ਅੰਮ੍ਰਿਤਸਰ, 25 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਮੁ¤ਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਅਤੇ ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਬਾਦਲ ਪਰਿਵਾਰ ਅਤੇ ਸਰਕਾਰ ਨਾਲ ਕਥਿਤ ਨਾਰਜ਼ਗੀ ਅਕਾਲੀ ਦਲ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਹਿੰਗੀ ਪੈ ਸਕਦੀ ਹੈ। ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਟਾ-ਦਾਲ ਸਕੀਮ ਨੂੰ ਲੈ ਕੇ ਮੁੱਖ ਮੰਤਰੀ ਅਤੇ ਦੂਸਰੇ ਮੰਤਰੀ ਸ੍ਰੀ ਕੈਰੋਂ ਨਾਲ ਨਾਰਾਜ ਦੱਸੇ ਜਾ ਰਹੇ ਹਨ। ਇਸ ਨਾਰਾਜਗੀ ਕਾਰਨ ਹੀ ਸ੍ਰੀ ਕੈਰੋਂ ਦੇ ਜਨਤਕ ਪ੍ਰੋਗਰਾਮਾਂ ਤੋਂ ਅਕਾਲੀ-ਭਾਜਪਾ ਗਠਜੋੜ ਦੇ ਆਗੂ ਦੂਰੀ ਰੱਖ ਕੇ ਚੱਲ ਰਹੇ ਹਨ। ਪਿੱਛਲੇ ਦਿਨੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਵੀਂ ਆਟਾ-ਦਾਲ ਸਕੀਮ ਸਬੰਧੀ ਲਾਭਪਾਤਰੀਆਂ ਨੂੰ ਕਣਕ ਵੰਡਣ ਲਈ ਰੱਖੇ ਗਏ ਪ੍ਰੋਗਰਾਮ
ਦੌਰਾਨ ਸ੍ਰੀ ਕੈਰੋਂ ਦਾ ਸਵਾਗਤ ਕਰਨ ਲਈ ਕੋਈ ਸਥਾਨਿਕ ਜਾਂ ਜ਼ਿਲ੍ਹੇ ਦਾ ਨੇਤਾ ਨਹੀਂ ਪਹੁੰਚਿਆ। ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਮਦਨ ਮੋਹਨ ਮਿ¤ਤਲ ਦਾ ਆਉਣਾ ਤਾਂ ਦੂਰ ਦੀ ਗ¤ਲ ਬਲਕਿ ਇਲਾਕੇ ਦਾ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਦਾ ਵੱਡਾ ਇਸ ਸਮਾਗਮ ਵਿੱਚ ਹਾਜ਼ਰ ਨਹੀਂ ਸੀ। ਗੁਆਂਢੀ ਹਲਕਾ ਰੂਪਨਗਰ ਦੇ ਵਿਧਾਇਕ ਡਾ. ਦਲਜੀਤ ਸਿੰਘ ਚੀਮਾ ਜਾਂ ਉਨ੍ਹਾਂ ਦਾ ਕੋਈ ਵੀ ਸਮਰਥਕ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਨਹੀਂ ਆਇਆ। ਇਸ ਤਰ੍ਹਾਂ ਸਮੁ¤ਚੇ ਜ਼ਿਲ੍ਹਾ ਰੂਪਨਗਰ ਦੇ ਅਕਾਲੀ ਜਾਂ ਭਾਜਪਾ ਆਗੂ ਵੱਲੋਂ ਮੰਤਰੀ ਦੇ ਪ੍ਰੋਗਰਾਮ ਨੂੰ ਪੂਰੇ ਤਰ੍ਹਾਂ ਅਣਦੇਖਿਆ ਕਰ ਦਿੱਤਾ ਗਿਆ। ਸ੍ਰੀ ਆਨੰਦਪੁਰ ਸਾਹਿਬ ਪ੍ਰੋਗਰਾਮ ਵਿੱਚ ਸਿਰਫ਼ ਜ਼ਿਲ੍ਹਾਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਸਹਿਕਾਰੀ ਬੈਂਕ ਦੇ ਐਮ.ਡੀ. ਸ੍ਰੀ ਹਰਪਾਲ ਸਿੰਘ ਦਾਤਾਰਪੁਰ ਹੀ ਹਾਜ਼ਰ ਸਨ। ਇਹ ਪ੍ਰੋਗਰਾਮ ਸਥਾਨਿਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿ¤ਚ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਦੌਰਾਨ ਇੱਕ ਵਿਉਂਤਬੰਦੀ ਤਹਿਤ ਹੀ ਅਕਾਲੀ-ਭਾਜਪਾ ਆਗੂ ਜੋ ਕੋਈ ਵੀ ਧਾਰਮਿਕ, ਸਮਾਜਿਕ ਜਾਂ ਸਰਕਾਰ ਨਾਲ ਸਬੰਧਤ ਸਮਾਗਮ ਨਹੀਂ ਛ¤ਡਦੇ ਪੂਰੀ ਤਰ੍ਹਾਂ ਗਾਇਬ ਰਹੇ।
ਸ੍ਰੀ ਕੈਰੋਂ ਦੀ ਅਗਵਾਈ ਹੇਠ ਪੰਜਾਬ ਦਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਰਾਜ ਦੇ 1.42 ਕਰੋੜ ਲਾਭਪਾਤਰੀਆਂ ਨੂੰ ਇ¤ਕ ਰੁਪਏ ਕਿਲੋ ਕਣਕ ਮੁਹ¤ਈਆ ਕਰਵਾਉਣ ਜਾ ਰਿਹਾ ਹੈ। ਪੰਜਾਬ ਸਰਕਾਰ ਵ¤ਲੋਂ ਆਟਾ ਦਾਲ ਯੋਜਨਾ ਦੇ ਲਾਭਪਾਤਰੀਆਂ ਨੂੰ ਸਾਲ ਭਰ ਦੀ ਕਣਕ ਦੇਣ ਦੀ ਯੋਜਨਾ ਨੂੰ ਕੇਂਦਰ ਸਰਕਾਰ ਨੇ ਪ੍ਰਵਾਨ ਨਹੀਂ ਕੀਤਾ, ਜਿਸ ਕਾਰਨ ਪੰਜਾਬ ਸਰਕਾਰ ਨੂੰ ਇਸ ਸਕੀਮ ਨੂੰ ਮੁੜ ਤੋਂ ਬਦਲਨਾ ਪਿਆ। ਕੇਂਦਰ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਰਾਜ ਸਰਕਾਰ ਹੁਣ ਛੇ ਮਹੀਨਿਆਂ ਦੀ ਕਣਕ ਹੀ ਵੰਡ ਰਹੀ ਹੈ। ਇਸ ਤਰ੍ਹਾਂ ਨਾਲ ਸਾਲ ਵਿ¤ਚ ਦੋ ਵਾਰੀ ਜਨਵਰੀ ਅਤੇ ਜੂਨ ਮਹੀਨੇ ਹੀ ਕਣਕ ਦੀ ਵੰਡ ਕੀਤੀ ਜਾਵੇਗੀ।ਦੂਸਰੇ ਪਾਸੇ ਸ੍ਰੀ ਕੈਰੋਂ ਦੀਆਂ ਹਦਾਇਤਾਂ ਕਾਰਨ ਅਕਾਲੀ-ਭਾਜਪਾ ਗੱਠਜੋੜ ਦੇ ਮੰਤਰੀ ਅਤੇ ਵਿਧਾਇਕ ਉਨ੍ਹਾਂ ਨਾਲ ਨਾਰਾਜ ਦੱਸੇ ਜਾ ਰਹੇ ਹਨ। ਇਸ ਨਾਰਾਜਗੀ ਦੇ ਚਲਦਿਆਂ ਸ੍ਰੀ ਕੈਰੋਂ ਪਾਰਟੀ ਅੰਦਰ ਅਲੱਗ-ਥਲੱਗ ਪੈਂਦੇ ਜਾ ਰਹੇ ਹਨ। ਸ੍ਰੀ ਕੈਰੋਂ ਨੇ ਵਿਭਾਗ ਦੇ ਅਫਸਰਾਂ ਨੂੰ ਹਦਾਇਤ ਦਿੱਤੀ ਹੈ ਕਿ ਦਾਲ ਅਤੇ ਕਣਕ ਦੀ ਵੰਡ ਉਹ ਆਪ ਕਰਨ। ਇਸ ਦੌਰਾਨ ਹਲਕਾ ਇੰਚਾਰਜ ਅਤੇ ਵਿਧਾਇਕ ਸਿਰਫ਼ ਕੋਲ ਖੜ ਸਕਦੇ ਹਨ ਪਰ ਸਿਆਸੀ ਲਾਹਾ ਨਾ ਲੈਣ। ਰਾਜ ਸਰਕਾਰ ਦੀਆਂ ਹੋਰਨਾਂ ਯੋਜਨਾਵਾਂ, ਸ਼ਗਨ ਸਕੀਮ ਦੇ ਚੈਕ, ਨਰੇਗਾ ਦੀ ਮਜ਼ਦੂਰੀ ਦੇ ਚੈਕ ਵਿਦਿਆਰਥਣਾਂ ਨੂੰ ਸਾਈਕਲ ਤੇ ਡੀਮਾਂਡ ਨੋਟਿਸ ਆਦਿ ਦੀ ਵੰਡ ਹਲਕਾ ਇੰਚਾਰਜਾਂ ਵ¤ਲੋਂ ਹੀ ਕੀਤੀ ਜਾਂਦੀ ਹੈ।ਸ. ਕੈਰੋਂ ਦੀਆਂ ਇਨ੍ਹਾਂ ਹਦਾਇਤਾਂ ਕਾਰਨ ਹੀ ਅਕਾਲੀ-ਭਾਜਪਾ ਆਗੂ ਅਤੇ ਵਿਧਾਇਕ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਨਹੀਂ ਆ ਰਹੇ। ਦੂਸਰੇ ਪਾਸੇ ਲਾਭਪਾਤਰੀਆਂ ਦੀ ਗਿਣਤੀ ਵਧਾਉਣ ਦੇ ਮਾਮਲੇ ਵਿੱਚ ਵੀ ਸ. ਕੈਰੋਂ ਅਤੇ ਸਰਕਾਰ ਦਰਮਿਆਨ ਕੁਝ ਮਤਭੇਦ ਦੱਸੇ ਜਾ ਰਹੇ ਹਨ। ਵਿਭਾਗ ਵੱਲੋਂ ਹਾਲ ਦੀ ਘੜੀ 18 ਲ¤ਖ 40 ਹਜ਼ਾਰ ਲਾਭਪਾਤਰੀ ਪਰਿਵਾਰਾਂ ਨੂੰ ਹੀ ਕਣਕ ਅਤੇ ਦਾਲ ਦੀ ਸਹੂਲਤ ਦਿੱਤੀ ਗਈ ਹੈ। ਵਿਭਾਗ ਦੇ ਸੀਨੀਅਰ ਅਧਿਕਾਰੀਆਂ ਮੁਤਾਬਿਕ ਸਰਵੇਖਣ ਦਾ ਕੰਮ ਡਿਪਟੀ ਕਮਿਸ਼ਨਰਾਂ ‘ਤੇ ਛ¤ਡਿਆ ਗਿਆ ਹੈ। ਡਿਪਟੀ ਕਮਿਸ਼ਨਰਾਂ ਵ¤ਲੋਂ ਨਵੇਂ ਲਾਭਪਾਤਰੀਆਂ ਦੀਆਂ ਸੂਚੀਆਂ ਸਿ¤ਧੀਆਂ ਮੁ¤ਖ ਮੰਤਰੀ ਦਫ਼ਤਰ ਨੂੰ ਭੇਜੀਆਂ ਗਈਆਂ ਹਨ ਤੇ ਮੁ¤ਖ ਮੰਤਰੀ ਦਫ਼ਤਰ ਵ¤ਲੋਂ ਹਰੀ ਝੰਡੀ ਦਿ¤ਤੇ ਜਾਣ ਤੋਂ ਬਾਅਦ ਹੀ ਨਵੇਂ ਲਾਭਪਾਤਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਨਵੇਂ ਲਾਭਪਾਤਰੀਆਂ ਦੀ ਗਿਣਤੀ 10 ਤੋਂ 12 ਲ¤ਖ ਪਰਿਵਾਰਾਂ ਤ¤ਕ ਪਹੁੰਚਣ ਦਾ ਅਨੁਮਾਨ ਹੈ। ਇਸ ਤਰ੍ਹਾਂ ਨਾਲ ਲਾਭਪਾਤਰੀਆਂ ਦੀ ਕੁ¤ਲ ਗਿਣਤੀ 30 ਲ¤ਖ ਪਰਿਵਾਰ ਤੋਂ ਵਧੇਰੇ ਹੋ ਜਾਵੇਗੀ। ਵੀ.ਆਈ.ਪੀ. ਜ਼ਿਲ੍ਹਿਆਂ ਬਠਿੰਡਾ, ਮਾਨਸਾ, ਮੁਕਤਸਰ, ਫਾਜ਼ਿਲਕਾ ਤੇ ਤਰਨ ਤਾਰਨ ’ਚ ਹੋਰਨਾਂ ਜ਼ਿਲ੍ਹਿਆਂ ਦੇ ਮੁਕਾਬਲੇ ਇਸ ਯੋਜਨਾ ਦੇ ਲਾਭਪਾਤਰੀ ਪਰਿਵਾਰਾਂ ਦੀ ਗਿਣਤੀ ਜ਼ਿਆਦਾ ਹੈ। ਰਾਜਸੀ ਦਬਾਅ ਕਾਰਨ ਸਰਦੇ ਪੁਜਦੇ ਪਰਿਵਾਰ ਵੀ ਆਟਾ ਦਾਲ ਯੋਜਨਾ ਵਿ¤ਚ ਸ਼ਾਮਲ ਕੀਤੇ ਗਏ ਹਨ। ਇਸ ਮੁੱਦੇ ਉ¤ਪਰ ਵੀ ਵਿਭਾਗ ਅਤੇ ਸਰਕਾਰ ਵਿੱਚ ਟਕਰਾਅ ਬਣਿਆ ਹੋਇਆ ਹੈ।
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਇਸ ਯੋਜਨਾ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ ਤੋਂ ਕੀਤੀ ਸੀ। ਉਸ ਦਿਨ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁ¤ਖ ਮੰਤਰੀ ਸਮਾਗਮ ’ਚ ਨਹੀਂ ਗਏ। ਸਿਰਫ਼ ਸਥਾਨਕ ਆਗੂ ਹੀ ਮੌਜੂਦ ਸਨ। ਹੋਰਨਾਂ ਥਾਵਾਂ ’ਤੇ ਵੀ ਇਸ ਯੋਜਨਾ ਅਧੀਨ ਕਣਕ ਅਤੇ ਦਾਲ ਦੀ ਵੰਡ ਮੌਕੇ ਸ੍ਰੀ ਕੈਰੋਂ ਤੋਂ ਇਲਾਵਾ ਕੋਈ ਵੱਡਾ ਮੰਤਰੀ ਜਾਂ ਨੇਤਾ ਨਹੀਂ ਪਹੁੰਚ ਰਿਹਾ। ਸ੍ਰੀ ਕੈਰੋਂ ਦੀ ਇਸ ਨਾਰਾਜਗੀ ਦਾ ਸਭ ਤੋਂ ਵੱਡਾ ਨੁਕਸਾਨ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਹੁਕਮਰਾਨ ਗਠਜੋੜ ਨੂੰ ਝੱਲਣਾ ਪੈ ਸਕਦਾ ਹੈ। ਇਸ ਖੇਤਰ ਵਿੱਚ ਕੈਰੋਂ ਪਰਿਵਾਰ ਦਾ ਕਾਫ਼ੀ ਪ੍ਰਭਾਵ ਹੈ। ਜੇਕਰ ਸ੍ਰੀ ਕੈਰੋਂ ਨਾਲ ਨਾਰਾਜ਼ਗੀ ਦੂਰ ਨਾ ਹੋਈ ਤਾਂ ਇਸ ਦੀ ਕੀਮਤ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਜਥੇਦਾਰ ਬ੍ਰਹਮਪੁਰਾ ਨੂੰ ਤਾਰਨੀ ਪਵੇਗੀ। ਇਸ ਆਪਸੀ ਖਹਿਬਾਜੀ ਦਾ ਨੁਕਸਾਨ ਨਾਲ ਲਗਦੇ ਲੋਕ ਸਭਾ ਹਲਕਿਆਂ ਵਿੱਚ ਵੀ ਪਹੁੰਚ ਸਕਦਾ ਹੈ।