Skip to content
Independent perspectives. Global stories.
BREAKING

ਜੰਡੂ ਸਿੰਘਾ ’ਚੋਂ ਲੁਟੇਰਿਆਂ ਨੇ ਮਹੰਤਾਂ ਦੇ ਡੇਰੇ ’ਤੇ ਚੋਰੀ ਕਰਨ ਉਪਰੰਤ ਇੱਕ ਨੂੰ ਮਾਰਿਆ-7 ਜ਼ਖਮੀ

Share this story

ਭੋਗਪੁਰ, 21 ਮਈ (ਹਰਨਾਮ ਦਾਸ ਚੋਪੜਾ)- ਆਦਮਪੁਰ ਦੇ ਨੇੜੇ ਕਸਬਾ ਜੰਡੂਸਿੰਘਾ ਵਿੱਚ ਡੇਰਾ ਭੈਰੋ ਸਤੀ ਵਿਚ ਵੱਡੀ ਲੁੱਟ ਦੀ ਖ਼ਬਰ ਹੈ।ਲੁੱਟ ਦੇ ਦੌਰਾਨ ਲੁਟੇਰਿਆਂ ਨੇ ਇਕ ਵਿਅਕਤੀ ਦੀ ਹਤਿਆ ਕਰ ਦਿੱਤੀ, ਜਦੋਂ ਕਿ ਸਤ ਲੋਕਾਂ ਨੂੰ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਜਖ਼ਮੀ ਕਰ ਦਿੱਤਾ। ਘਟਨਾ ਤੜਕੇ ਕਰੀਬ ਢਾਈ ਵਜੇ ਦੀ ਦਸੀ ਜਾ ਰਹੀ ਹੈ। ਮੌਕੇ ਉਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਸਤੋਂ ਜਖ਼ਮੀਆਂ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਜਾਣਕਾਰੀ ਦੇ ਮੁਤਾਬਕ ਜੰਡੂਸਿੰਘਾ ਵਿਚ ਡੇਰੀ ਭੇਰੋਂ ਸਤੀ ਵਿਚ ਤੜਕੇ ਢਾਈ ਵਜੇ ਲੁਟੇਰਿਆਂ ਨੇ ਲੁਟ ਦੀ ਵਾਰਦਾਤ ਕੀਤੀ । ਡੇਰਾ ਸੰਚਾਲਕ ਸੋਨੀਆਂ ਮਹੰਤ ਦੇ ਮੁਤਾਬਕ ਉਨ੍ਹਾਂ ਦੀ ਜਦੋਂ ਅਖ ਖੁਲੀ ਤਾਂ ਲੁਟੇਰਿਆਂ ਨੇ ਡੇਰੇ ਵਿਚ ਮੌਜੂਦ 7 ਲੋਕਾਂ ਨੂੰ ਤੇਜਧਾਰ ਹਥਿਆਰ ਮਾਰਕੇ ਲਹੂ ਲੁਹਾਨ ਕਰ ਦਿਤਾ। ਲੁਟੇਰਿਆਂ ਨੇ ਡੇਰੇ ਵਿਚ ਲੁਟ-ਖਸੁਟ ਕਰਦੇ ਹੋਏ ਸੋਨਾ – ਚਾਂਦੀ ਅਤੇ ਨਗਦੀ ਲੁਟ ਲਈ ਸੀ, ਸੂਚਨਾ ਮਿਲਦੇ ਸਾਰ ਹੀ ਮੌਕੇ ਉਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ । ਅਤੇ ਡੇਰੇ ਦੇ ਇੱਕ ਵਿਅਕਤੀ ਸੰਦੀਪ ਕੁਮਾਰ ਉਰਫ ਸੋਨੂ ਦੀ ਮੌਤ ਹੋ ਗਈ।

WRITTEN BY