ਜ¦ਧਰ, 24 ਫਰਵਰੀ (ਪੀ.ਟੀ.ਬਿਊਰੋ)-ਬੀ.ਐਸ.ਐਫ.ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਦੀ ਰਾਜਾਤਾਲ ਸਰਹੱਦੀ ਚੌਂਕੀ ਨੇੜੇ ਹੈਰੋਇਨ ਦੇ 10 ਪੈਕੇਟ ਬਰਾਮਦ ਕੀਤੇ ਹਨ। ਬੀ.ਐਸ.ਐਫ. ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ. ਅਜੇ ਕੁਮਾਰ ਤੋਮਰ ਅਤੇ ਡੀ.ਆਈ.ਜੀ. ਐਮ.ਐਫ. ਫਾਰੂਕੀ ਵੱਲੋਂ ਪਾਕਿਸਤਾਨ ਨਾਲ ਲੱਗਦੀ ਪੰਜਾਬ ਸਰਹੱਦ ਉਤੇ ਨਸ਼ੀਲੇ ਪਦਾਰਥਾ ਦੀ ਸਮਗ¦ਿਗ ‘ਤੇ ਕਾਬੂ ਪਾਉਣ ਤੇ ਧੁੰਦਲੇ ਮੌਸਮ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਚੌਕਸੀ ਦੇ ਦਿਸ਼ਾ ਨਿਰਦੇਸ ਜਾਰੀ ਕੀਤੇ ਹੋਏ ਹਨ। ਅੱਜ ਤੜਕੇ ਰਾਜਾਤਾਲ ਸਰਹੱਦੀ ਚੌਂਕੀ ਨੇੜੇ ਬੀ.ਐਸ.ਐਫ. ਦੇ ਜਵਾਨਾਂ ਨੇ ਕੁਝ ਸ਼ੱਕੀ ਹੱਲਚਲ ਮਹਿਸੂਸ ਕੀਤੀ। ਜਵਾਨਾਂ ਵੱਲੋਂ ਵੰਗਾਰੇ ਜਾਣ ਦੇ ਬਾਵਜੂਦ ਸਰਹੱਦ ਪਾਰ ਤੋਂ ਕੰਡਿਆਲੀ ਤਾਰ ਵੱਲ ਇੱਕ ਪਲਾਸਟਿਕ ਪਾਈਪ ਭੇਜੀ ਗਈ। ਬੀ.ਐਸ.ਐਫ. ਦੇ ਜਵਾਨਾਂ ਨੇ ਸਵੈ ਰੱਖਿਆ ਵਾਸਤੇ ਗੋਲੀ ਚਲਾਈ ਜਿਸ ਦੇ ਸਿੱਟੇ ਵਜੋਂ ਸਮਗਰਲਰ ਹਨੇਰੇ ਅਤੇ ਗਹਿਰੀ ਧੁੰਦ ਦਾ
ਫਾਇਦਾ ਉਠਾਉਂਦੇ ਹੋਏ ਦੌੜਨ ਵਿੱਚ ਕਾਮਯਾਬ ਹੋ ਗਏ। ਅੱਜ ਸਵੇਰੇ ਪਲਾਸਟਿਕ ਪਾਈਪ ਦੀ ਤਲਾਸੀ ਲਏ ਦੌਰਾਨ ਕੱਪੜੇ ਦੇ ਬੈਗ ਵਿੱਚ ਹੈਰੋਇਨ ਦੇ ਦਸ ਪੈਕੇਟ ਬਰਾਮਦ ਕੀਤੇ ਗਏ। ਇਹ ਪਲਾਸਟਿਕ ਪਾਈਪ ਕੌਮਾਂਤਰੀ ਸਰਹੱਦ ਦੇ ਭਾਰਤੀ ਖੇਤਰ ਦੇ ਤਕਰੀਬਨ 300 ਮੀਟਰ ਦੀ ਦੂਰੀ ਉਤੇ ਸੀ।