Skip to content
Independent perspectives. Global stories.
BREAKING

ਸ੍ਰੀ ਬਾਲਾ ਜੀ ਇਛਾ ਪੂਰਤੀ ਮੰਦਰ ਭਾਗੀ ਵਾਂਦਰ ਵਿਖੇ ਚੌਥਾ ਵਿਸ਼ਾਲ ਭੰਡਾਰਾ ਅਤੇ ਜਾਗਰਨ 26 ਨੂੰ

Share this story

ਤਲਵੰਡੀ ਸਾਬੋ, 23 ਮਈ (ਰਾਮ ਰੇਸ਼ਮ ਸ਼ਰਨ)- ਨਜ਼ਦੀਕੀ ਪਿੰਡ ਭਾਗੀ ਵਾਂਦਰ ਵਿਖੇ ਉਸਾਰੀ ਅਧੀਨ ਸ੍ਰੀ ਬਾਲਾ ਜੀ ਇਛਾ ਪੂਰਤੀ ਮੰਦਰ ਵਿਖੇ ਸ੍ਰੀ ਬਾਲਾ ਜੀ ਦਾ ਚੌਥਾ ਵਿਸ਼ਾਲ ਭੰਡਾਰਾ ਅਤੇ ਜਾਗਰਣ 26 ਮਈ ਦਿਨ ਸ਼ਨੀਵਾਰ ਨੂੰ ਪੂਰਨ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਉਕਤ ਜਾਣਕਾਰੀ ਦਿੰਦਿਆਂ ਸ੍ਰੀ ਬਾਲਾ ਜੀ ਇਛਾ ਪੂਰਤੀ ਮੰਦਰ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਦਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਭਾਗੀਵਾਂਦਰ ਦੀ ਇਸ ਨਹਿਰ ਉਪਰ ਬਾਂਨਰ ਸੈਨਾ ਵਡੀ ਗਿਣਤੀ ਵਿਚ ਵਾਸ ਕਰਦੀ ਹੈ ਅਤੇ ਇਸ ਥਾਂ ਤੇ ਪਿਛਲੇ ਲੰਮੇ ਸਮੇਂ ਤੋਂ ਹੀ ਭਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਰਹੀਆਂ ਹਨ ਜਿਸ ਕਾਰਨ ਹਰ ਰੋਜ਼ ਹੀ ਭਗਤਾਂ ਦਾ ਵਡਾ ਤਾਂਤਾ ਇਸ ਜਗ੍ਹਾ ਤੇ ਲਗਿਆ ਰਹਿੰਦਾ ਹੈ ਅਤੇ ਜਿਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਈਆਂ ਹੁੰਦੀਆਂ ਹਨ ਉਹ ਇਸ ਜਗਾ ਤੇ ਬਾਨਰ ਸੈਨਾ ਦੀ ਸੇਵਾ ਕਰਨ ਲਈ ਆਉਂਦੇ ਹਨ ਅਤੇ ਭਗਤਾਂ ਦੀ ਇਛਾ ਅਤੇ ਵਿਸ਼ਵਾਸ ਨੂੰ ਵੇਖਦਿਆਂ ਸੁਸਾਇਟੀ ਵਲੋਂ ਇਸ ਜਗ੍ਹਾ ਤੇ ਮੰਦਰ ਦੀ ਉਸਾਰੀ ਕੀਤੀ ਜਾ ਰਹੀ ਹੈ । ਅਹੁਦੇਦਾਰਾਂ ਨੇ ਦਸਿਆ ਕਿ ਭਾਰਤੀ ਸਨਾਤਨ ਧਰਮ ਮਹਾਂਵੀਰ ਦਲ , ਹਰੀ ਸ਼ੰਕਰ ਚਰਨ ਪਾਦੁਕਾ ਸੇਵਾ ਦਲ ਬਠਿੰਡਾ, ਦਿਵਯ ਜਿਓਤੀ ਜਾਗਰਨ ਸੰਸਥਾਨ ਬਠਿੰਡਾ, ਪੀਰਖਾਨਾ ਸੇਵਾ ਸਮਿਤੀ ਸੰਗਰੀਆ, ਮਨੀਮਹੇਸ਼ ਜਾਗਰਣ ਮੰਡਲ ਬਠਿੰਡਾ, ਬਾਲਾ ਜੀ ਸੰਕੀਰਤਨ ਗਰੁਪ ਬਠਿੰਡਾ, ਸ੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਬਠਿੰਡਾ, ਸ੍ਰੀ ਸਾਲਾ ਸਰ ਸੇਵਾ ਸਮਿਤੀ ਰਾਮਾ ਮੰਡੀ, ਸ੍ਰੀ ਸ਼ਾਮ ਪ੍ਰਚਾਰ ਮੰਡਲ ਬਠਿੰਡਾ, ਸ੍ਰੀ ਗਊਸ਼ਾਲਾ ਕਮੇਟੀ ਬਠਿੰਡਾ, ਸ੍ਰੀ ਹਰ ਹਰ ਮਹਾਂਦੇਵ ਕਾਵੜ ਸੰਘ, ਦੀ ਰਾਮਾਂ ਸਹਾਰਾ ਵੈਲਫੇਅਰ ਕਲਬ, ਗੁਡ ਵੈਲਫੇਅਰ ਸਪੋਰਟਸ ਕਲਬ ,ਅਗਰਵਾਲ ਸਭਾ ਮੌੜ ਮੰਡੀ ਅਤੇ ਡੇਰਾ ਦਾਦੂ ਪੰਥੀ ਤੋਂ ਇਲਾਵਾ ਗ੍ਰਾਮ ਪੰਚਾਇਤ ਭਾਗੀਵਾਂਦਰ, ਗ੍ਰਾਮ ਪੰਚਾਇਤ ਜੀਵਨ ਸਿੰਘ ਵਾਲਾ, ਗ੍ਰਾਮ ਪੰਚਾਇਤ ਚਠੇਵਾਲਾ, ਗ੍ਰਾਮ ਪੰਚਾਇਤ ਕੋਟ ਸ਼ਮੀਰ ਅਤੇ ਗ੍ਰਾਮ ਪੰਚਾਇਤ ਮਾਹੀ ਨੰਗਲ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਜਾਗਰਣ ਵਿਚ ਗਾਇਕ ਬਬਲੀ ਸ਼ਰਮਾ, ਗਾਇਕਾ ਕੁਆਰੀ ਗੁੰਜਨ ਫ਼ਤਿਹਾਬਾਦ ਅਤੇ ਗਾਇਕਾ ਪੂਜਾ ਸ਼ਰਮਾ ਵਲੋਂ ਸ੍ਰੀ ਬਾਲਾ ਜੀ ਦਾ ਗੁਣਗਾਨ ਕੀਤਾ ਜਾਵੇਗਾ।

WRITTEN BY