Skip to content
Independent perspectives. Global stories.
BREAKING

ਮੀਜ਼ਲ-ਰੁਬੇਲਾ ਟੀਕਾਕਰਨ ਮੁਹਿੰਮ ’ਚ ਰੂਪਨਗਰ ਜ਼ਿਲ੍ਹਾ ਪੰਜਾਬ ਭਰ ’ਚੋਂ ਮੋਹਰੀ : ਡੀ.ਸੀ. ਗੁਰਨੀਤ ਤੇਜ

Share this story

ਰੂਪਨਗਰ, 31 ਮਈ (ਲਾਡੀ ਖਾਬੜਾ)- ਡਿਪਟੀ ਕਮਿਸ਼ਨਰ, ਰੂਪਨਗਰ, ਸ੍ਰੀਮਤੀ ਗੁਰਨੀਤ ਤੇਜ਼ ਨੇ ਕਿਹਾ ਹੈ ਕਿ ਰੂਪਨਗਰ ਜ਼ਿਲਾ ਪਿਛਲੇ 30 ਦਿਨਾਂ ਤੋਂ ਪੰਜਾਬ ਭਰ ਵਿਚ ਮੁਹਿੰਮ ਦੀ ਕਾਰਗੁਜਾਰੀ ਦੇ ਲਿਹਾਜ਼ ਨਾਲ ਪਹਿਲੇ ਨੰਬਰ ‘ਤੇ ਬਣਿਆ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਇਹ ਪ੍ਰਗਟਾਵਾ ਕਰਦਿਆਂ ਦਸਿਆ ਕਿ 1 ਮਈ, 2018 ਤੋਂ ਜ਼ਿਲੇ ਅੰਦਰ ਚਲ ਰਹੀ ਮੀਜ਼ਲ-ਰੁਬੇਲਾ ਟੀਕਾਕਰਨ ਮੁਹਿੰਮ ਸਫਲਤਾ ਪੂਰਵਕ ਮਿਥੇ ਗਏ ਟੀਚੇ ਨੂੰ ਹਾਸਲ ਕਰਨ ਦੇ ਨਜ਼ਦੀਕ ਪਹੁੰਚ ਚੁਕੀ ਹੈ। ਉਨਾ ਕਿਹਾ ਵਿਭਿੰਨ ਸਬੰਧਤ ਵਿਭਾਗਾਂ ਦੇ ਸਹਿਯੋਗ ਸਦਕਾ ਅਤੇ ਸਿਹਤ ਵਿਭਾਗ ਵਲੋਂ ਗਠਿਤ ਕੀਤੀਆਂ ਮੋਬਾਇਲ ਟੀਮਾਂ ਦੀ ਲਗਾਤਾਰ ਮਿਹਨਤ ਸਦਕਾ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ ਮਿਥੇ ਟੀਚੇ ਨੂੰ ਸਮੇਂ ਸਿਰ ਹਾਸਲ ਕਰਨ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਦੇ ਮੁਕੰਮਲ ਹੋਣ ਨਾਲ ਜਿੱਥੇ ਬੱਚਿਆਂ ਨੂੰ ਨਰੋਈ ਸਿਹਤ ਮਿਲੇਗੀ ਤੇ ਉਥੇ ਹੀ ਉਹ ਬਿਮਾਰੀਆਂ ਤੋਂ ਵੀ ਬਚ ਸਕਣਗੇ।ਡਿਪਟੀ ਕਮਿਸ਼ਨਰ ਨੇ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਮੁਹਿੰਮ ਅਧੀਨ ਗਠਿਤ ਵਖ-ਵਖ ਬਲਾਕਾਂ ਵਿਚ ਹੁਣ ਤਕ 30 ਦਿਨਾਂ ਦੌਰਾਨ (ਮਿਤੀ 1 ਮਈ ਤੋਂ 30 ਮਈ 2018) ਦੌਰਾਨ ਰੂਪਨਗਰ ਵਿਚ 13291 ਬਚਿਆਂ ਨੂੰ, ਭਰਤਗੜ ਵਿਚ 26930 ਬਚਿਆ ਨੂੰ, ਕੀਰਤਪੁਰ ਸਾਹਿਬ ਵਿਚ 38710 ਬਚਿਆਂ ਨੂੰ, ਨੂਰਪੁਰ ਬੇਦੀ ਵਿਚ 24034 ਬਚਿਆਂ ਨੂੰ, ਚਮਕੌਰ ਸਾਹਿਬ ਵਿਚ 24111 ਬਚਿਆਂ ਨੂੰ, ਨੰਗਲ ਵਿਚ 3882 ਬਚਿਆਂ ਨੂੰ, ਮੋਰਿੰਡਾ ਵਿਚ 4068 ਬਚਿਆਂ ਨੂੰ, ਸ਼੍ਰੀ ਆਨੰਦਪੁਰ ਸਾਹਿਬ ਵਿਖੇ 4868 ਬਚਿਆਂ ਨੂੰ ਅਤੇ ਕੁਲ 139894 ਬਚਿਆਂ ਨੂੰ ਮੀਜਲ ਰੁਬੇਲਾ ਦਾ ਟੀਕਾ ਲਗਾਇਆ ਜਾ ਚੁਕਾ ਹੈ, ਜੋ ਕਿ ਮਿਥੇ ਗਏ ਟੀਚਾ ਦਾ 92.6 ਪ੍ਰਤੀਸ਼ਤ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਮਿਥੇ ਗਏ ਟੀਚੇ ਦੀ ਪ੍ਰਾਪਤੀ ਲਈ ਸਪੈਸ਼ਲ ਕੈਪਾਂ ਰਾਹੀਂ ਟੀਕਾਕਰਨ ਮੁਹਿੰਮ ਜਾਰੀ ਰਹੇਗੀ ਅਤੇ ਜਲਦੀ ਹੀ ਪਹਿਲੇ ਪੜਾਅ (95 ਪ੍ਰਤੀਸ਼ਤ) ਦੇ ਟੀਚੇ ਨੂੰ ਹਾਸਿਲ ਕਰ ਲਿਆ ਜਾਵੇਗਾ। ਇਸ ਦੌਰਾਨ ਡਾ. ਹਰਿੰਦਰ ਕੌਰ, ਸਿਵਲ ਸਰਜਨ, ਰੂਪਨਗਰ, ਡਾ. ਪਰਮਿੰਦਰ ਸਿੰਘ ਭਟੀ, ਜਿਲ•ਾ ਟੀਕਾਕਰਨ ਅਫਸਰ, ਰੂਪਨਗਰ ਨੇ ਵੀ ਜ਼ਿਲ•ੇ ‘ਚ ਟੀਕਾਕਰਨ ਮੁਹਿੰਮ ਦੀ ਹੁਣ ਤਕ ਦੀ ਸਫ਼ਲਤਾ ‘ਤੇ ਖੁਸ਼ੀ ਜਾਹਰ ਕੀਤੀ।

WRITTEN BY