Skip to content
Independent perspectives. Global stories.
BREAKING

ਛੱਤੀਸਗੜ੍ਹ ਦੇ ਦੰਤੇਵਾੜਾ ’ਚ ਨਕਸਲੀ ਹਮਲਾ-7 ਜਵਾਨ ਸ਼ਹੀਦ

Share this story

ਦੰਤੇਵਾੜਾ- ਛਤੀਸਗੜ੍ਹ ਦੇ ਦੰਤੇਵਾੜਾ ਵਿਚ ਨਕਸਲੀਆਂ ਦੇ ਆਈਈਡੀ ਬਲਾਸਟ ਵਿਚ 7ਜਵਾਨ ਸ਼ਹੀਦ ਹੋ ਗਏ ਹਨ ।ਸ਼ਹੀਦ ਹੋਣ ਵਾਲੇ ਜਵਾਨਾਂ ਵਿਚ ਸ਼ਸਤਰਬੰਦ ਬਲ ਦੇ 4 ਅਤੇ ਡਿਸਟਰਿਕਟ ਫੋਰਸ ਦੇ 2 ਜਵਾਨ ਸ਼ਾਮਿਲ ਹਨ । ਉਥੇ ਹੀ ਇਸ ਹਮਲੇ ਵਿਚ ਇਕ ਹੋਰ ਜਵਾਨ ਜਖ਼ਮੀ ਹੋਇਆ ਹੈ । ਦਸਿਆ ਜਾ ਰਿਹਾ ਹੈ ਕਿ ਨਕਸਲੀਆਂ ਨੇ ਪੁਲਿਸ ਦੀ ਗਡੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਈਈਡੀ ਬਲਾਸਟ ਕੀਤਾ ਸੀ।ਘਟਨਾ ਦੰਤੇਵਾੜਾ ਦੇ ਛੋਲਨਾਰ ਪਿੰਡ ਕੀਤੀ ਹੈ । ਨਕਸਲ ਰੋਧੀ ਆਪਰੇਸ਼ਨ ਦੇ ਡੀਆਈਜੀ ਸੁੰਦਰ ਰਾਜ ਨੇ ਇਸ ਹਮਲੇ ਦੇ ਬਾਰੇ ਵਿਚ ਗਲ ਕੀਤੀ । ਉਨ੍ਹਾਂਨੇ ਦਸਿਆ ਕਿ ,ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ , ਕੁਲ 6 ਜਵਾਨ ਸ਼ਹੀਦ ਹੋ ਗਏ ਹਨ ਅਤੇ ਇਕ ਜਖ਼ਮੀ ਹੈ । ਉਸ ਇਲਾਕੇ ਵਿਚ ਸਰਚ ਆਪਰੇਸ਼ਨ ਚਲਾਇਆ ਗਿਆ ਹੈ।

WRITTEN BY