ਸਿੰਗਾਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਸਿੰਗਾਪੁਰ ਦੌਰੇ ’ਤੇ ਹਨ।ਜਿਥੇ ਉਹ ਅਜ ਸਿੰਗਾਪੁਰ ਦੇ ਨਾਨਯਾਂਗ ਟੈਕਨਾਲੋਜੀ ਯੂਨੀਵਰਸਿਟੀ ਗਏ। ਇਸ ਯੂਨੀਵਰਸਿਟੀ ਵਿਚ ਪੀ. ਐਮ. ਮੋਦੀ ਨੇ ਦੇਖਿਆ ਕਿ ਤਕਨੀਕ ਅਜ ਦੇ ਦੌਰ ਵਿਚ ਕਿੰਨੀ ਅਗੇ ਵਧ ਗਈ ਹੈ।ਇਥੇ ਪੀ. ਐਮ. ਮੋਦੀ ਨੇ ਇਕ ਮਹਿਲਾ ਰੋਬੋਟ ਨਾਲ ਗਲਬਾਤ ਕੀਤੀ।ਤਕਨੀਕ ਪਸੰਦ ਪੀ. ਐਮ. ਮੋਦੀ ਨੇ ਇਥੇ ਕਈ ਮਸ਼ੀਨਾਂ ਨੂੰ ਬਹੁਤ ਨੇੜਿਓਂ ਦੇਖਿਆ। ਇਸ ਦੌਰਾਨ ਉਹ ਇਕ ਮਹਿਲਾ ਰੋਬੋਟ ਨੂੰ ਵੀ ਮਿਲੇ। ਮੋਦੀ ਉਸ ਮਹਿਲਾ ਨੂੰ ਸਵਾਲ ਕੀਤੇ ਤਾਂ ਉਸ ਨੇ ਅਖਾਂ ਝਪਕਾ ਕੇ ਉਸ ਦਾ ਜਵਾਬ ਵੀ ਦਿਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਮਝਿਆ ਕਿ ਕਿਸ ਤਕਨੀਕ ਜ਼ਰੀਏ ਰੋਬੋਟ ਨਾਲ ਗਲ ਕੀਤੀ ਜਾ ਸਕਦੀ ਹੈ ਅਤੇ ਕਿਵੇਂ ਰੋਬੋਟ ਨੂੰ ਚਲਾਇਆ ਜਾਂਦਾ ਹੈ।
ਸਿੰਗਾਪੁਰ ’ਚ ਪ੍ਰਧਾਨ ਮੰਤਰੀ ਵੱਲੋਂ ਮਹਿਲਾ ਰੋਬੋਟ ਨਾਲ ਗੱਲਬਾਤ



