇਹ ਸਮਝੌਤੇ ਕੀਤੇ ਗਏ। ਬੈਠਕ ਤੋਂ ਬਾਅਦ ਸੰਯੁਕਤ ਪ੍ਰੈਸ ਗਲਬਾਤ ਵਿਚ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਆਪਣੀ ਰਣਨੀਤਕ ਸਾਂਝੇਦਾਰੀ ਵਿਚ ਰਖਿਆ ਅਤੇ ਸੁਰਖਿਆ ਦੇ ਮਹਤਵ ਉਤੇ ਜ਼ੋਰ ਦਿਤਾ ਹੈ।ਉਨ੍ਹਾਂ ਕਿਹਾ, ‘ਸਿਮਬੈਕਸ ਦੇ 25ਵੇਂ ਸਾਲ ਉਤੇ ਮੈਂ ਭਾਰਤ ਅਤੇ ਸਿੰਗਾਪੁਰ ਦੀਆਂ ਜਲ-ਸੈਨਾਵਾਂ ਨੂੰ ਵਧਾਈ ਦਿੰਦਾ ਹਾਂ।

WRITTEN BY