ਰੇਲਵੇ ਸਟੇਸ਼ਨ ਉੱਤੇ ਮਾਂ ਡੇਢ ਮਹੀਨੇ ਦੀ ਬੱਚੀ ਛੱਡ ਕੇ ਫਰਾਰ

ਗਿੱਦੜਬਾਹਾ, 24 ਫਰਵਰੀ (ਪੀ.ਟੀ.)-ਸੋਮਵਾਰ ਦੀ ਦੁਪਹਿਰ ਸਥਾਨਕ ਰੇਲਵੇ ਸਟੇਸ਼ਨ ’ਤੇ ਇੱਕ ਮਾਂ ਅਪਣੀ ਕਰੀਬ ਡੇਢ ਮਹੀਨੇ ਦੀ ਬੱਚੀ ਨੂੰ ਰੇਲਵੇ ਸਟੇਸ਼ਨ ’ਤੇ ਲਾਵਾਰਿਸ ਹਾਲਤ ਵਿੱਚ ਛੱਡ ਕੇ ਫਰਾਰ ਹੋ ਗਈ। ਉਸ ਦੇ ਕੋਲ ਬੈਠੇ ਇੱਕ ਹੋਰ ਯਾਤਰੀ ਨੇ ਉਕਤ ਬੱਚੀ ਨੂੰ ਰੋਂਦੀ ਦੇਖ ਕੇ ਜੀ.ਆਰੀ.ਪੀ. ਪੁਲਿਸ ਨੂੰ ਸੂਚਿਤ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮਨੀਸ਼ ਨਾਂਅ ਦੇ ਕਿਸੇ ਯਾਤਰੀ ਨੇ ਦੱਸਿਆ ਕਿ ਉਹ ਵੈਟਿੰਗ ਹਾਲ ਵਿੱਚ ਬੈਠਾ ਮਲੋਟ ਜਾਣ ਵਾਲੀ ਗੱਡੀ ਦੀ ਉਡੀਕ ਕਰ ਰਿਹਾ ਸੀ ਕਿ ਉਸ ਦੇ ਕੋਲ ਇੱਕ ਔਰਤ ਅਪਣੀ ਛੋਟੀ ਬੱਚੀ ਨਾਲ ਆ ਕੇ ਬੈਠੀ ਅਤੇ ਕੁਝ ਸਮੇਂ ਬਾਅਦ ਉਕਤ ਔਰਤ ਅਪਣੀ ਬੱਚੀ ਨੂੰ ਇਕੱਲੇ ਸਟੇਸ਼ਨ ’ਤੇ ਛੱਡ ਕੇ ਚਲੀ ਗਈ।ਕਾਫੀ ਸਮੇਂ ਤੱਕ ਜਦੋਂ ਔਰਤ ਵਾਪਿਸ ਨਾ ਆਈ ਤਾ ਬੱਚੀ ਨੂੰ ਰੋਂਦਾ ਵੇਖ ਮੁਨੀਸ਼ ਨੇ ਬੱਚੀ ਨੂੰ ਸੰਭਾਲਿਆ ਅਤੇ ਇਸ ਦੀ ਸੂਚਨਾ ਜੀ.ਆਰ.ਪੀ. ਪੁਲਿਸ ਨੂੰ ਦਿੱਤੀ ਅਤੇ ਜੀ.ਆਰ.ਪੀ. ਦੇ ਸੁਰਿੰਦਰ ਸਿੰਘ ਨੇ ਮੌਕੇ ’ਤੇ ਪੁੱਜ

ਕੇ ਉਕਤ ਬੱਚੀ ਨੂੰ ਕਬਜ਼ੇ ਵਿੱਚ ਲਿਆ ਅਤੇ ਵਿਵੇਕ ਆਸ਼ਰਮ ਦੀ ਐਂਬੂਲੈਂਸ ਮੰਗਵਾ ਕੇ ਉਸ ਨੂੰ ਸਿਵਲ ਹਸਪਤਾਲ ਵਿੱਚ ਜਾਂਚ ਲਈ ਭਿਜਵਾਇਆ।

Send this to a friend