Skip to content
Independent perspectives. Global stories.
BREAKING

ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਮੈਂਬਰ ਗ੍ਰਿਫ਼ਤਾਰ

Share this story

ਪਟਿਆਲਾ, 28 ਮਈ (ਪ੍ਰੇਮ ਵਧਵਾ)- ਸ੍ਰੀ ਹਰਵਿੰਦਰ ਸਿੰਘ ਵਿਰਕ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਡਾ.ਐਸ.ਭੂਪਤੀ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਪਟਿਆਲਾ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਸ੍ਰੀ ਸੁਖਮਿੰਦਰ ਸਿੰਘ ਚੌਹਾਨ ਡੀ.ਐਸ.ਪੀ. ਇੰਨਵੈਸਟੀਗੇਸਨ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਦਲਬੀਰ ਸਿੰਘ ਗਰੇਵਾਲ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਅਗਵਾਈ ਵਿੱਚ ਥਾਣੇਦਾਰ ਕਰਤਾਰ ਸਿੰਘ ਸਮੇਤ ਫੋਰਸ ਦੇ ਥਾਣਾ ਸਿਟੀ ਸਮਾਣਾ ਦੇ ਏਰੀਆ ਵਿਚੋਂ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 04 ਵਿਅਕਤੀਆਂ ਨੂੰ ਡਕੈਤੀ ਮਾਰਨ ਦੀ ਯੋਜਨਾ ਬਣਾੳਂੁਦਿਆਂ ਰੰਗੇ ਹੱਥੀ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਦੇਸੀ 315 ਬੋਰ ਸਮੇਤ ਇਕ ਰੋਂਦ 315 ਬੋਰ, ਇਕ ਦਾਤਰ, ਇਕ ਖੰਡਾ,ਇਕ ਰਾਡ ਲੋਹਾ ਪਾਈਪ ਅਤੇ 2 ਮੋਟਰਸਾਈਕਲ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ। ਸ੍ਰੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਿਤੀ 27/05/2018 ਨੂੰ ਥਾਣੇਦਾਰ ਕਰਤਾਰ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ ਸਟਾਫ਼ ਪਟਿਆਲਾ ਦੇ ਬਰਾਏ ਤਲਾਸ਼ ਸੱਕੀ ਤੇ ਭੈੜੇ ਪੁਰਸ਼ਾਂ ਦੇ ਸਬੰਧ ਵਿਚ ਭਾਖੜਾ ਪੁਲ ਪਟਿਆਲਾ ਰੋਡ ਸਮਾਣਾ ਮੌਜੂਦ ਸੀ ਜਿਸ ਨੇ ਮੁਖ਼ਬਰੀ ਦੇ ਅਧਾਰ ਪਰ, 01) ਗੁਰਵਿੰਦਰ ਸਿੰਘ ਘੁੱਲਾ ਪੁੱਤਰ ਪ੍ਰੀਤਮ ਸਿੰਘ ਵਾਸੀ ਤੇਜ ਕਾਲੋਨੀ ਸਮਾਣਾ, 02) ਲਵਪ੍ਰੀਤ ਸਿੰਘ ਉਰਫ਼ ਲਵਲੀ ਪੁੱਤਰ ਸੁਖਦੇਵ ਸਿੰਘ ਵਾਸੀ ਅਜੀਤ ਨਗਰ ਭਵਾਨੀਗੜ੍ਹ ਰੋਡ ਸਮਾਣਾ, 03) ਸਾਗਰ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਬਾਲਮੀਕ ਮੁਹੱਲਾ ਚੱਕਲਾ ਬਜ਼ਾਰ ਸਮਾਣਾ, 04) ਬਿੰਦਰ ਕੁਮਾਰ ਉਰਫ਼ ਬਿੰਦਾ ਪੁੱਤਰ ਸੁਦੇਸ ਕੁਮਾਰ ਵਾਸੀ ਚੌਕ ਮੱਛੀਹੱਟਾ ਸਮਾਣਾ 05) ਸੁਰਿੰਦਰਪਾਲ ਸਿੰਘ ਉਰਫ਼ ਛਿੰਦਾ ਪੁੱਤਰ ਰਤਨ ਸਿੰਘ ਵਾਸੀ ਸਰਾਂ ਪੱਤੀ ਸਮਾਣਾ, 06) ਸਿਮਰਤਪਾਲ ਸਿੰਘ ਉਰਫ ਬਿੱਲੀ ਪੁੱਤਰ ਸੁਖਦੇਵ ਸਿੰਘ ਵਾਸੀ ਨਾਭਾ ਕਾਲੋਨੀ ਸਮਾਣਾ ਨੇ ਰਲਕੇ ਇਕ ਇਕ ਗਿਰੋਹ ਬਣਾਇਆ ਹੈ ਜੋ ਕਿ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ ਅਤੇ ਇਹਨਾਂ ਦੇ ਖਿਲਾਫ਼ ਪਹਿਲਾ ਵੀ ਮੁਕੱਦਮੇ ਦਰਜ ਹਨ, ਇਸ ਤੋ ਇਲਾਵਾ ਇਸ ਗਿਰੋਹ ਨੇ ਸਮਾਣਾ ਵਿਖੇ ਇਕ ਆੜਤ ਅਤੇ ਫਾਈਨਾਸਰ ਦੀ ਦੁਕਾਨ ਦੇ ਮਾਲਕ ਪਰ ਹਮਲਾ ਕਰਕੇ ਕੈਸ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ । ਜਿਸ ਦੀ ਇਸ ਗਿਰੋਹ ਨੇ ਇਨਾ ਥਾਵਾ ਦੀ ਪਹਿਲਾ ਹੀ ਰੈਕੀ ਕੀਤੀ ਹੋਈ ਸੀ । ਜੋ ਇਸ ਗਿਰੋਹ ਦੇ ਗ੍ਰਿਫਤਾਰ ਹੋਣ ਨਾਲ ਇਹ ਵਾਰਦਾਤਾਂ ਹੋਣ ਤੋ ਟਲ ਗਈਆਂ ਹਨ । ਗ੍ਰਿਫਤਾਰ ਦੋਸੀਆਨ ਉਕਤਾਨ ਨੂੰ ਅੱਜ ਪੇਸ ਅਦਾਲਤ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

WRITTEN BY