Skip to content
Independent perspectives. Global stories.
BREAKING

ਹਰਿਆਣਾ ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰਨ ਦੀ ਦਿਸ਼ਾ ਵਿਚ ਹੋਰ ਰਾਜਾਂ ਦੀ ਤੁਲਨਾ ਵਿਚ ਹਾਂ-ਪੱਖੀ ਪਹਿਲ ਕਰ ਚੁੱਕਿਆ ਹੈ – ਖੇਤੀਬਾੜੀ ਮੰਤਰੀ

Share this story

ਚੰਡੀਗੜ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੁਗੱਣੀ ਕਰਨ ਦਾ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿਚ ਹਰਿਆਣਾ ਦੇਸ਼ ਦੇ ਹੋਰ ਰਾਜਾਂ ਦੀ ਤੁਲਣਾ ਵਿਚ ਪਹਿਲਾਂ ਹੀ ਹਾਂਪੱਖੀ ਪਹਿਲ ਕਰ ਚੁੱਕਿਆ ਹੈ। ਹਰਿਆਣਾ ਨੇ ਹੁਣ ਹਾਲੈਂਡ ਦੇ ਨਾਲ ਖੇਤੀਬਾੜੀ, ਬਾਗਬਾਨੀ ਮੱਛੀ ਪਾਲਣ, ਫੁਲ ਦੀ ਖੇਤੀ ਤੇ ਡੇਅਰੀ, ਖਾਰੇ ਪਾਣੀ ਦੀ ਵਰਤੋਂ ਤੇ ਜਲ ਸਰੋਤਾਂ ਨੂੰ ਮੁੜ ਬਹਾਲੀ ਦੇ ਖੇਤਰਾਂ ਵਿਚ ਸਹਿਯੋਗ ਵਧਾਉਣ ਦੇ ਵੱਲ ਵਿਸ਼ੇਸ਼ ਫ਼ੋਕਸ ਕੀਤਾ। ਸ੍ਰੀ ਧਨਖੜ ਨੇ ਕਿਹਾ ਕਿ ਕਲ ਹਾਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਦੇ ਨਵੀਂ ਦਿੱਲੀ ਦੇ ਦੌਰੇ ਦੇ ਦੌਰਾਨ ਉਨਾਂ ਦੀ ਮੌਜੂਦਗੀ ਵਿਚ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਹਰਿਆਣਾ ਦੀ ਕੌਮੀ ਰਾਜਧਾਨੀ ਖੇਤਰ ਦੇ ਬਾਜਾਰ ਦਾ ਨੇੜੇ ਹੋਣ ਦਾ ਫ਼ਾਇਤਾ ਹੋਵੇਗਾ ਅਤੇ ਅਸੀਂ ਕਿਸਾਨਾਂ ਦੀ ਆਮਦਨ ਨੂੰ ਘੱਟ ਤੋਂ ਘੱਟ 1 ਲੱਖ ਰੁਪਏ ਪ੍ਰਤੀ ਏਕੜ ਤਕ ਲੈ ਜਾਣ ਵਿਚ ਸਫ਼ਲ ਹੋਵਾਂਗੇ। ਇਹ ਖੇਤੀਬਾੜੀ ਦੇ ਨਾਲ-ਨਾਲ ਪਸ਼ੂਪਾਲਣ, ਡੇਅਰੀ ਮੱਛੀ ਪਾਲਣ ਤੋਂ ਹੀ ਸੰਭਵ ਹੋ ਸਕੇਗਾ, ਹਾਲੈਂਡ ਦਾ ਦੁੱਧ ਤੇ ਡੇਅਰੀ ਉਤਪਾਦ ਵਿਚ ਵਿਸ਼ਵ ਵਿਚ ਪਹਿਲਾ ਨੰਬਰ ਹੈ।ਸ੍ਰੀ ਧਨਖੜ ਨੇ ਕਿਹਾ ਕਿ ਹਾਲ ਹੀ ਉਹ ਵੀ ਵਫ਼ਦ ਦੇ ਨਾਲ ਹਾਲੈਂਡ ਦੇ ਦੌਰੇ ‘ਤੇ ਗਏ ਸਨ। ਹਾਲੈਂਡ ਵਾਗੋਨਿਨਜੇਨ ਯੂਨੀਵਰਸਿਟੀ ਵਿਚ ਸਥਿਤੀਆਂ ਦੇ ਅਨੁਰੂਪ ਮਨੁੱਖ ਸਿਹਤ ਧਿਆਨ ਵਿਚ ਰੱਖਦੇ ਹੋਏ ਖੁਰਾਕ ਪ੍ਰਣਾਲੀ ਨੂੰ ਮਾਨੀਟਰਿੰਗ ਕੀਤਾ ਜਾਂਦਾ ਹੈ। ਹਾਲੈਂਡ ਵਿਸ਼ਵ ਵਿਚ ਫ਼ੂਡ ਪਾਰਕ ਦੇ ਲਈ ਵੀ ਜਾਣਿਆ ਜਾਂਦਾ ਹੈ। ਹਰਿਆਣਾ ਵਿਚ ਜੀ.ਟੀ. ਰੋਡ ‘ਤੇ ਫ਼ੂਡ ਪਾਰਕ ਵਿਕਸਿਤ ਕੀਤੇ ਜਾਣ ਦੀ ਵੀ ਸੰਭਾਵਨਾਵਾਂ ਹਨ। ਮੀਟਿੰਗ ਵਿਚ ਹਾਲੈਂਡ ਦੇ ਨਾਲ ਸਮਝੌਤੇ ਨੂੰ ਅੱਗੇ ਵਧਾਉਣ ਦੇ ਲਈ ਹਰਿਆਣਾ ਵੱਲੋਂ ਗਠਨ ਕਾਰਜ ਸਮੂਹ ਦੇ ਮੈਂਬਰ ਵਿਚ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਤੇ ਮਹਾਰਾਣਾ ਪ੍ਰਤਾਪ ਬਾਵਬਾਨੀ ਯੂਨੀਵਰਸਸਿਟੀ, ਕਰਨਾਲ ਦੇ ਵਾਇਸ ਚਾਂਸਲਰ ਡਾ. ਕੇ.ਪੀ. ਸਿੰਘ, ਕੌਮੀ ਬਾਗਬਾਨੀ ਮਿਸ਼ਨ ਦੇ ਮਿਸ਼ਨ ਨਿਦੇਸ਼ਕ ਡਾ. ਬੀ.ਐਸ. ਸਹਿਰਾਵਤ, ਸੰਯੁਕਤ ਨਿਦੇਸ਼ਕ ਡਾ. ਰਣਬੀਰ ਸਿੰਘ ਅਤੇ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਸਿਟੀ, ਕਰਨਾਲ ਦੇ ਡੀਨ ਡਾ. ਐਸ. ਕੇ. ਸਹਿਰਾਵਤ ਵੀ ਮੌਜੂਦ ਸਨ।

WRITTEN BY