Skip to content
Independent perspectives. Global stories.
BREAKING

ਪੈਟਰੋਲ ਡੀਜਲ ਦੀਆਂ ਕੀਮਤਾਂ ’ਚ ਹੋਰ ਵਾਧਾ

Share this story

ਸੁਲਤਾਨਪੁਰ ਲੋਧੀ, 26 ਮਈ (ਮਲਕੀਤ ਕੌਰ)- ਕੇਦਰ ਦੀ ਅਗਵਾਈ ਵਾਲੀ ਮੋਦੀ ਸਰਕਾਰ ਮਹਿੰਗਾਈ ਨੂੰ ਠੱਲ ਪਾਉਣ ਵਿਚ ਅਸਫਲ ਸਿੱਧ ਹੋ ਰਹੀ ਹੈ ਕੇਂਦਰ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਅੱਜ ਤੋ ਚਾਰ ਸਾਲ ਪਹਿਲਾ ਭਾਰਤ ਦੇ ਲੋਕਾਂ ਨਾਲ ਵਾਂਅਦਾ ਕੀਤਾ ਸੀ ਕਿ ਉਹਨਾ ਦੀ ਸਰਕਾਰ ਸੱਤਾ ਵਿਚ ਆਉਣ ਤੇ ਮਹਿੰਗਾਈ ਨੂੰ ਠੱਲ ਪਾਈ ਜਾਵੇਗੀ ਪਰ ਜੇਕਰ ਗੱਲ ਕਰੀਏ ਪੈਟਰੋਲ ਅਤੇ ਡੀਜਲ ਦੀ ਤਾ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਪੈਟਰੋਲ ਦਾ ਰੇਟ 86.41 ਪੈਸੇ ਹੈ ਲੱਕ ਤੋੜਵੀ ਮਹਿੰਗਾਈ ਹੋ ਗਈ ਹੈ। ਪਰ ਮੋਦੀ ਸਰਕਾਰ ਬਿਲਕੁਲ ਚੁੱਪ ਕਰਕੇ ਬੈਠੀ ਹੋਈ ਆਮ ਲੋਕਾਂ ਦੀਆ ਜੇਬਾ ਤੇ ਵੱਜਦੇ ਡਾਕੇ ਵੇਖ ਰਹੀ ਹੈ ਕਿਉਕਿ ਮਹਿੰਗਾਈ ਨੇ ਪਹਿਲਾ ਲੋਕਾਂ ਦਾ ਦਵਾਲਾ ਕੱਢਿਆ ਹੋਇਆ ਹੈ ਉਪਰੋ ਪੈਟਰੋਲ ਅਤੇ ਡੀਜਲ ਦੀਆਂ ਕੀਮਤਾ ਵਿਚ ਪਿਛਲੇ ਦਿਨਾਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ ਸਰਕਾਰ ਨੇ ਪੈਟਰੋਲ ਅਤੇ ਡੀਜਲ ਦਾ ਹਰ ਰੋਜ਼ ਦੇ ਰੇਟ ਕਰਕੇ ਚੁੱਪ ਚੁੱਪੀਤੇ ਵਾਧਾ ਜਾਰੀ ਹੈ। ਜਿਸ ਕਰਕੇ ਲੋਕਾਂ ਨੂੰ ਮਹਿੰਗਾਈ ਦੀ ਦੋਹਰੀ ਮਾਰ ਪੈ ਰਹੀ ਹੈ। ਜੇਕਰ ਕੇਂਦਰ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਡੀਜਲ ਅਤੇ ਪੈਟਰੋਲ ਦੀਆਂ ਕੀਮਤਾ ਦੇ ਵਾਧੇ ਤੇ ਕੰਟਰੋਲ ਨਾ ਕੀਤਾ ਤਾ ਆਉਣ ਵਾਲੇ ਦਿਨਾਂ ਵਿਚ ਇਸਦਾ ਅਸਰ ਹਰੇਕ ਕਾਰੋਬਾਰ ਤੇ ਪਵੇਗਾ।ਜਿਸ ਕਾਰਨ ਲੋਕਾਂ ਵਿਚ ਹਾਹਾਕਾਰ ਮੱਚ ਜਾਵੇਗੀ ਅਤੇ ਮਹਿੰਗਾਈ ਦੀ ਮਾਰ ਫਿਰ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦੇਵੇਗੀ।

WRITTEN BY