Skip to content
Independent perspectives. Global stories.
BREAKING

ਮੋਟਰ ਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ ਵਿਚ ਹੋਮਗਾਰਡ ਜਵਾਨ ਦੀ ਮੌਤ

Share this story

ਪੱਟੀ, 21 ਮਈ (ਬਲਦੇਵ ਸਿੰਘ ਸੰਧੂ)- ਅੱਜ ਸਵੇਰੇ ਪਿੰਡ ਨਬੀਪੁਰ ਦੇ ਨੇੜੇ ਦੋ ਮੋਟਰ ਸਾਈਕਲਾ ਦੀ ਹੋਈ ਆਹਮੋ ਸਾਹਮਣੀ ਹੋਈ ਟੱਕਰ ਵਿਚ ਪੰਜਾਬ ਹੋਮਗਾਰਜ਼ ਜਵਾਨ ਹੋਈ ਮੌਕੇ ਤੇ ਮੌਤ। ਪ੍ਰਾਪਤ ਜਾਣਕਾਰੀ ਅਨੁਸਾਰ ਬਲਦੇਵ ਸਿੰਘ ਨੰਬਰ 4775 ਪੁੱਤਰ ਇੰਦਰ ਸਿੰਘ ਵਾਸੀ ਵਾਰਡ ਨੰਬਰ ਇੱਕ ਪੱਟੀ ਜੋ ਕਿ ਥਾਣਾ ਹਰੀਕੇ ਵਿਖੇ ਤਾਇਨਾਤ ਸੀ ਜੋ ਕਿ ਅੱਜ ਆਪਣੀ ਡਿਉਟੀ ਤੇ ਜਾਣ ਵਾਸਤੇ ਪੱਟੀ ਤੋਂ ਲਿੰਕ ਰੋਡ ਹਰੀਕੇ ਨੂੰ ਆਪਣੀ ਡਿਉਟੀ ਤੇ ਜਾ ਰਿਹਾ ਸੀ। ਜਦ ਉਹ ਪਿੰਡ ਨਬੀਪੁਰ ਨੇੜੇ ਪੁੱਜਾ ਤਾ ਹਰੀਕੇ ਵਾਲੀ ਸਾਈਡ ਤੋ ਦੋ ਅਣਪਛਾਤੇ ਮੋਟਰ ਸਾਈਕਲ ਸਵਾਰਾ ਨੇ ਉਸਦੇ ਮੋਟਰ ਸਾਈਕਲ ਨੂੰ ਸਿੱਧੀ ਟੱਕਰ ਮਾਰੀ। ਜਿਸ ਕਾਰਨ ਬਲਦੇਵ ਸਿੰਘ ਜਮੀਨ ਤੇ ਡਿੱਗ ਪਿਆ। ਜਿਸ ਨੂੰ ਰਾਹਗੀਰਾ ਨੇ ਜਖਮੀ ਹਾਲਤ ਵਿਚ ਸਰਕਾਰੀ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਉਹ ਜਖਮਾ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਗਈ।

WRITTEN BY