ਨਵੀਂ ਦਿਲੀ, 28 ਮਈ- ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਸੀਮਾ ’ਤੇ ਜਨਾਜ਼ੇ ਉਠ ਰਹੇ ਹੋਣ ਤਾਂ ਗ¤ਲਬਾਤ ਚੰਗੀ ਨਹੀਂ ਲ¤ਗਦੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਨਾਲ ਹਮੇਸ਼ਾ ਗ¤ਲਬਾਤ ਲਈ ਤਿਆਰ ਹਾਂ।ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਦੁਨੀਆਂ ਦੇ ਦੇਸ਼ਾਂ ਨਾਲ ਭਾਰਤ ਦੇ ਸੰਬੰਧ ਵਧੀਆ ਬਣਾਏ ਹਨ। ਇਹ ਗ¤ਲ ਵਿਦੇਸ਼ ਮੰਤਰੀ ਨੇ ਆਪਣੇ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਮੀਡੀਆ ਦੇ ਸਾਹਮਣੇ ਰ¤ਖਦੇ ਹੋਏ ਕਹੀ।ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਕਰਨ ’ਤੇ ਕੇਂਦਰੀ ਮੰਤਰੀਆਂ ਵ¤ਲੋਂ ‘4 ਸਾਲ’ ਮੋਦੀ ਸਰਕਾਰ ਪ੍ਰੋਗਰਾਮ ਤਹਿਤ ਆਪਣੇ-ਆਪਣੇ ਵਿਭਾਗਾਂ ਦੀਆਂ ਪ੍ਰਾਪਤੀਆਂ ਨੂੰ ਜਨਤਾ ਦੇ ਸਾਹਮਣੇ ਰ¤ਖਿਆ ਜਾ ਰਿਹਾ ਹੈ। ਇਸੀ ਕ੍ਰਮ ‘ਚ ਸੋਮਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਕ ਪ੍ਰੋਗਰਾਮ ’ਚ ਆਪਣੇ ਮੰਤਰਾਲੇ ਦੇ ਕੰਮਕਾਜ਼ਾਂ ਨੂੰ ਇਕ ਪੁਸਤਿਕਾ ਰਾਹੀਂ ਪੇਸ਼ ਕੀਤਾ।ਇਸ ਮੌਕੇ ‘ਤੇ ਵਿਦੇਸ਼ ਮੰਤਰਾਲੇ ’ਚ ਰਾਜ ਮੰਤਰੀ ਵੀ.ਕੇ ਸਿੰਘ ਅਤੇ ਐਮ.ਜੇ ਅਕਬਰ ਵੀ ਮੌਜੂਦ ਸਨ। ਉਨ੍ਹਾਂ ਨੇ ਇਸ ਮੌਕੇ ’ਤੇ ਦਾਅਵਾ ਕੀਤਾ ਕਿ ਵਿਦੇਸ਼ ਮੰਤਰਾਲੇ ਨੇ 4 ਸਾਲਾਂ ’ਚ ਬਹੁਤ ਬਿਹਤਰ ਕੰਮ ਕੀਤਾ ਹੈ।
ਪਾਕਿਸਤਾਨ ਨਾਲ ਗੱਲਬਾਤ ਅਤੇ ਦਹਿਸ਼ਤਗਰਦੀ ਨਾਲ-ਨਾਲ ਨਹੀਂ ਚੱਲ ਸਕਦੇ : ਸੁਸ਼ਮਾ ਸਵਰਾਜ



