Skip to content
Independent perspectives. Global stories.
BREAKING

ਡੈਮੋਕਰੈਟਿਕ ਪਾਰਟੀ ਆਫ ਇੰਡੀਆਂ ਵੱਲੋਂ ਕੀਤੀ ਗਈ ਅਹਿਮ ਮੀਟਿੰਗ

Share this story

ਅੰਮ੍ਰਿਤਸਰ, 26 ਮਾਰਚ (ਧਰਮਪਾਲ ਸਿੰਘ ਛਾਪਾ)- ਪਿੰਡ ਤਰਸਿੱਕਾ ਵਿਖੇ ਬਿਕਰਮਜੀਤ ਸਿੰਘ ਦੇ ਗ੍ਰਹਿ ਵਿਖੇ ਡੈਮੋਕਰੈਟਿਕ ਪਾਰਟੀ ਆਫ ਇੰਡੀਆਂ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਮੁੱਖ ਤੌਰ ਤੇ ਡੀ.ਪੀ.ਆਈ ਪਾਰਟੀ ਵੱਲੋਂ ਪੰਜਾਬ ਪ੍ਰਧਾਨ ਨਿਰਮਲ ਸਿੰਘ ਬਾਕਸਰ ਅਤੇ ਉਹਨਾਂ ਦੇ ਨਾਲ ਜਿਲਾਂ ਜਰਨਲ ਸੱਕਤਰ ਸਤਨਾਮ ਸਿੰਘ, ਜਿਲਾਂ ਉਪ ਪ੍ਰਧਾਨ ਵਿਜੇ ਭਾਰਤੀ, ਯੂਥ ਪ੍ਰਧਾਨ ਜੰਡਿਆਲਾ ਗੁਰੂ ਦਲਬੀਰ ਸਿੰਘ ਮੀਰਾ ਚੱਕ, ਦੱਖਣੀ ਹਲਕੇ ਦੇ ਇੰਚਾਰਜ਼ ਮੈਡਮ ਜੋਤੀ ਗਿੱਲ ਪਹੁੰਚੇ ਇਸ ਮੌਕੇ ਨਿਰਮਲ ਸਿੰਘ ਨੇ ਕਿਹਾ ਕਿ ਸਾਨੂੰ ਪੂਰੇ ਸਮੁਚੇ ਸਮਾਜ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਤੋਂ ਜਾਣੂ ਹੋ ਕੇ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਡੀ.ਪੀ.ਆਈ ਸਰਕਾਰ ਬਣਾ ਕੇ ਹਰ ਵਰਗ ਦਾ ਮਾਣ ਸਤਿਕਾਰ ਵਧਾਏਗੀ। ਇਸ ਮੌਕੇ ਜਗਦੀਪ ਸਿੰਘ, ਚਮਕੌਰ ਸਿੰਘ, ਹਰਿੰਦਰ ਸਿੰਘ, ਪਰਮਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਬਲਵੰਤ ਸਿੰਘ, ਲਖਵਿੰਦਰ ਸਿੰਘ, ਹਰਦੇਵ ਸਿੰਘ, ਅੰਗਰੇਜ ਸਿੰਘ, ਯਾਦਵਿੰਦਰ ਸਿੰਘ, ਤੇਜਿੰਦਰ ਸਿੰਘ, ਦਲਜੀਤ ਸਿੰਘ, ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ।

WRITTEN BY