Skip to content
Independent perspectives. Global stories.
BREAKING

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 21 ਮੈਂਬਰੀ ਸਿਖ ਸੈਂਸਰ ਬੋਰਡ ਦਾ ਗਠਨ

Share this story

ਅੰਮ੍ਰਿਤਸਰ, 22 ਮਈ (ਪੰਜਾਬ ਟਾਇਮਜ਼ ਬਿਊਰੋ)- ਸਿਖ ਵਿਸ਼ਿਆਂ ‘ਤੇ ਬਣਨ ਵਾਲੀਆਂ ਡਾਕੂਮੈਂਟਰੀ, ਫ਼ੀਚਰ, ਐਨੀਮੇਸ਼ਨ ਫਿਲਮਾਂ ਨੂੰ ਪਾਸ ਕਰਨ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਨੇ 21 ਮੈਂਬਰੀ ਸਿਖ ਸੈਂਸਰ ਬੋਰਡ ਸਥਾਪਿਤ ਕਰ ਦਿਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਨੇ ਇਹ ਫੈਸਲਾ ਫ਼ਿਲਮ ਨਿਰਮਾਤਾਵਾਂ ਵਲੋਂ ਸਿਖ ਧਰਮ ਸਬੰਧੀ ਬਣਾਈਆ ਜਾ ਰਹੀਆਂ ਫਿਲਮਾ ‘ਚ ਪ੍ਰਰਿਵਾਰਕ ਸ਼ਖਸੀਅਤਾ ਦੇ ਰੋਲ ਨਿਭਾਉਣ ਕਾਰਨ ਅਤੇ ਸਿਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਕਰਕੇ ਪੈਦਾ ਹੁੰਦੇ ਵਾਦ-ਵਿਵਾਦ ਨੂੰ ਮੁਖ ਰਖਦਿਆਂ ਹੋਇਆ ਕੀਤਾ ਗਿਆ ਹੈ ਤਾਂ ਕਿ ਅਗੋਂ ਕਿਸੇ ਵੀ ਕਿਸਮ ਦਾ ਕੋਈ ਵੀ ਵਿਵਾਦ ਨਾ ਪੈਦਾ ਹੋਵੇ।
ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਜਾਰੀ ਕੀਤਾ ਹੈ ਕਿ ਸਿਖ ਧਰਮ ਨਾਲ ਸੰਬੰਧਿਤ ਕੋਈ ਵੀ ਫਿਲਮ, ਨਾਟਕ ਆਦਿ ਬਣਾਉਣ ਤੋਂ ਪਹਿਲਾਂ ਡਾਇਰੈਕਟਰਾਂ ਲਈ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ। ਜਿਸ ਤੋਂ ਬਾਅਦ ਸੈਂਸਰ ਬੋਰਡ ਵਲੋਂ ਹਰੀ ਝੰਡੀ ਮਿਲਣ ‘ਤੇ ਹੀ ਸਿਖ ਧਰਮ ਸਬੰਧੀ ਦ੍ਰਿਸ਼ ਫਿਲਮਾਏ ਜਾ ਸਕਦੇ ਹਨ।ਬੋਰਡ ਦੇ ਕੋਆਰਡੀਨੇਟਰ ਸਿਮਰਜੀਤ ਸਿੰਘ ਮੀਤ ਸਕਤਰ ਨੂੰ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਚੁਣਿਆ ਗਿਆ ਹੈ।

WRITTEN BY