ਨਵੀਂ ਦਿੱਲੀ- ਦੇਸ਼ ਵਿਚ ਬੇਚੈਨ ਰਾਜਨੀਤਕ ਹਾਲਤ, ਖਤਰੇ ਵਿਚ ਪਈ ਧਰਮਨਿਰਪਖਤਾ ਅਤੇ 2019 ਦੇ ਆਮ ਚੋਣ ਲਈ ਦਿਲੀ ਦੇ ਆਰਕਬਿਸ਼ਪ ਨੇ ਪੱਤਰ ਜਾਰੀ ਕਰ ਇਸਾਈ ਫਿਰਕੇ ਨਾਲ ਜੁੜ੍ਹੇ ਲੋਕਾਂ ਨੂੰ ਹਰ ਸ਼ੁਕਰਵਾਰ ਵਰਤ ਰੱਖਣ ਦੀ ਅਪੀਲ ਕੀਤੀ ਹੈ। ਇਸ ਅਪੀਲ ਉਤੇ ਭਾਜਪਾ ਵਲੋਂ ਡੂੰਘੀ ਨਰਾਜਗੀ ਵੀ ਜਤਾਈ ਗਈ।ਦਿੱਲੀ ਦੇ ਆਰਕਬਿਸ਼ਪ ਅਨਿਲ ਜੋਸੇਫ ਥਾਮਸ ਕਾਉਟੋ ਨੇ ਦਿਲੀ ਦੇ ਸਾਰੇ ਗਿਰਜਾ ਘਰਾਂ ਅਤੇ ਪਾਦਰੀਆਂ ਨੂੰ ਖਤ ਲਿਖਕੇ ਕਿਹਾ ਹੈ ਕਿ, ਅਸੀਂ ਇਕ ਅਜੀਬ ਜਿਹੇ ਰਾਜਨੀਤਿਕ ਮਾਹੌਲ ਵਿੱਚ ਰਹਿ ਰਹੇ ਹਾਂ ਜਿਸ ਕਾਰਨ ਸਾਡੇ ਸੰਵਿਧਾਨ ਦੇ ਲੋਕਤੰਤਰਿਕ ਮੁਲਾਂ ਅਤੇ ਦੇਸ਼ ਦੀ ਧਰਮਨਿਰਪਖ ਛਾਪ ਉਤੇ ਸੰਕਟ ਮੰਡਰਾਉਣ ਲਗਾ ਹੈ।ਉਨ੍ਹਾਂਨੇ ਸਾਰੇ ਇਸਾਈਆਂ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਦੇਸ਼ ਵਿਚ ਇਕ ਸਾਲ ਦੇ ਅੰਦਰ ਹੋਣ ਵਾਲੇ ਆਮ ਚੋਣ ਨੂੰ ਵੇਖਦੇ ਹੋਏ ਵਰਤ ਰਖੋ।
ਆਰਕਬਿਸ਼ਪ ਦੀ ਚਿੱਠੀ: ਦੇਸ਼ ’ਚ ਸੰਕਟ-ਭਾਜਪਾ ਭੜਕੀ



