ਸੁਨੰਦਾ ਦਾ ਨੱਕ ਘੁੱਟ ਕੇ ਮੂੰਹ ’ਚ ਪਾਇਆ ਸੀ ਜ਼ਹਿਰ

image ਨਵੀਂ ਦਿੱਲੀ, 24 ਫਰਵਰੀ (ਪੀ.ਟੀ.)-ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਭਾਜਪਾ ਦੇ ਇੱਕ ਨੇਤਾ ਨੇ ਦੋਸ਼ ਲਗਾਇਆ ਹੈ ਕਿ ਸੁਨੰਦਾ ਦੀ ਮੌਤ ਕੁਦਰਤੀ ਨਹੀਂ ਸੀ, ਸਗੋਂ ਉਸ ਪਿੱਛੇ ਇੱਕ ਵੱਡੀ ਸਾਜ਼ਿਸ਼ ਸੀ। ਭਾਜਪਾ ਨੇਤਾ ਸੁਬਰਾਮਣਯਮ ਸਵਾਮੀ ਨੇ ਕਿਹਾ ਹੈ ਕਿ ਥਰੂਰ ਦੀ ਪਤਨੀ ਦਾ ਕਤਲ ਹੋਇਆ ਸੀ। ਇਹ ਦਾਅਵੇ ਉਨ੍ਹਾਂ ਨੇ ਹਵਾ ਵਿੱਚ ਨਹੀਂ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋੜ ਪੈਣ ’ਤੇ ਉਹ ਇਨ੍ਹਾਂ ਦਾਅਵਿਆਂ ਨੂੰ ਸਾਬਤ ਕਰਨ ਲਈ ਸਬੂਤ ਵੀ ਪੇਸ਼ ਕਰ ਸਕਦੇ ਹਨ। ਸਵਾਮੀ ਨੇ ਟਵੀਟ ਕਰਕੇ ਕਿਹਾ ਕਿ ਸੁਨੰਦਾ ਦੇ ਪੇਟ ਤੋਂ ਲੈ ਕੇ ਉ¤ਪਰ ਤੱਕ ਕਈ ਥਾਵਾਂ ’ਤੇ ਗੰਭੀਰ ਜ਼ਖਮ ਸਨ। ਉਨ੍ਹਾਂ ਨੇ ਕਿਹਾ ਕਿ ਸੁਨੰਦਾ ਦਾ ਨੱ

ਕ ਘੁੱਟ ਕੇ ਮੂੰਹ ਖੋਲ੍ਹਿਆ ਗਿਆ ਸੀ ਅਤੇ ਮੂੰਹ ਵਿੱਚ ਰੂਸੀ ਜ਼ਹਿਰ ਪਾਇਆ ਗਿਆ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ।

Send this to a friend