Skip to content
Independent perspectives. Global stories.
BREAKING

ਅਮਰਗੜ੍ਹ ਪੁਲਿਸ ਨੂੰ ਵੱਡੀ ਸਫ਼ਲਤਾ-ਚੋਰੀ ਦੇ ਸਮਾਨ ਸਮੇਤ ਤਿੰਨ ਕਾਬੂ

Share this story

ਅਮਰਗੜ੍ਹ, 23 ਮਈ (ਸੁਖਵਿੰਦਰ ਸਿੰਘ ਅਟਵਾਲ)- ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਚੱਲਦਿਆਂ ਅਮਰਗੜ੍ਹ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਿਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਚੋਰੀ ਦੀਆਂ ਵੱਖ-ਵੱਖ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਚੋਰੀ ਕੀਤੇ ਸਮਾਨ ਸਮੇਤ ਦਬੋਚ ਦਿਆਂ ਗ੍ਰਿਫ਼ਤਾਰ ਕੀਤਾ ਗਿਆ।ਥਾਣਾ ਅਮਰਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਲਵਿੰਦਰ ਸਿੰਘ ਚੀਮਾਂ ਉਪ ਕਪਤਾਨ ਪੁਲਿਸ ਅਹਿਮਦਗੜ੍ਹ ਨੇ ਦੱਸਿਆ ਕਿ ਗੁਰਭਜਨ ਸਿੰਘ ਥਾਣਾ ਮੁਖੀ ਅਮਰਗੜ੍ਹ ਅਤੇ ਸਹਾਇਕ ਥਾਣੇਦਾਰ ਪਵਿੱਤਰ ਸਿੰਘ ਚੌਂਕੀ ਇੰਚਾਰਜ਼ ਹਿੰਮਤਾਨਾ ਦੀ ਮਿਹਨਤ ਸਦਕਾ ਅਮਰਗੜ੍ਹ ਪੁਲਿਸ ਨੇ ਪਿਛਲੇ ਦਿਨੀ ਪਿੰਡ ਸਾਦਤਪੁਰ ਵਿਖੇ ਬੀ.ਕੇ.ਐਸੋਸੀਏਟ ਗਡਾਉਂਨ ਵਿੱਚ ਵੜਕੇ ਰਾਤ ਸਮੇਂ ਚੋਰੀ ਅਤੇ ਲੁੱਟਾਂ-ਖੋਹਾਂ ਕਰਨ ਵਾਲ਼ੇ ਤਿੰਨ ਵਿਅਕਤੀਆਂ ਨੂੰ ਲਗਾਏ ਨਾਕੇ ਦੌਰਾਨ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਅਤੇ ਲੁੱਟ ਦਾ ਸਮਾਨ ਬਰਾਮਦ ਕੀਤਾ ਹੈ।ਉਨ੍ਹਾਂ ਦੱਸਿਆ ਕਿ ਗਡਾਊਂਨ ਦੇ ਮਾਲਕ ਸੱਤਪਾਲ ਭਟੇਜਾ ਪੁੱਤਰ ਜਗਦੀਸ ਭਟੇਜਾ ਮਾਲੇਰਕੋਟਲਾ ਦੀ ਕੁੱਟ-ਮਾਰ ਕਰਨ ਵਾਲ਼ੇ ਕਥਿਤ ਦੋਸ਼ੀ ਬੂਟਾ ਖ਼ਾਂ ਪੁੱਤਰ ਭੂਰਾ ਖ਼ਾਂ ਵਾਸੀ ਹਿੰਮਤਾਨਾ, ਸਰਦਾਰ ਅਲ਼ੀ ਪੁੱਤਰ ਫਜ਼ਲ ਦੀਨ ਵਾਸੀ ਹਥੋਆ ਅਤੇ ਸੁਧੀਰ ਪੁੱਤਰ ਯੂਸਫ਼ ਵਾਸੀ ਹਿੰਮਤਾਨਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਖੋਹੇ 3 ਲੱਖ ਰੂਪੈ, ਇੱਕ ਸੋਨੇ ਦੀ ਚੈਨ, ਦੋ ਮੋਬਾਇਲ ਫ਼ੋਨ ਅਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਸਮੇਂ ਵਰਤੇ ਗਏ ਮੋਟਰਸਾਇਕਲ ਅਤੇ ਹਥਿਆਰ (ਦਾਹ ਅਤੇ ਸੱਬਲ਼) ਬਰਾਮਦ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਬੂਟਾ ਖ਼ਾਂ ਖਿਲਾਫ਼ 1997 ਵਿਚ ਥਾਣਾ ਅਮਰਗੜ੍ਹ ਵਿਖੇ 2 ਕਿੱਲੋਂ ਅਫ਼ੀਮ ਦਾ ਪਰਚਾ, 2005 ਵਿਚ ਥਾਣਾ ਤਪਾ ਵਿਖੇ 13 ਬੋਤਲਾ ਸਰਾਬ ਦਾ, 2005 ਵਿਚ ਹੀ ਥਾਣਾ ਅਮਰਗੜ੍ਹ ਵਿਖੇ 520 ਗ੍ਰਾਮ ਅਫੀਮ, 2016 ਵਿਚ ਥਾਣਾ ਮਾਲੇਰਕੋਟਲਾ ਵਿਖੇ 420 ਗ੍ਰਾਮ ਅਫ਼ੀਮ ਅਤੇ 2017 ਵਿਚ ਥਾਣਾ ਅਮਰਗੜ੍ਹ ਵਿਖੇ 2520 ਬੋਤਲਾਂ (210 ਪੇਟੀਆਂ) ਸਰਾਬ ਚੰਡੀਗੜ੍ਹ ਮਾਰਕਾ ਦਾ ਪਰਚਾ ਦਰਜ਼ ਹੋਇਆ ਸੀ, ਜਿਸ ਵਿਚ ਦੋਸ਼ੀ ਮੌਕੇ ਦਾ ਫ਼ਾਇਦਾ ਉਠਾਉਦਿਆਂ ਭੱਜਣ ਵਿੱਚ ਸਫ਼ਲ ਹੋ ਗਿਆ ਸੀ ਅਤੇ ਪੁਲਿਸ ਉਸਦੀ ਭਾਲ਼ ਵਿੱਚ ਜੁਟੀ ਹੋਈ ਸੀ।ਇਸ ਮੌਕੇ ਸਬ-ਇੰਸਪੈਕਟਰ ਅਮਨਦੀਪ ਕੌਰ, ਪਵਿੱਤਰ ਸਿੰਘ ਚੌਕੀ ਇੰਚਾਰਜ ਹਿੰਮਤਾਨਾ, ਮੁੱਖ ਮੁਨਸੀ ਪਰਮਜੀਤ ਸਿੰਘ ਆਦਿ ਹਾਜ਼ਰ ਸਨ।

WRITTEN BY