ਮਹਿਰਾਜ, 21 ਮਈ(ਲੱਖਾ ਹਰੀ/ਮਨਦੀਪ ਢੀਂਗਰਾ)- ਨੇੜਲੇ ਪਿੰਡ ਮਹਿਰਾਜ ਵਿਖੇ ਸਿੱਧ ਬਾਬਾ ਤਿਲਕ ਰਾਏ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਡੇਰਾ ਭਾਈ ਮਸਤਾਨ ਸਿੰਘ ਵਿਖੇ ਮੁਫਤ ਫਿਜੀਓਥਰੈਪੀ ਕੈਂਪ ਡਾਕਟਰ ਸੁਤੰਤਰ ਸਿੰਘ ਦੀ ਅਗਵਾਈ ਵਿਚ ਲਗਾਇਆ ਗਿਆ।ਕੈਪ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੇ ਮਰੀਜਾਂ ਦੀਆਂ ਵੱਖ-ਵੱਖ ਬਿਮਾਰੀਆਂ ਦਾ ਚੈਕਅਪ ਕਰਕੇ ਆਧੁਨਿਕ ਮਸ਼ੀਨਾ ਨਾਲ ਇਲਾਜ ਕੀਤਾ ਗਿਆ। ਇਸ ਦੌਰਾਨ ਡਾਕਟਰਾਂ ਨੇ ਮਰੀਜਾਂ ਨੂੰ ਕਸਰਤ ਕਰਨ ਦੀ ਵਿਧੀ ਬਾਰੇ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਕਸਰਤ ਕਰਨ ਨਾਲ ਘਰ ਬੈਠੇ ਆਪਣਾ ਇਲਾਜ ਆਪ ਕਰ ਸਕਦੇ ਹੋ। ਉਨਾ ਕਿਹਾ ਕਿ ਤੰਦਰੁਸਤ ਵਿਅਕਤੀ ਨੂੰ ਵੀ ਰੋਜਾਨਾ ਕਸਰਤ ਕਰਨੀ ਚਾਹੀਦੀ ਹੇ ਤਾਂ ਜੋ ਸ਼ਰੀਰ ਨੂੰ ਨਿਰੋਗ ਰੱਖਿਆ ਜਾ ਸਕੇ। ਕੈਂਪ ਦੌਰਾਨ ਸੰਤ ਦਲੀਪ ਸਿੰਘ ਜੀ ਚੈਰੀਟੇਬਲ ਸੁਸਾਇਟੀ ਮਹਿਰਾਜ ਦੇ ਬਾਬਾ ਪ੍ਰਭਜੋਤ ਸਿੰਘ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਅਤੇ ਮਰੀਜਾਂ ਲਈ ਲੰਗਰ, ਚਾਹ ਪਾਣੀ ਦਾ ਪ੍ਰਬੰਧ ਕੀਤਾ ਅਤੇ ਡਾਕਟਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕੈਂਪ ਡਾਇਰੈਕਟਰ ਪਰਮਜੀਤ ਕੌਰ, ਸੀਨੀਅਰ ਕਾਂਗਰਸ ਆਗੂ ਨਰਿੰਜਣ ਸਿੰਘ ਮਿੱਠੂ ਵੈਦ, ਗੁਰਮੇਲ ਸਿੰਘ ਲੀਡਰ, ਮਾਸਟਰ ਸੁਖਦੇਵ ਸਿੰਘ, ਹਰਪ੍ਰੀਤ ਸਿੰਘ ਸੱਪਲ, ਨੈਬ ਸਿੰਘ ਡਾਇਰੈਕਟਰ, ਜਗਦੇਵ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।
ਮਹਿਰਾਜ ਵਿਖੇ ਮੁਫਤ ਫਿਜੀਓਥਰੈਪੀ ਕੈਂਪ ਲਗਾਇਆ



