ਰੂਪਨਗਰ, ਸਰ੍ੀ ਅਨੰਦਪੁਰ ਸਾਹਿਬ ਅਤੇ ਨੰਗਲ ਉਪ-ਮੰਡਲਾਂ ਦੇ ਕਿਸਾਨਾਂ ਨੂੰ ਵੰਡੇ ਜਾਣਗੇ ਸਰਟੀਫਿਕੇਟ.
ਕੀਰਤਪੁਰ ਸਾਹਿਬ – ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਅੱਜ 31 ਮਈ ਨੂੰ ਸਵੇਰੇ 10.00 ਵਜੇ ਜੋਤ ਪੈਲਸ ਭਰਤਗੜਖ਼ ਵਿਖੇ ਸਰ੍ੀ ਅਨੰਦਪੁਰ ਸਾਹਿਬ, ਨੰਗਲ ਅਤੇ ਰੂਪਨਗਰ ਉਪ-ਮੰਡਲਾਂ ਦੇ ਕਿਸਾਨਾਂ ਨੂੰ ਕਰਜਾ ਮੁਆਫੀ ਦੇ ਸਰਟੀਫਿਕੇਟ ਵੰਡਣਗੇ. ਇਹ ਜਾਣਕਾਰੀ ਅੱਜ ਇਥੇ ਦਿੰਦੇ ਹੋਏ ਇਕ ਬੁਲਾਰੇ ਨੇ ਦੱਸਿਆ ਕਿ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਕਿਸਾਨ ਕਰਜਾ ਮਾਫੀ ਦੇ ਸਰਟੀਫਿਕੇਟ ਦੀ ਵੰਡ ਕਰਨ ਲਈ ਪਰ੍ੋਗਰਾਮ ਦੀਆਂ ਸਾਰੀਆਂ ਅਗਾਊ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ. ਇਸ ਉਪਰੰਤ ਦੁਪਹਿਰ 12.00 ਵਜੇ ਸਪੀਕਰ ਰਾਣਾ ਕੇ ਪੀ ਸਿੰਘ ਖੇੜਾ ਕਲਮੋਟ ਸਰ੍ੀ ਅਨੰਦਪੁਰ ਸਾਹਿਬ ਵਿਖੇ ਸਰਕਾਰ ਸੀ. ਸੈਕੰ.ਸਕੂਲ ਵਿਖੇ ਇਕ ਸਮਾਰੋਹ ਵਿਚ ਸ਼ਾਮਿਲ ਹੋਣਗੇ ਜਿਥੇ ਉਹ ਸਕੂਲ ਵਿਚ ਸਰਵ-ਸਿੱਖਿਆ ਅਭਿਆਨ ਤਹਿਤ ਸਕੂਲ ਵਿਚ 6.50 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਕਮਰੇ ਦਾ ਉਦਘਾਟਨ ਕਰਨਗੇ. ਇਸ ਮੋਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸਭਿਆਚਾਰਕ ਪਰ੍ੋਗਰਾਮ ਪੇਸ਼ ਕੀਤਾ ਜਾਵੇਗਾ.
ਸਪੀਕਰ ਰਾਣਾ ਕੇ ਪੀ ਸਿੰਘ ਅੱਜ ਕਿਸਾਨਾ ਨੂੰ ਕਰਜਾ ਮਾਫੀ ਦੇ ਸਰਟੀਫਿਕੇਟ ਵੰਡਣਗੇ.



