ਬੀਐਸਐਫ ਦੇ ਤਾਬੜਤੋੜ ਹਮਲੇ ’ਚ ਸਰਹੱਦ ਪਾਰ ਪਾਕਿ ਚੌਂਕੀਆਂ ਤਬਾਹ
ਜੰਮੂ, 20 ਮਈ- ਜੰਮੂ ਦੇ ਅਨਰਿਆ ਸੈਕਟਰ ‘ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹਦ (ਆਈਬੀ) ‘ਤੇ ਪਾਕਿਸਤਾਨ ਦੇ ਵਲੋਂ ਕੀਤੀ ਗਈ ਗੋਲੀਬਾਰੀ ਦਾ ਬੀਐਸਐਫ ਦੇ ਜਵਾਨਾਂ ਨੇ ਮੂੰਹਤੋੜ ਜਵਾਬ ਦਿਤਾ। ਭਾਰਤੀ ਸੈਨਾ ਦੀ ਜਵਾਬੀ ਕਾਰਵਾਈ ਦੇ ਅਗੇ ਪਾਕਿਸਤਾਨ ਨੇ ਆਪਣੇ ਹਥ ਖੜ੍ਹੇ ਕਰ ਦਿਤੇ ਹਨ। ਜਿਸ ਤੋਂ ਬਾਅਦ ਪਾਕਿਸਤਾਨ ਨੇ ਨੋ-ਫਾਇਰਿੰਗ ਦੀ ਅਪੀਲ ਲਾਈ।ਬੀ ਐਸ ਐਫ ਨੇ ਪਾਕਿ ਵਲੋਂ ਕੀਤੀ ਜਾ ਰਹੀ ਫਾਇਰਿੰਗ ਦੇ ਜਵਾਬ ‘ਚ ਪਾਕਿਸਤਾਨ ਦੇ ਕਈ ਬੰਕਰ ਤਬਾਹ ਕਰ ਦਿਤੇ ਜਿਸ ਦੇ ਕਾਰਨ ਗੁਆਂਢੀ ਮੁਲਕ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।ਵੀਰਵਾਰ ਨੂੰ ਪਾਕਿਸਤਾਨ ਨੇ ਬਿਨਾਂ ਕਿਸੇ ਕਾਰਨ ਦੇ ਹੀ ਭਾਰਤੀ ਫੌਜ ਦੇ ਬੰਕਰਾਂ ‘ਤੇ ਗੋਲੀਬਾਰੀ ਕਰ ਦਿਤੀ ਜਿਸ ‘ਚ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਉਥੇ ਹੀ ਕਈ ਸਥਾਨਕ ਨਾਗਿਰਕ ਵੀ ਇਸ ਹਮਲੇ ‘ਚ ਜ਼ਖਮੀ ਹੋਏ ਹਨ।ਇਸ ਤੋਂ ਬਾਅਦ ਪਾਕਿ ਵਲੋਂ ਕੀਤੀ ਗਈ ਗੋਲੀਬਾਰੀ ਦੇ ਜਵਾਬ ‘ਚ ਭਾਰਤੀ ਫੌਜ ਨੇ ਵੀ ਉਹਨਾਂ ‘ਤੇ ਹਮਲਾ ਕਰ ਦਿਤਾ ਜਿਸ ‘ਚ ਪਾਕਿਸਤਾਨ ਦੀ ਫੌਜ ਦਾ ਕਾਫੀ ਨੁਕਸਾਨ ਹੋਇਆ। ਜਿਸ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਫੌਜ ਦੇ ਉਚ ਅਧਿਕਾਰੀਆਂ ਅਗੇ ਆਪਣੇ ਹਥ ਖੜ੍ਹੇ ਕਰਦੇ ਹੋਏ ਭਾਰਤ-ਪਾਕਿ ਸਰਹਦ ’ਤੇ ਨੋ-ਫਾਇਰਿੰਗ ਕਰਨ ਦੀ ਅਪੀਲ ਕੀਤੀ।



