Skip to content
Independent perspectives. Global stories.
BREAKING

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਸ਼ਾਹਕੋਟ ’ਚ ਅਕਾਲੀਆਂ ਨੇ ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ

Share this story

ਸ਼ਾਹਕੋਟ, 26 ਮਈ (ਸੁਰਿੰਦਰ ਸਿੰਘ ਖਾਲਸਾ)- 28 ਮਈ ਨੂੰ ਹੋਣ ਜਾ ਰਹੀ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਆਖਰੀ ਦਿਨ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ ’ਚ ਰੋਡ ਸ਼ੋਅ ਕੱਢਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦਾ ਰੋਡ ਸ਼ੋਅ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਮਲਸੀਆਂ ਤੋਂ ਅਰੰਭ ਹੋਇਆ। ਜਿਸ ’ਚ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕ੍ਰਮ ਸਿੰਘ ਮਜੀਠਿਆ, ਹੀਰਾ ਸਿੰਘ ਗਾਬੜੀਆ, ਰਿਪਜੀਤ ਸਿੰਘ ਬਰਾੜ, ਬਲਵਿੰਦਰ ਸਿੰਘ ਭੂੰਦੜ. ਵਿਰਸਾ ਸਿੰਘ ਵਲਟੋਹਾ, ਬੀਬੀ ਜਗੀਰ ਕੌਰ, ਅਮਰਜੀਤ ਸਿੰਘ ਚਾਵਲਾ, ਆਪ ਛੱਡ ਕੇ ਅਕਾਲੀ ਦਲ ’ਚ ਆਏ ਡਾ. ਅਮਰਜੀਤ ਸਿੰਘ ਥਿੰਦ, ਸੀ. ਡੀ. ਸਿੰਘ ਕੰਬੋਜ, ਕਾਂਗਰਸ ’ਚੋਂ ਆਏ ਸਾਬਕਾ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਕੰਗ, ਭਾਜਪਾ ਦੇ ਕਮਲ ਸ਼ਰਮਾਂ, ਮਨੋਰੰਜਨ ਕਾਲੀਆ, ਕੇ. ਡੀ. ਭੰਡਾਰੀ, ਤਰਸੇਮ ਲਾਲ ਮਿੱਤਲ, ਦੀਪਕ ਸ਼ਰਮਾਂ, ਜਤਿੰਦਰ ਪਾਲ ਸਿੰਘ, ਅਨੀਲ ਗੋਇਲ, ਸੰਜਮ ਮੈਸਨ ਤੇ ਰਾਹੁਲ ਕੌਸ਼ਲ ਆਦਿ ਸਣੇ ਵੱਡੀ ਗਿਣਤੀ ’ਚ ਹਾਜ਼ਰ ਅਕਾਲੀ-ਭਾਜਪਾ ਆਗੂਆਂ ਤੇ ਵਰਕਰ ਹਾਜ਼ਰ ਹੋਏ। ਇਸ ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ ਤੇ ਲੋਕ ਮਾਰੂ ਸਰਕਾਰ ਸਾਬਤ ਹੋ ਰਹੀ ਹੈ। ਚੋਣਾਂ ਦੌਰਾਨ ਵੱਡੇ-ਵੱਡੇ ਦਾਅਵੇ ਕਰ ਸੱਤਾ ’ਚ ਆਈ ਸਰਕਾਰ ਨੇ ਆਪਣੇ ਸਭ ਵਾਅਦੇ ਭੁੱਲਾ ਦਿੱਤੇ ਹਨ। ਇਕ ਵੀ ਚੋਣ ਵਾਅਦਾ ਪੂਰਾ ਕਰਨ ’ਚ ਸਰਕਾਰ ਨਾਕਾਮ ਸਾਬਤ ਹੋਈ ਹੈ। ਬਾਦਲ ਨੇ ਕਿਹਾ ਕਿ ਕਰਜ਼ ਮੁਆਫੀ ਦੇ ਨਾਮ ’ਤੇ ਵੀ ਸਰਕਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਜਿਨ੍ਹਾਂ ਕਿਸਾਨਾ ਦਾ ਸਰਕਾਰ ਨੇ ਕਰਜ਼ ਮੁਆਫ ਕੀਤਾ ਹੈ, ਉਹ ਰਕਮ ਕੁਝ ਕੁ ਰੁਪਇਆ ਦੀ ਹੀ ਸੀ। ਉਨ੍ਹਾਂ ਸ਼ਾਹਕੋਟ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ ’ਚ ਵੋਟਾਂ ਪਾ ਕੇ ਇਸ ਲੋਕ ਮਾਰੂ ਸਰਕਾਰ ਵਿਰੁੱਧ ਆਪਣਾ ਫਤਵਾ ਦੇਣ ਤਾਂ ਜੋ ਆਪਣੇ ਰਹਿੰਦੇ ਸਮੇਂ ਦੌਰਾਨ ਸਰਕਾਰ ਸ਼ਾਹਕੋਟ ’ਚ ਹੋਈ ਆਪਣੀ ਹਾਰ ਨੂੰ ਚੇਤੇ ਰੱਖਦੇ ਹੋਏ ਲੋਕ ਪੱਖੀ ਫੈਸਲੇ ਕਰਦੀ ਰਹੇ।

WRITTEN BY