ਧਨੌਲਾ ਦੇ ਵਿਕਾਸ ਕਾਰਜਾਂ ਲਈ 22 ਕਰੋੜ ਰੁਪਏ ਖਰਚ ਕੀਤੇ ਜਾਣਗੇ : ਪਰਮਿੰਦਰ ਢੀਡਸਾ

image ਧਨੌਲਾ, 25 ਫਰਵਰੀ (ਸਰਾਜ ਘਨੌਰ)-ਪੰਜਾਬ ਸਰਕਾਰ ਨੇ ਵਿੱਤੀ ਸਾਲ ਦੌਰਾਨ ਪੰਜਾਬ ਦੇ ਸਮੁੱਚੇ ਪਿੰਡਾ ਤੇ ਸਹਿਰਾ ਦੇ ਵਿਕਾਸ ਲਈ 16000 ਕਰੋੜ ਰੁਪਏ ਖਰਚ ਕਰਨ ਦੀ ਤਜਵੀਜ ਰੱਖੀ ਹੋਈ ਹੈ। ਇਸ ਪਲਾਨ ਅਧੀਨ 50 ਫੀਸਦੀ ਤੋ ਵਧੇਰੇ ਰਾਸੀ ਵਿਕਾਸ ਕਾਰਜਾ ਉੱਪਰ ਖਰਚ ਕੀਤੀ ਜਾ ਚੁੱਕੀ ਹੈ। ਇਹਨਾ ਵਿਚਾਰਾ ਦਾ ਪ੍ਰਗਟਾਵਾ ਸ਼: ਪਰਮਿੰਦਰ ਸਿੰਘ ਢੀਡਸਾ ਵਿੱਤ ਮੰਤਰੀ ਪੰਜਾਬ ਸਰਕਾਰ ਨੇ ਕਸਬਾ ਧਨੌਲਾ ਵਿਖੇ ਰੱਖੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾ ਨਾਲ ਗੱਲਬਾਤ ਕਰਦਿਆ

ਕੀਤਾ। ਉਹਨਾ ਅੱਜ ਸੰਗਤ ਦਰਸ਼ਨ ਦੌਰਾਨ ਜਿੱਥੇ ਲੋਕਾ ਦੀਆ ਮੁਸਕਿਲਾ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਮੌਕੇ ਤੇ ਹੱਲ ਕਰਨ ਦੀ ਹਰ ਸੰਭਵ ਕੋਸਿਸ ਕੀਤੀ, ਉੱਥੇ ਕਸਬਾ ਧਨੌਲਾ ਦੇ ਸਮੁੱਚੇ 13 ਵਾਰਡਾ ਨੂੰ ਵਾਰੋ ਵਾਰੀ ਲਗਭਗ ਡੇਢ ਕਰੋੜ ਦੀ

ਰਾਸੀ ਦੇ ਚੈਕ ਵਿਕਾਸ ਕਾਰਜਾ ਲਈ ਤਕਸੀਮ ਕੀਤੇ। ਸ: ਢੀਡਸਾ ਨੇ ਕਿਹਾ ਕਿ ਕਸਬੇ ਦੇ ਸਮੁੱਚੇ ਵਿਕਾਸ ਲਈ ਜਿਨਾ ਵਿੱਚ ਟਰੀਟਮੈਟ ਪਲਾਟ , ਸੀਵਰੇਜ ਪਰਨਾਲੀ , ਸੜਕਾ ਤੇ ਗਲੀਆਂ ਨਾਲੀਆਂ ਲਈ 22 ਕਰੋੜ ਰੁਪਏ ਦੀ ਰਾਸੀ ਪ੍ਰਵਾਨਗੀ ਲਈ ਭੇਜੀ ਗਈ ਹੈ ।ਇਸ ਵਿੱਚੋ 11 ਲੱਖ 38000 ਰੁਪਏ ਦੀ ਰਾਸੀ  ਕੁੱਝ ਹੀ  ਦਿਨਾ ਵਿੱਚ ਪ੍ਰਵਾਨ ਹੋ ਕੇ ਨਗਰ ਕੌਸ਼ਲ ਪਾਸ ਪਹੁੰਚ ਜਾਵੇਗੀ । ਇੱਕ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਸ: ਢੀਡਸਾ ਨੇ ਕਿਹਾ ਕਿ ਕਸਬਾ ਧਨੌਲਾ ਦੇ ਸੀਵਰੇਜ ਸ਼ਸਿਟਮ ਦਾ ਐਸਟੀਮੈਟ ਬਣਾ ਕੇ ਜਲਦ ਹੀ ਭੇਜਿਆ ਜਾਵੇਗਾ । ਜਿਸ ਲਈ ਜਲਦੀ ਤੋ ਜਲਦੀ ਗਰਾਟ ਖਜਾਨੇ ਵਿੱਚੋ ਮੁਹੱਈਆ ਕਰਵਾਈ ਜਾਵੇਗੀ। ਅਤੇ ਲੜਕੀਆ ਦੇ ਸਕੂਲ ਦੀ ਇਮਾਰਤ ਲਈ ਜਲਦੀ ਹੀ ਸੰਬੰਧਤ ਮਹਿਕਮੇ ਨੂੰ ਐਸਟੀਮੈਟ ਭੇਜਣ ਲਈ ਕਿਹਾ ਗਿਆ ਹੈ । ਇਹ ਦੋਵੇ ਮੰਗਾ ਕਸਬਾ ਧਨੌਲਾ ਦੇ ਵਾਸੀਆ ਦੀ ਪੂਰਜੋਰ ਮੰਗ ਤੇ ਜਲਦੀ ਹੀ ਨੇਪਰੇ ਚਾੜੀਆ ਜਾਣਗੀਆ । ਇਸ ਮੌਕੇ  ਪ੍ਰਸਾਸਨਿਕ ਅਧਿਕਾਰੀ ਸ੍ਰੀ ਅਮਨਦੀਪ ਬਾਂਸਲ ਐਸ.ਡੀ.ਐਮ ਬਰਨਾਲਾ , ਜਸਪਾਲ ਸਿੰਘ ਜੱਸੀ ਪ੍ਰੋਜੈਕਟ ਅਫਸਰ ਬਰਨਾਲਾ, ਰਜਿੰਦਰ ਪਾਲ ਸਿੰਘ ਕੰਡੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾ ਬਰਨਾਲਾ, ਜੋਗਿੰਦਰ ਸਿੰਘ ਖਾਲਸਾ ੲੈ. ਆਰ ਬਰਨਾਲਾ , ਮਨਮੋਹਨ ਸਿੰਘ ਨਾਇਬ ਤਹਿਸੀਲਦਾਰ ਧਨੌਲਾ, ਐਸ.ਐਚ.ੳ ਗੁਰਭਜਨ ਸਿੰਧ ਤੋ ਇਲਾਵਾ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ , ਸ਼ੰਤ ਬਾਬਾ ਟੇਕ ਸਿੰਘ ਧਨੌਲਾ , ਜਥੇਦਾਰ ਨਿਹਾਲ ਸਿੰਘ ਉਪਲੀ , ਗੁਰਪ੍ਰੀਤ ਸਿੰਘ ਗੋਪੀ ਢਿੱਲੋ , ਬੀਰਇੰਦਰ ਸਿੰਘ ਜੈਲਦਾਰ, ਗਮਦੂਰ ਸਿੰਘ ਮਾਨ , ਗੁਰਚਰਨ ਸਿੰਘ ਕਲੇਰ, ਹਰਮਨਪ੍ਰੀਤ ਸਿੰਘ ਗੋਲਡੀ , ਬੀਰਇੰਦਰਪਾਲ ਸਿੰਘ ਲੱਕੀ, ਜਥੈਦਾਰ ਮੱਖਣ ਸਿੰਘ ਧਨੌਲਾ, ਮੰਟੂ ਬਾਂਸ਼ਲ ਪ੍ਰਧਾਨ ਵਪਾਰ ਮੰਡਲ ਧਨੌਲਾ , ਮੰਗਲਦੇਵ ਸਰਮਾ, ਪਰਮਿੰਦਰ ਸਿੰਘ ਖੁਰਮੀ, ਦਰਸਨ ਸਿੰਘ ਧਾਲੀਵਾਲ, ਐਸ.ਡੀ.ੳ ਬੀਰਇੰਦਰਪ੍ਰਤਾਪ, ਭੋਲਾ ਸਿੰਘ, ਸਾਬਕਾ ਐਮ.ਸੀ ਮਿੰਠੂ ਖਾਨ ਮੀਤ ਪ੍ਰਧਾਨ ਯੂਧ ਅਕਾਲੀ ਦਲ ਬਰਨਾਲਾ, ਖੁਸ਼ੀ ਮੁਹੰਮਦ ਜਰਨਲ ਸਕੱਤਰ ਆਦਿ ਹਾਜਰ ਸਨ।

Send this to a friend