Skip to content
Independent perspectives. Global stories.
BREAKING

ਸਟੀਲਮੈਨ ਸਕੂਲ ਚੰਨੋ 12ਵੀਂ ਦਾ ਰਿਜਲਟ 100 ਫੀਸਦੀ

Share this story

ਚੰਨੋ, 28 ਮਈ (ਇਕਬਾਲ ਬਾਲੀ)-ਸਥਾਨਿਕ ਇਲਾਕਾ ਚੰਨੋ ਦਾ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਪੁਲਾਘਾਂ ਪੁੱਟਣ ਵਾਲੇ ਸਟੀਲਮੈਨਜ਼ ਪਬਲਿਕ ਸਕੂਲ ਚੰਨੋਂ ਦਾ ਬਾਰਵੀਂ ਦਾ ਰਿਜਲਟ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ 100% ਰਿਹਾ। ਸਾਇੰਸ ਗਰੁੱਪ ਵਿੱਚ ਫਸਟ ਪੁਜ਼ੀਸ਼ਨ ਗੁੰਜਨ ਕਾਂਸਲ ਨੇ ਪ੍ਰਾਪਤ ਕੀਤੀ, ਸੈਕਿੰਡ ਪੁਜ਼ੀਸ਼ਨ ਰਵਨੀਤ ਕੌਰ, ਤੀਸਰੀ ਪੁਜ਼ੀਸ਼ਨ ਰਸ਼ਪ੍ਰੀਤ ਸਿੰਘ ਨੇ ਪ੍ਰਾਪਤ ਕੀਤੀ। ਇਸੇ ਤਰ੍ਹਾਂ ਕਾਮਰਸ ਗਰੁੱਪ ਵਿੱਚ ਫਸਟ ਪੁਜ਼ੀਸ਼ਨ ਸਿਮਰਨਜੀਤ, ਸੈਕਿੰਡ ਪੁਜ਼ੀਸ਼ਨ ਰਿਸ਼ਾਤ ਸ਼ਰਮਾਂ, ਤੀਸਰੀ ਪੁਜ਼ੀਸ਼ਨ ਸਾਹਿਲਪ੍ਰੀਤ ਸਿੰਘ ਨੇ ਪ੍ਰਾਪਤ ਕੀਤੀ ਆਰਟਸ ਗਰੁੱਪ ਵਿੱਚ ਫਸਟ ਪੁਜ਼ੀਸ਼ਨ ਜਨਪ੍ਰੀਤ ਸਿੰਘ, ਸੈਕਿੰਡ ਪੁਜ਼ੀਸ਼ਨ ਕਰਨਦੀਪ ਸਿੰਘ,ਤੀਸਰੀ ਪੁਜ਼ੀਸ਼ਨ ਪ੍ਰਭਜੋਤ ਸਿੰਘ ਨੇ ਹਾਸਲ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅੰਜਲੀ ਗੌੜ ਨੇ ਵਿਦਿਆਰਥੀਆਂ ਦੀ ਸ਼ਲਾਂਘਾ ਕੀਤੀ,ਸਕੂਲ ਮੁਖੀ ਸਰਦਾਰ ਜਸਬੀਰ ਸਿੰਘ ਢੀਂਡਸਾ ਨੇ ਬੱਚਿਆ ਨੂੰ ਉਤਸ਼ਾਹਿਤ ਕੀਤਾ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ।

WRITTEN BY