Skip to content
Independent perspectives. Global stories.
BREAKING

ਘਰ ’ਚੋਂ 14 ਤੋਲੇ ਸੋਨਾ ਚੋਰੀ

Share this story

ਫਿਰੋਜ਼ਸ਼ਾਹ, 21 ਮਈ (ਗੁਰਤਾਰ ਸਿੰਘ ਸਿਧੂ)- ਇਥੋਂ ਨਜਦੀਕੀ ਪੈਦੇ ਪਿੰਡ ਭੰਬਾ ਲੰਡਾ ਵਿਖੇ ਘਰ ਵਿਚੋਂ 14 ਤੋਲੇ ਸੋਨਾ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਨਾ ਘੱਲ ਖੁਰਦ ਪੁਲਿਸ ਵਲੋਂ ਅਮਨਦੀਪ ਸਿੰਘ ਪੁਤਰ ਕੇਵਲ ਸਿੰਘ ਵਾਸੀ ਪਿੰਡ ਭੰਬਾ ਲੰਡਾ ਦੇ ਬਿਆਨਾ ਦੇ ਆਧਾਰ ਤੇ ਮੁਕਦਮਾ ਨੰ 70 ਆਈ ਪੀ ਸੀ ਧਾਰਾ 457,380 ਤਹਿਤ ਦਰਜ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਪੜਤਾਲੀਆ ਅਫਸਰ ਸਹਾਇਕ ਸਬ ਇੰਸਪੈਕਟਰ ਸ. ਬਲਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਕੇਵਲ ਸਿੰਘ ਨੇ ਉਹਨਾ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਮਾਤਾ ਦੀ ਮੌਤ ਹੋਈ ਸੀ ਜਿਸ ਕਾਰਨ ਉਹਨਾ ਦੇ ਪਰਿਵਾਰਿਕ ਮੈਂਬਰ ਨਾਲ ਦੁਖ ਸਾਂਝਾ ਕਰਨ ਲਈ ਲੋਕਾ ਦਾ ਘਰ ਵਿਚ ਆਉਣਾ-ਜਾਣਾ ਰਿਹਾ ਭੋਗ ਉਪਰੰਤ ਉਹਨਾਂ ਨੂੰ ਪਤਾ ਲਗਾ ਕਿ ਘਰ ਵਿਚੋਂ ਕੋਈ 14 ਤੋਲੇ ਸੋਨਾ ਚੋਰੀ ਕਰਕੇ ਲੈ ਗਿਆ ਹੈ। ਇਸ ਸਬੰਧੀ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

WRITTEN BY