ਪੱਟੀ, 28 ਮਈ (ਬਲਦੇਵ ਸਿੰਘ ਸੰਧੂ)- ਅੱਜ ਸਵੇਰੇ ਪਿੰਡ ਸੰਗਵਾ ਵਿਖੇ ਟਰੱਕ ਅਤੇ ਘੜੁੱਕੇ ਹੋਈ ਟੱਕਰ ਤਿੰਨ ਦੀ ਮੌਕੇ ਤੇ ਮੌਤ ਟੱਕਰ ਏਨੀ ਭਿਆਨਕ ਸੀ ਕਿ ਘੜੁੱਕੇ ਦੇ ਪਰਖਚੇ ਉ¤ਡ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟਰੱਕ ਨੰਬਰ ਪੀ.ਬੀ 46-ਕੇ-9642 ਜੋ ਕਿ ਜਿਪਸਮ ਨਾਲ ਭਰਿਆ ਹੋਇਆ ਪੱਟੀ ਮੋੜ ਤੋ ਹਰੀਕੇ ਨੂੰ ਜਾ ਰਿਹਾ ਸੀ।ਹਰੀਕੇ ਸਾਈਡ ਤੋ ਇੱਕ ਘੜੁੱਕਾ ਪੱਟੀ ਵੱਲ ਆ ਰਿਹਾ ਸੀ। ਜਿਸ ਵਿਚ ਕਰੀਬ 10-12 ਸਵਾਰੀਆ ਸਮੇਤ ਜੋ ਕਿ ਨਕੋਦਰ ਤੋ ਪੀਰ ਦੀ ਜਗ੍ਹਾਂ ਤੋਂ ਮੱਥਾ ਟੇਕ ਕੇ ਆ ਰਹੇ ਸਨ ਤਾ ਜਦੋ ਉਹ ਪਿੰਡ ਸੰਗਵਾ ਨੇੜੇ ਪੁੱਜੇ ਤਾ ਟਰੱਕ ਤੇਜ ਰਫਤਾਰ ਹੋਣ ਕਾਰਨ ਦੋਵਾਂ ਦੀ ਆਪਸ ਵਿਚ ਟੱਕਰ ਹੋ ਗਈ। ਇਸ ਦੌਰਾਨ ਤਿੰਨ ਵਿਅਕਤੀਆ ਰਛਪਾਲ ਸਿੰਘ ਉਰਫ ਰਾਜਾ ਪੁੱਤਰ ਕਰਨੈਲ ਸਿੰਘ ਵਾਸੀ ਠੱਕਰਪੁਰਾ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਅਨੋਖ ਸਿੰਘ ਵਾਸੀ ਵਾਰਡ ਨੰਬਰ 16 ਪੱਟੀ, ਕਾਲੀ ਪੁੱਤਰ ਮੁਖਤਿਆਰ ਸਿੰਘ ਵਾਸੀ ਕੈਰੋ, ਚਾਰ ਵਿਅਕਤੀ ਲਖਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪੱਟੀ, ਰਮੇਸ਼ ਕੁਮਾਰ ਪੁੱਤਰ ਪ੍ਰਭੂ ਰਾਮ ਵਾਸੀ ਪੱਟੀ, ਹਰਚੰਦ ਸਿੰਘ ਪੁੱਤਰ ਸੁਖਦੇਵ ਸਿੰਘ, ਗੁਰਜੰਟ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪੱਟੀ, ਟਰੱਕ ਕੰਡਕਟਰ ਬਚਿੱਤਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਦਿਆਲਪੁਰਾ ਪੱਟੀ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਗੁਰਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪੱਟੀ, ਸੰਨੀ ਪੁੱਤਰ ਮਨਜੀਤਸਿੰਘ ਵਾਸੀ ਕੈਰੋ, ਲਾਲ ਸਿੰਘ ਪੁੱਤਰ ਪੂਰਨ ਸਿੰਘ ਮਨਿਹਾਲਾ ਜੈ ਸਿੰਘ, ਦਿਲਬਾਗ ਸਿੰਘ ਪੁੱਤਰ ਵਕੀਲ ਸਿੰਘ ਵਾਸੀ ਕੈਰੋ ਨੂੰ ਜਿਆਦਾ ਸੱਟਾ ਹੋਣ ਕਾਰਨ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਟਰੱਕ ਦਾ ਡਰਾਈਵਰ ਸ਼ਮਸ਼ੇਰ ਸਿੰਘ ਮੌਕੇ ਤੋ ਫਰਾਰ ਹੋ ਗਿਆ ਅਤੇ ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਟਰੱਕ ਘੜੁੱਕੇ ਟੱਕਰ ਤਿੰਨ ਦੀ ਮੌਤ



