ਸਰਦੂਲਗੜ੍ਹ, 31 ਮਈ (ਵਿਪਨ ਗੋਇਲ)- ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਸਰਦੂਲਗੜ੍ਹ ਵਿਖੇ ਇੱਕ ਫਿਜਿਕਸ ਅਧਿਆਪਕ ਵੱਲੋ ਲੜਕੀਆਂ ਨਾਲ ਗਲਤ ਹਰਕਤਾਂ ਦਾ ਦੋਸ਼ ਲਗਾਉਦੇ ਹੋਏ ਲੜਕੀਆਂ ਦੇ ਮਾਪਿਆਂ ਨੇ ਅਧਿਆਪਕ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧ ਵਿੱਚ ਲੜਕੀਆ ਦੇ ਮਾਪੇ ਜੀਤ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਅਰੋੜਾ ਅਤੇ ਗੱਗੀ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਫਿਜਿਕਸ ਅਧਿਆਪਕ ਹੇਮ ਰਾਜ ਕੁੜੀਆਂ ਨਾਲ ਗਲਤ ਹਰਕਤਾਂ ਕਰਦਾ ਸੀ ਜਿਸ ਦੀ ਸ਼ਿਕਾਇਤ ਸਕੂਲ ਦੀ ਪ੍ਰਿਸੀਪਲ ਜਗਮੀਤ ਕੌਰ ਦੇ ਕੋਲ ਕੀਤੀ ਗਈ ਤਾਂ ਉਨ੍ਹਾਂ ਨੇ ਉਕਤ ਅਧਿਆਪਕ ਨੂੰ ਸਕੂਲ ਵਿੱਚ ਨਾ ਆਉਣ ਦੀ ਹਦਾਇਤ ਕੀਤੀ ਸੀ ਅਤੇ ਉਸਦੇ ਵਿੱਰੁਧ ਜ਼ਿਲ੍ਹਾਂ ਸਿੱਖਿਆ ਅਧਿਕਾਰੀ ਨੂੰ ਉਸ ਦੇ ਵਿੱਰੁਧ ਕਾਨੂੰਨੀ ਕਾਰਵਾਈ ਕਰਨ ਲਈ ਲਿਖਕੇ ਭੇਜ ਦਿੱਤਾ ਸੀ ਪਰੰਤੂ ਅੱਜ ਵੀਰਵਾਰ ਨੂੰ ਉਕਤ ਅਧਿਆਪਕ ਸਕੂਲ ਵਿੱਚ ਆਕੇ ਰਜਿਸ਼ਟਰ ਉਪਰ ਆਪਣੀ ਹਾਜ਼ਰੀ ਲਗਾ ਦਿੱਤੀ ਜਿਸ ਤੋ ਲੜਕੀਆਂ ਦੇ ਮਾਪੇ ਭੜਕ ਗਏ ਅਤੇ ਸਕੂਲ਼ ਵਿੱਚ ਇੱਕਠੇ ਹੋ ਗਏ ਜਿਸ ਤੇ ਮਾਮਲਾ ਵੱਧ ਗਿਆ ਅਤੇ ਪ੍ਰਿਸੀਪਲ ਅਤੇ ਮਾਪਿਆ ਵਿੱਚ ਨੋਕ ਝੋਕ ਹੋਣ ਤੋ ਬਾਅਦ ਮਾਪਿਆ ਵੱਲੋ ਅਧਿਆਪਕ ਹੇਮ ਰਾਜ ਦੇ ਵਿਰੁੱਧ ਥਾਣਾ ਸਰਦੂਲਗੜ੍ਹ ਵਿਖੇ ਦਰਖਾਸਤ ਦੇ ਦਿੱਤੀ ਗਈ ਮਾਮਲੇ ਨੂੰ ਵੱਧਦੇ ਦੇਖਦੇ ਹੋਏ ਸਕੂਲ ਮਨੇਜਮੈਂਟ ਵੱਲੋ ਡਿਪਟੀ ਕਮਿਸ਼ਨਰ ਮਾਨਸਾ ਨੂੰ ਇਸ ਦੀ ਜਾਣਕਾਰੀ ਫੋਨ ਤੇ ਦਿੱਤੀ ਗਈ ਜਿਸ ਤੇ ਡਿਪਟੀ ਕਮਿਸ਼ਨਰ ਮਾਨਸਾ ਨੇ ਜਿਲਾਂ ਸਿੱਖਿਆ ਅਧਿਕਾਰੀ ਮਾਨਸਾ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਜਦ ਇਸ ਸੰਬੰਧ ਵਿੱਚ ਸਕੂਲ ਪ੍ਰਿਸੀਪਲ ਜਗਮੀਤ ਕੋਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਅਧਿਆਪਕ ਦੇ ਵਿੱਰੁਧ ਮੇਰੇ,ਸਟਾਫ ਅਤੇ ਸਕੂਲ ਮਨੇਜਮੈਂਟ ਕਮੇਟੀ ਵੱਲੋ ਕਾਰਵਾਈ ਕਰਨ ਲਈ ਜਿਲਾਂ ਸਿੱਖਿਆਂ ਅਧਿਕਾਰੀ ਕੋਲ ਪੱਤਰ ਨੰਬਰ 4999/18 ਮਿਤੀ 26-05-2018 ਨੂੰ ਲਿਖਕੇ ਭੇਜ ਦਿੱਤਾ ਗਿਆ ਸੀ। ਜਦ ਇਸ ਸੰਬੰਧ ਵਿੱਚ ਡਿਪਟੀ ਡੀ ਓ ਜਗਰੂਪ ਭਾਰਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾ ਨੇ ਕਿਹਾ ਕਿ ਇਸ ਸੰਬੰਧ ਵਿੱਚ ਡੀ ਪੀ ਆਈ ਨੂੰ ਕਾਨੂੰਨੀ ਕਾਰਵਾਈ ਲਈ ਲਿਖਕੇ ਭੇਜ ਦਿੱਤਾ ਹੈ। ਜਦ ਇਸ ਸੰਬੰਧ ਵਿੱਚ ਥਾਣਾ ਮੁੱਖੀ ਸਰਦੂਲਗੜ੍ਹ ਹਰਵਿੰਦਰ ਸਿੰਘ ਸਰਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆ ਵੱਲੋ ਅਧਿਆਪਕ ਹੇਮ ਰਾਜ ਦੇ ਵਿੱਰੁਧ ਇੱਕ ਦਰਖਾਸਤ ਆਈ ਹੈ ਜਿਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਅਧਿਆਪਕ ’ਤੇ ਸਕੂਲ ਵਿੱਚ ਲੜਕੀਆਂ ਨਾਲ ਗਲਤ ਹਰਕਤਾਂ ਦਾ ਦੋਸ਼



