Skip to content
Independent perspectives. Global stories.
BREAKING

ਨੌਜਵਾਨ ਤੰਬਾਕੂ ਨਾ ਖਾਣ ਦੀ ਚੁਕੱਣ ਸੌਹ

Share this story

‘‘ਤੰਬਾਕੂ ਦੀ ਆਦਤ-ਮੌਤ ਨੂੰ ਦਾਵਤ’’ : ਸਵਰਾਜ ਗਰੋਵਰ

ਅੰਮ੍ਰਿਤਸਰ, 31 ਮਈ (ਦਵਾਰਕਾ ਨਾਥ ਰਾਣਾ)- ਅੱਜ ਤੰਬਾਕੂ ਵਿਰੋਧੀ ਦਿਵਸ ਤੇਂ ਨੋਜਵਾਨ ਤੰਬਾਕੂ ਨਾਂ ਖਾਣ ਦੀ ਸੌਹ ਚੁਕੱਣ ਅਤੇ ਭਾਰਤ ਨੂੰ ਤੰਬਾਕੂ ਦਾ ਖਾਤਮਾ ਕਰਕੇ ਇੰਕ ਸਾਫ ਸੁਥਰੇ ਭਾਰਤ ਦਾ ਨਿਰਮਾਣ ਕਰਣ। ਇਸ ਮੋਕੇ ਤੇਂ ਉਘੀ ਸਮਾਜ ਸੇਵਿਕਾ ਸਵਰਾਜ ਗਰੋਵਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੰਨਸਾਨ ਦੀ ਜਿੰਦਗੀ ਵਿੱਚ ਚੰਗਾਂ ਸ਼ਰੀਰ ਭਗਵਾਨ ਦੀ ਦਿੱਤੀ ਹੋਈ ਅਨਮੋਲ ਦਾਤ ਹੈ ਅਤੇ ੍ਯਇਸ ਨੂੰ ਸ਼ੰਭਾਲ ਕੇ ਰਖਣਾ ਚਾਹੀਦਾ ਹੈ ਅਤੇ ਇਹ ਸ਼ਰੀਰ ਇੱਕ ਮੰਦਿਰ ਹੈ ਜਿਸ ਦੇ ਵਿੱਚ ਪ੍ਰਮਾਤਮਾ ਦਾ ਬਸੇਰਾ ਹੈ ਅਤੇ ਇਸ ਸ਼ਰੀਰ ਰੂਪੀ ਮੰਦਿਰ ਨੂੰ ਤੰਬਾਕੂ ਦਾ ਸੇਵਨ ਕਰਕੇ ਪਾਪਾਂ ਦੇ ਭਾਗੀ ਨਹੀ ਬਨਣਾਂ ਚਾਹੀਦਾ ਹੈ। ਤੰਬਾਕੂ ਦਾ ਇਸਤੇਮਾਲ ਨੈਤਿਕ ਅਤੇ ਸਮਾਜਿਕ ਕਾਨੂੰਨੀ ਜੁਰਮ ਹੈ ਨਸ਼ਾ ਆਤਮ ਹਤਿਆ ਕਰਣ ਦੇ ਸਮਾਨ ਹੈ ਕਿਉ ਕਿ ਇਸ ਵਿੱਚ ਬਹੁਤ ਖਤਰਨਾਕ ਜਹਰੀਲੇ ਤੱਤਵ ਪਾਏ ਜਾਂਦੇ ਹਨ ਜੋ ਮੁੱਹ,ਫੇਫੜ੍ਹੇ,ਜਬੜ੍ਹੇ, ਗਲੇ ਦੇ ਰੋਗ,ਟੀ ਬੀ ਅਤੇ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਨੂੰ ਸੱਦਾ ਦੇਂਦਾਂ ਹੈ ਜੋ ਆਦਮੀ ਨੂੰ ਮੋਤ ਦੇ ਮੁੱਹ ਵਿੱਚ ਲੈ ਜਾਂਦਾ ਹੈ। ਰਾਸ਼ਟਰ ਦੇ ਭਾਵੀ ਨਿਰਮਾਤਾ ਬੱਚੇ ਨੋਜਵਾਨ ਜੋ ਤੰਬਾਕੂ ਦੀ ਦਲਦਲ ਵਿੱਚ ਫਸੇ ਹੋਏ ਹਨ ਇਸ ਦੇ ਨਾਲ ਸਾਡਾ ਦੇਸ਼ ਕਦੇ ਵੀ ਮਜਬੂਤ ਨਹੀ ਬੱਣ ਸਕਦਾ ਅਤੇ ਨਾ ਹੀ ਤੱਰਕੀ ਕਰ ਸਕਦਾ ਹੈ। ਤੰਬਾਕੂ ਵਰਗੀ ਖਤਰਨਾਕ ਬਿਮਾਰੀ ਨੂੰ ਛੱਡਣ ਲਈ ਪੱਕਾ ਇਰਾਦਾ, ਯੋਗ ਅਤੇ ਚੰਗੀ ਸੋਚ ਦੇ ਨਾਲ ਹੀ ਰੋਕਿਆ ਜਾ ਸਕਦਾ ਹੈ। ਤੰਬਾਕੂ ਤੇਂ ਰੋਕ ਲਾਉਣ ਦੀ ਸ਼ੁਰੂਆਤ ਘਰ ਤੋਂ ਹੀ ਹੋਣੀ ਚਾਹੀਦੀ ਹੈ ਅਤੇ ਸ਼ੰਸਕਾਰਾਂ ਦਾ ਪਾਠ ਮਾਤਾ ਪਿਤਾ ਤੋਂ ਹੀ ਲੈਣਾਂ ਚਾਹੀਦਾ ਹੈ ਅਤੇ ਆਉ ਇਸ ਤੰਬਾਕੂ ਵਿਰੋਧੀ ਦਿਵਸ ਤੇ ਸੌਂਹ ਚੁਕਿਏ ਕਿ ਇਸ ਨਸ਼ੇ ਜੜ੍ਹ ਨੂੰ ਹਮੇਸ਼ਾ ਹਮੇਸ਼ਾ ਖੱਤਮ ਕਰਕੇ ਨਵੇਂ ਭਾਰਤ ਦਾ ਨਿਰਮਾਣ ਕਰੀਏ।

WRITTEN BY