ਭਾਈ ਰੂਪਾ, 26 ਮਈ (ਜਜਵੀਰ ਜਲਾਲ)- ਤਖਤ ਸ੍ਰੀ ਹਜ਼ੂਰ ਸਾਹਿਬ ਸੱਚਖੰਡ ਨੰਦੇੜ ਮਾਤਾ ਸਾਹਿਬ ਦੇਵਾਂ ਦੇ ਲੰਗਰਾਂ ਲਈ ਹਰ ਸਾਲ ਪਿੰਡ ਜਲਾਲ ਅਤੇ ਆਸ- ਪਾਸ ਦੇ ਪਿੰਡਾਂ ਵਿੱਚੋ ਕਣਕ ਇਕੱਠੀ ਕਰ ਕੇ ਭੇਜੀ ਜਾਦੀ ਹੈ। ਇਸ ਮੌਕੇ ਜਰਨੈਲ ਸਿੰਘ ਖਾਲਸਾ, ਦਰਸ਼ਨ ਸਿੰਘ, ਗੁਰਮੇਲ ਸਿੰਘ ਫੌਜੀ ਭਾਗੀ ਕੇ,ਬਲਵੀਰ ਸਿੰਘ ਨੰਬਰਦਾਰ, ਪਰਮਜੀਤ ਸਿੰਘ, ਪ੍ਰੀਤਮ ਸਿੰਘ ਪੱਖਰਵੱਢ, ਅਤਰ ਸਿੰਘ ਸੇਖਾਂ ਕਲਾਂ, ਰਾਜ ਸਿੰਘ ਬੱਜੋਆਣਾ, ਮੱਖਣ ਸਿੰਘ, ਹਾਕਮ ਸਿੰਘ, ਬਾਬਾ ਸੰਤਾ ਸਿੰਘ, ਨੀਲਾ ਸਿੰਘ, ਗੁਰਮੇਲ ਸਿੰਘ, ਅਮਰਜੀਤ ਸਿੰਘ ਜਲਾਲ, ਨੇ ਦੱਸਿਆ ਕਿ ਇਸ ਸਾਲ ਵੀ ਨਗਰ ਜਲਾਲ ਦੀ ਸੁੱਖਸਾਂਤੀ ਲਈ ਗੁਰਦੁਆਰਾ ਤ੍ਰਿਪਤਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਭੋਗਾਂ ਉਪਰੰਤ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਸਮੇਂ ਸੰਗਤਾ ਨੂੰ ਗੁਰਬਾਣੀ ਨਾਲ ਜੋੜਣ ਲਈ ਰਸ ਭਿੰਨਾ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਦਾਣਾ ਮੰਡੀ ਜਲਾਲ ਤੋਂ ਚਾਰ ਟਰੱਕ ਕਣਕ ਤਖਤ ਸ੍ਰੀ ਹਜ਼ੂਰ ਸਾਹਿਬ ਸੱਚਖੰਡ ਨੰਦੇੜ ਮਾਤਾ ਸਾਹਿਬ ਦੇਵਾਂ ਦੇ ਲੰਗਰਾਂ ਲਈ ਰਵਾਨਾ ਕੀਤੇ ਗਏ। ਇਸ ਮੌਕੇ ਭਜਨ ਸਿੰਘ ਧੂਰਕੋਟ, ਜਰਨੈਲ ਸਿੰਘ ਨੰਗਲ, ਅੰਮ੍ਰਿਤਪਾਲ ਸਿੰਘ ਨਹਿੰਗ, ਬਾਬਾ ਮਿੱਠੂ ਸਿੰਘ ਬਹਿਮਨ ਦੀਵਾਨਾ ਆਦਿ ਹਾਜ਼ਰ ਸਨ।
ਸ੍ਰੀ ਹਜ਼ੂਰ ਸਾਹਿਬ ਸੱਚਖੰਡ ਨੰਦੇੜ ਦੇ ਲੰਗਰਾਂ ਲਈ ਕਣਕ ਦੇ 4 ਟਰੱਕ ਰਵਾਨਾ



